ਸਾਲਾਂ ਤੋਂ ਬੰਜਰ ਪਈ ਜ਼ਮੀਨ ਨੂੰ ਬਣਾ ਦਿੱਤਾ ਉਪਜਾਊ, ਇੰਝ ਸਖ਼ਤ ਮੇਹਨਤ ਤੋਂ ਬਾਅਦ ਉੱਗ ਰਹੀਆਂ ਸਬਜ਼ੀਆਂ

December 14 2020

ਯੂਪੀ ਦੇ ਸੋਨਭੱਦਰ ਹੈੱਡਕੁਆਰਟਰ ਤੋਂ 135 ਕਿਲੋਮੀਟਰ ਦੂਰ ਪਹਾੜੀ ਪਿੰਡ ਵਿੱਚ ਅੱਜ ਕੱਲ੍ਹ ਖਾੜੀ ਟੋਲਾ ਦਾ ਇੱਕ ਕਬਾਇਲੀ ਰਾਮਲੋਚਨ ਖਬਰਾਂ ਵਿੱਚ ਹੈ। ਆਪਣੀ ਸਖਤ ਮਿਹਨਤ ਸਦਕਾ, ਉਹ ਸਾਲਾਂ ਤੋਂ ਬੰਜਰ ਜ਼ਮੀਨ ਵਿੱਚ ਸਬਜ਼ੀਆਂ ਉਗਾ ਰਹੇ ਹਨ। ਰਾਮਲੋਚਨ ਦੀ ਸਖਤ ਮਿਹਨਤ ਨੂੰ ਵੇਖਦੇ ਹੋਏ ਲੋਕ ਮਾਊਂਟੇਨ ਮੈਨ ਦਸਾਰਥ ਮਾਂਝੀ ਨੂੰ ਯਾਦ ਕਰਨ ਲਗਦੇ ਹਨ, ਜਿਸ ਨੇ ਆਪਣੀ ਜ਼ਿੱਦ ਅਤੇ ਮਿਹਨਤ ਨਾਲ ਪਹਾੜ ਨੂੰ ਕੱਟ ਕੇ ਰਸਤਾ ਬਣਾਇਆ ਸੀ। ਇਸੇ ਤਰ੍ਹਾਂ ਰਾਮਲੋਚਨ ਨੇ ਬੰਜਰ ਧਰਤੀ ਦੀ ਛਾਤੀ ਚੀਰ ਕੇ ਉਸ ਚ ਕਈ ਕਿਸਮਾਂ ਦੀਆਂ ਸਬਜ਼ੀਆਂ ਉਗਾਈਆਂ ਹਨ।

ਦਰਅਸਲ, ਰਾਮਲੋਚਨ ਨੂੰ ਕਰੀਬ ਪੰਜ ਸਾਲ ਪਹਿਲਾਂ ਭਰਾਵਾਂ ਕੋਲੋਂ ਦੋ ਵਿੱਘੇ ਜ਼ਮੀਨ ਮਿਲੀ ਸੀ।  ਬੰਜਰ ਅਤੇ ਉਬੜ-ਖਾਬੜ ਮੈਦਾਨ ਨੂੰ ਵੇਖਦਿਆਂ, ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰਨ। ਇਸ ਦੌਰਾਨ ਬਨਵਾਸੀ ਸੇਵਾ ਆਸ਼ਰਮ ਦੇ ਕਿਸੇ ਵਿਅਕਤੀ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਪਿੰਡ ਰਾਲੇਗਣ ਸਿੱਧੀ ਜਾਣ ਦੀ ਸਲਾਹ ਦਿੱਤੀ। ਅੰਨਾ ਹਜ਼ਾਰੇ ਦੇ ਪਿੰਡ ਵਿੱਚ ਬੰਜਰ ਜ਼ਮੀਨਾਂ ਨੂੰ ਕਾਸ਼ਤ ਯੋਗ ਬਣਾਉਣ ਬਾਰੇ ਜਾਣਕਾਰੀ ਮਿਲੀ। ਰਾਮਲੋਚਨ ਨੇ ਸਿੱਖਣ ਤੋਂ ਬਾਅਦ ਆਪਣੀ ਜ਼ਮੀਨ ਦੇ ਟੁਕੜੇ ਨੂੰ ਉਪਜਾਊ ਬਣਾਉਣ ਦੀ ਠਾਣ ਲਈ।

ਇਸ ਕੰਮ ਲਈ ਰਾਮਲੋਚਨ ਨੇ ਆਪਣੀ ਪਤਨੀ ਦੀ ਮਦਦ ਵੀ ਲਈ। ਰਾਮਲੋਚਨ ਆਪਣੀ ਪਤਨੀ ਦੀ ਤਾਰੀਫ਼ ਕਰਦਿਆਂ ਨਹੀਂ ਥੱਕਦੇ। ਉਸ ਨੇ ਦੋ ਸਾਲਾਂ ਤੋਂ ਖੇਤ ਦੇ ਆਸ ਪਾਸ ਅੰਬ ਦੇ ਪੌਦੇ ਲਗਾਏ। ਇਸ ਤੋਂ ਬਾਅਦ ਉਸ ਨੇ ਜ਼ਮੀਨ ਨੂੰ ਬਰਾਬਰ ਕੀਤਾ ਤੇ ਗੋਬਰ ਦੀ ਖਾਦ ਬਣਾ ਕੇ ਪਾਈ। ਖੇਤ ਉਚਾਈ ਤੇ ਸੀ, ਇਸਦੇ ਲਈ ਪਾਣੀ ਨੂੰ ਰੋਕਣ ਲਈ ਬਹੁਤ ਸਾਰੀਆਂ ਕਿਆਰੀਆਂ ਬਣਾਈਆਂ। ਮਿੱਟੀ ਨਾ ਵਹੇ ਇਸ ਲਈ ਵੀ ਕਾਫੀ ਇੰਤਜ਼ਾਮ ਕੀਤੇ ਗਏ।

ਰਾਮਲੋਚਨ ਅਤੇ ਉਸ ਦੀ ਪਤਨੀ ਦੀ ਸਖਤ ਮਿਹਨਤ ਸਦਕਾ ਜਦੋਂ ਉਸ ਨੂੰ ਬੰਜਰ ਧਰਤੀ ਤੋਂ ਬੈਂਗਨ, ਗੋਭੀ, ਮੂਲੀ ਅਤੇ ਹੋਰ ਸਬਜ਼ੀਆਂ ਮਿਲੀਆਂ ਤਾਂ ਉਹ ਖੁਸ਼ੀ ਨਾਲ ਝੂਮ ਉਠਿਆ। ਇਨ੍ਹਾਂ ਸਬਜ਼ੀਆਂ ਨੂੰ ਵੇਚਣ ਨਾਲ ਨਾ ਸਿਰਫ ਉਨ੍ਹਾਂ ਦੀ ਆਰਥਿਕ ਸਥਿਤੀ ਚ ਸੁਧਾਰ ਹੋਇਆ ਹੈ, ਬਲਕਿ ਜਿਸ ਖੇਤ ਨੂੰ ਲੋਕ ਬੰਜਰ ਸਮਝ ਕੇ ਛੱਡ ਦਿੰਦੇ ਸੀ, ਉਥੇ ਫਸਲ ਵੀ ਉਗਣੀ ਸ਼ੁਰੂ ਹੋ ਗਈ। ਹੁਣ ਉਨ੍ਹਾਂ ਨੇ ਟਮਾਟਰ, ਗੋਭੀ, ਪਿਆਜ਼ ਅਤੇ ਕਣਕ ਦੀ ਬਿਜਾਈ ਕੀਤੀ ਹੈ ਜੋ ਮਾਰਚ ਤੱਕ ਤਿਆਰ ਹੋ ਜਾਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live