ਉੱਤਰਾਖੰਡ ਦੇ ਇਕ ਕਿਸਾਨ ਨੇ ਔਰਗੈਨਿਕ ਖੇਤੀ ਕਰਕੇ ਕਮਾਲ ਦੀ ਮਿਸਾਲ ਕਾਇਮ ਕੀਤੀ ਹੈ। ਉਹ ਦੇਸ਼ ਦੇ ਅਜਿਹੇ ਕਿਸਾਨ ਬਣੇ ਜਿੰਨ੍ਹਾਂ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਚ ਸ਼ਾਮਲ ਹੈ। ਦਿੱਲੀ ਦੀ ਨੌਕਰੀ ਛੱਡ ਉਹ ਉਤਰਾਖੰਡ ਚ ਆਪਣੇ ਪਿੰਡ ਬਲਖੇੜ ਪਰਤ ਆਏ ਤੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
2016 ਤੋਂ ਗੋਪਾਲ ਨੇ ਔਰਗੈਨਿਕ ਖੇਤੀ ਕਰਨੀ ਸ਼ੁਰੂ ਕੀਤੀ। ਇਸ ਚ ਉਹ ਫਲਾਂ ਦੀ ਖੇਤੀ ਕਰਦੇ ਹਨ। ਪਰ ਹਾਲ ਹੀ ਚ ਉਹ ਛੇ ਫੁੱਟ ਇਕ ਇੰਚ ਲੰਬਾ ਧਨੀਆ ਉਗਾਕੇ ਇਕ ਵਾਰ ਫਿਰ ਚਰਚਾ ਚ ਆ ਗਏ ਹਨ। ਉਹ ਇਕ ਸਫਲ ਕਿਸਾਨ ਦੇ ਤੌਰ ਤੇ ਪੂਰੇ ਦੇਸ਼ ਚ ਆਪਣਾ ਨਾਂਅ ਬਣਾ ਚੁੱਕੇ ਹਨ।
ਆਮ ਤੌਰ ਤੇ ਸੇਬ ਦੀ ਖੇਤੀ ਕਰਨ ਵਾਲੇ ਗੋਪਾਲ ਨੇ ਪਹਿਲਾਂ ਦਿੱਲੀ ਚ ਨੌਕਰੀ ਛੱਡ ਕੇ ਕਿਰਾਏ ਤੇ ਥੋੜੀ ਜਿਹੀ ਜ਼ਮੀਨ ਲੈਕੇ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਤੋਂ ਬੂਟੇ ਮੰਗਵਾਏ। ਤਿੰਨ ਏਕੜ ਜ਼ਮੀਨ ਚ ਕਰੀਬ 1000 ਬੂਟੇ ਲਾਏ ਗਏ। ਬੂਟਿਆਂ ਨੂੰ ਫਲ ਲੱਗਣ ਤੇ ਤਿਆਰ ਹੋਣ ਤੋਂ ਬਾਅਦ ਵੱਡਾ ਸਵਾਲ ਫਲਾਂ ਦੀ ਵਿਕਰੀ ਦਾ ਸੀ। ਕਿਉਂਕਿ ਮੰਡੀ ਚ ਵੇਚ ਕੇ ਬਹੁਤੀ ਕਮਾਈ ਨਹੀਂ ਹੁੰਦੀ।
ਫਿਰ ਉਨ੍ਹਾਂ ਗੂਗਲ ਦੀ ਮਦਦ ਨਾਲ ਅਜਿਹੇ ਸਟੋਰ ਤੇ ਕੰਪਨੀਆਂ ਬਾਰੇ ਜਾਣਕਾਰੀ ਲਈ ਜੋ ਔਰਗੈਨਿਕ ਸੇਬ ਦੀ ਮੰਗ ਕਰਦੇ ਹਨ। ਉਨ੍ਹਾਂ ਨੂੰ ਫੋਨ ਕਰਕੇ ਆਪਣੀ ਫਸਲ ਬਾਰੇ ਜਾਣਕਾਰੀ ਦਿੱਤੀ ਬੇਸ਼ੱਕ ਸ਼ੁਰੂਆਤ ਚ ਲੋਕਾਂ ਨੇ ਉਨ੍ਹਾਂ ਤੇ ਬਹੁਤਾ ਯਕੀਨ ਨਹੀਂ ਕੀਤਾ ਪਰ ਬਾਅਦ ਚ ਉਨ੍ਹਾਂ ਦੀ ਐਡਵਾਂਸ ਬੁਕਿੰਗ ਹੋਣੀ ਸ਼ੁਰੂ ਹੋ ਗਈ। ਸੇਬ ਦੇ ਨਾਲ-ਨਾਲ ਉਹ ਹਲਦੀ, ਲਸਣ, ਧਨੀਏ ਸਮੇਕ ਕਈ ਮਸਾਲਿਆਂ ਦੀ ਖੇਤੀ ਕਰਦੇ ਹਨ। ਉਹ ਕਹਿੰਦੇ ਹਨ ਕਿ ਇਕ ਇੰਚ ਵੀ ਜ਼ਮੀਨ ਖਾਲੀ ਨਹੀਂ ਰਹਿਣੀ ਚਾਹੀਦੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ABP Live