ਚੌਕੀਮਾਨ ਟੌਲ ਪਲਾਜ਼ਾ ਤੇ ਰੇਲਵੇ ਪਾਰਕ ਦਾ ਧਰਨਾ ਜਾਰੀ

December 31 2020

ਇਥੇ ਚੌਕੀਮਾਨ ਟੌਲ ਪਲਾਜ਼ਾ ਅਤੇ ਰੇਲਵੇ ਪਾਰਕ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਕਰੀਬ 90 ਦਿਨਾਂ ਤੋਂ ਜਾਰੀ ਹੈ। ਅੱਜ ਰੇਲਵੇ ਪਾਰਕ ਧਰਨੇ ਵਿੱਚ ਸੰਬੋਧਨ ਕਰਦਿਆਂ ਹਰਬੰਸ ਅਖਾੜਾ, ਪ੍ਰੋ.ਕਰਮ ਸਿੰਘ ਸੰਧੂ, ਅਵਤਾਰ ਰਸੂਲਪੁਰ ਅਤੇ ਗਦਰੀ ਬਾਬੇ ਅਰਜਨ ਸਿੰਘ ਦੇ ਪੋਤਰੇ ਮਿਰਗਰਾਜ਼ ਸਿੰਘ ਨੇ ਕਿਹਾ ਕਿ ਦੇਸ਼ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਮ ਲੋਕਾਂ ’ਤੇ ਜੇਕਰ ਮਾਮਲੇ ਦਰਜ ਹੋ ਸਕਦੇ ਹਨ ਤਾਂ ਹਰਿਆਣੇ ਦੇ ਮੁੱਖ ਮੰਤਰੀ ਖੱਟਰ, ਅਮਿਤ ਸ਼ਾਹ, ਤੋਮਰ ਤੇ ਮੋਦੀ ਖਿਲਾਫ ਕਿਰਤੀ ਲੋਕਾਂ ਦੀ ਆਵਾਜ਼ ਦਬਾਉਣ, ਨਿਹੱਥੇ ਲੋਕਾਂ ’ਤੇ ਠੰਢੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਸੜਕਾਂ ’ਤੇ ਟੋਏ ਪਾਉਣ ਸਣੇ ਹੋਰ ਨੁਕਸਾਨ ਦੀ ਪੂਰਤੀ ਲਈ ਕੇਸ ਕਿਉਂ ਨਹੀਂ ਦਰਜ ਹੋ ਸਕਦੇ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਧੁੰਦ ਅਤੇ ਠੰਢ ਦੇ ਬਾਵਜੂਦ ਬੇਟ ਇਲਾਕੇ ਦੇ ਲੋਕਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਧਰਨੇ ਨੂੰ ਆਰਟਿਸਟ ਮਨਜੀਤ ਸਿੰਘ, ਜਸਵੀਰ ਜੱਸੀ, ਮਨਮੋਹਨ ਪੰਡੋਰੀ ਤੇ ਦਰਸ਼ਨ ਵਿਰਕ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune