ਖੇਤੀ ਕਾਨੂੰਨ ਰੱਦ ਕਰਾਉਣ ਲਈ ਸਮਾਜ ਸੇਵੀਆਂ ਵੱਲੋਂ ਭੁੱਖ ਹੜਤਾਲ

December 30 2020

ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭੁੱਖ ਹੜਤਾਲ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਗੈਰ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਭੁੱਖ ਹੜਤਾਲੀ ਸਮਾਜ ਸੇਵੀਆਂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਕੋਲੋਂ ਤਿੰਨੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਇੱਥੇ ਘੰਟਾ ਘਰ ਨੇੜੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਬੁੱਤ ਕੋਲ ਭੁੱਖ ਹੜਤਾਲ ਅਤੇ ਰੋਸ ਧਰਨੇ ’ਤੇ ਬੈਠੇ ਸਮਾਜ ਸੇਵੀ ਪਤਵੰਤਿਆਂ ਵਿੱਚ ਡਾ. ਏ.ਐੱਸ. ਮਾਨ, ਡਾ. ਹਰਪ੍ਰੀਤ ਕੌਰ ਖਾਲਸਾ, ਡਾ. ਅਮਨਦੀਪ ਕੌਰ ਗੋਸਲ, ਮੁਖਤਿਆਰ ਸਿੰਘ, ਅਮਰੀਕ ਸਿੰਘ ਗਾਗਾ, ਸੁਰਿੰਦਰਪਾਲ ਕੌਰ ਰਸੀਆ, ਸੁਰੇਸ਼ ਕੁਮਾਰ ਗੁਪਤਾ, ਕੁਲਦੀਪ ਸਿੰਘ ਬਾਗੀ, ਸੁਰਜੀਤ ਸਿੰਘ ਕਾਲੀਆ, ਅਰਜਨ ਸਿੰਘ, ਬਿੱਕਰ ਸਿੰਘ ਤੇ ਸਵਰਨਜੀਤ ਸਿੰਘ ਸ਼ਾਮਲ ਸਨ।

ਬੁਲਾਰਿਆਂ ਕਿਹਾ ਕਿ ਕੇਂਦਰ ਸਰਕਾਰ ਕੋਲ ਖੇਤੀ ਕਾਨੂੰਨ ਪਾਸ ਕਰਨ ਦਾ ਸੰਵਿਧਾਨਕ ਹੱਕ ਨਹੀਂ ਹੈ ਸਗੋਂ ਇਹ ਹੱਕ ਰਾਜ ਸਰਕਾਰਾਂ ਕੋਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਨੂੰਨਾਂ ਵਿੱਚ ਸੋਧ ਕਰਨ ਦਾ ਦਿੱਤਾ ਜਾ ਰਿਹਾ ਤਰਕ ਗਲਤ ਹੈ ਕਿਉਂਕਿ ਜਦੋਂ ਕਾਨੂੰਨ ਹੀ ਸੰਵਿਧਾਨਕ ਤੌਰ ’ਤੇ ਗਲਤ ਹਨ ਤਾਂ ਸੋਧਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਬਿਕਰਮਜੀਤ ਸ਼ਰਮਾ, ਵਿਪਨ ਸ਼ਰਮਾ, ਸੁਖਮਿੰਦਰ ਸਿੰਘ ਗਰੇਵਾਲ, ਸਤਿੰਦਰਜੀਤ ਸਿੰਘ ਬਿੱਟ, ਹਰਜੀਤ ਸਿੰਘ, ਗੁਰਹਾਕਮ ਸਿੰਘ, ਗੁਰਿੰਦਰਜੀਤ ਸਿੰਘ ਵਾਲੀਆ, ਪ੍ਰਹਿਲਾਦ ਸਿੰਘ, ਭੁਪਿੰਦਰ ਸਿੰਘ ਜੱਸੀ, ਜੀਵਨ ਮਿੱਤਲ, ਜੀਤ ਸਿੰਘ ਢੀਂਡਸਾ, ਮੱਘਰ ਸਿੰਘ, ਸਰਦਾਰ ਅਲੀ, ਅਮਨਜੋਤ ਕੌਰ, ਅਰਸ਼ਦੀਪ ਕੌਰ, ਨਵਨੀਤ ਕੌਰ, ਮੰਗਤ ਰਾਏ ਸ਼ਾਮਲ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune