ਖੇਤੀ ਕਾਨੂੰਨਾਂ ਨੂੰ ਲੈ ਕੇ ਕਨੂੰਪ੍ਰਿਯਾ ਨੇ ਅਕਾਲੀ-ਕਾਂਗਰਸੀਆਂ ਦੀ ਬਣਾਈ ਰੇਲ

October 13 2020

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਪੰਜਾਬ ਭਰ ਵਿਚ ਥਾਂ-ਥਾਂ ਤੇ ਧਰਨੇ ਲਗਾਏ ਹੋਏ ਹਨ। ਸੰਗਰੂਰ ਦੇ ਕਾਲਾ ਝਾੜ ਟੋਲ ਪਲਾਜ਼ਾ ਤੇ ਲਗਾਏ ਧਰਨੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਬਕਾ ਪ੍ਰਧਾਨ ਕਨੂੰਪ੍ਰਿਯਾ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਆਖਿਆ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕੇ ਅਪਣੀ ਰੀੜ੍ਹ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕਾਂਗਰਸ ਅਤੇ ਅਕਾਲੀ ਸਿਰਫ਼ ਤੇ ਸਿਰਫ਼ ਅਪਣੀਆਂ ਵੋਟਾਂ ਲਈ ਡਰਾਮੇਬਾਜ਼ੀ ਕਰਨ ਲੱਗੇ ਹੋਏ ਹਨ। 

ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਦੇ ਸ਼ਾਹੀਨ ਬਾਗ਼ ਮੋਰਚੇ ਦੀ ਗੱਲ ਵੀ ਕੀਤੀ, ਜਿੱਥੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਪੰਜਾਬੀ ਲੰਗਰ ਲੈ ਕੇ ਪੁੱਜੇ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman