ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਮੰਗਲਵਾਰ ਨੂੰ ਟਰੈਕਟਰ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਹੋਇਆ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨ ਟਰੈਕਟਰ ਮਾਰਚ ਕੱਢਦਿਆਂ ਹੋਇਆ ਜਾਂਦੇ ਦਿਸ ਰਹੇ ਸਨ।ਕਿਸਾਨ ਸੁਬਾ ਸਭ ਤੋਂ ਪਹਿਲਾਂ ਮੁਕਤਸਰ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਏ। ਜਿੱਥੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੋਹਰਾਈ ਗਈ। ਉਸ ਮਗਰੋਂ ਵੱਖੋਂ ਵੱਖਰੇ ਬਜਾਰਾ ਵਿੱਚੋਂ ਹੁੰਦਿਆਂ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤੇ ਕੇਂਦਰ ਸਰਕਾਰ ਖਿਲਾਫ ਰੋਸ ਜਾਹਰ ਕੀਤਾ ਗਿਆ। ਟਰੈਕਟਰ ਮਾਰਚ ਦੌਰਾਨ ਜਿੱਥੇ ਕਿਸਾਨ ਵੱਡੀ ਗਿਣਤੀ ਚ ਟਰੈਕਟਰਾਂ ਤੇ ਕਿਸਾਨੀ ਝੰਡੇ ਲਗਾ ਕੇ ਮਾਰਚ ਕੱਢਦੇ ਨਜ਼ਰ ਆ ਰਹੇ ਸਨ ਉੱਥੇ ਹੀ ਮੋਟਰਸਾਇਕਲਾਂ ਤੇ ਵੀ ਕਿਸਾਨ ਪਰਿਵਾਰਾਂ ਦੇ ਨੌਜਵਾਨ ਕਿਸਾਨ ਮਾਰਚ ਵਿੱਚ ਸ਼ਾਮਲ ਨਜ਼ਰ ਆਏ। ਸ਼ਹਿਰ ਦੇ ਵੱਖੋਂ-ਵੱਖ ਬਜਾਰਾਂ ਵਿੱਚੋਂ ਟਰੈਕਟਰ ਮਾਰਚ ਦੇ ਚਲਦਿਆਂ ਕਈ ਥਾਵਾਂ ਤੇ ਕਿਸਾਨਾਂ ਦੇ ਮਾਰਚ ਆਮਣੇ-ਸਾਹਮਣਿਓਂ ਲੰਘਦੇ ਦਿਖਾਈ ਦਿੱਤੇ। ਜਿੱਥੇ ਕਿਸਾਨਾਂ ਵਿੱਚ ਖੂਬ ਉਤਸਾਹ ਨਜ਼ਰ ਆ ਰਿਹਾ ਸੀ। ਵੱਖ-ਵੱਖ ਰੂਟਾਂ ਤੋਂ ਹੁੰਦੇ ਹੋਏ ਕਿਸਾਨ ਮੁਕਤਸਰ ਸ਼ਹਿਰ ਵਿਚ ਦਾਖਲ ਹੋਏ। ਕਿਸਾਨਾਂ ਦੇ ਟਰੈਕਟਰ ਮਾਰਚ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran