| Message | ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ ।। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ ।। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ ।। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ ।। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ ।। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ ।। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਂਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ ।। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਗਜ਼ੀਨ, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਂਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ ।। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ । ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ ।। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ ।। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ।। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ । ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ ।।।ਗੁਰਪ੍ਰੀਤ ਸਿੰਘ ਸਮਰਾਂਮੋਬਾਈਲ 9988846479ਪਿੰਡ ਵਜੀਦਕੇ ਕਲਾਂਡਾਕ ਵਜੀਦਕੇ ਖੁਰਦ |