Mukesh Manjoo

ਮੁਕੇਸ਼ ਮੰਜੂ

(ਜੈਵਿਕ ਖੇਤੀ)

ਇਸ ਅਗਾਂਹਵਧੂ ਕਿਸਾਨ ਨੇ ਬਦਲ ਦਿੱਤੀ ਲੋਕਾਂ ਦੀ ਸੋਚ

ਸਾਡਾ ਦੇਸ਼ ਦੇਖਦਾ ਹੈ ਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜੋ ਚੰਗੀ ਆਮਦਨ ਨਹੀਂ ਪੈਦਾ ਕਰ ਸਕਦੀ। ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਬੰਜਰ ਜ਼ਮੀਨ ਦੇ ਕੋਲ ਬੈਠੇ ਇੱਕ ਬੁੱਢੇ ਦੀ ਤਸਵੀਰ ਆਉਂਦੀ ਹੈ, ਇੱਕ ਕਿਸਾਨ ਨੂੰ ਹਮੇਸ਼ਾ ਇੱਕ ਬੇਸਹਾਰਾ ਜੀਵ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਅੱਜ ਦੀ ਕਹਾਣੀ ਵਿੱਚ, ਤੁਸੀਂ ਇੱਕ  ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣੋਗੇ ਜੋ ਸਮਾਜ ਦੀ ਇਸ ਮਾਨਸਿਕਤਾ ਨੂੰ ਬਦਲਣਾ ਚਾਹੁੰਦਾ ਸੀ।
ਪਿਲਾਨੀ, ਰਾਜਸਥਾਨ ਦੇ ਰਹਿਣ ਵਾਲੇ ਮੁਕੇਸ਼ ਮੰਜੂ ਦਿੱਲੀ ਹਵਾਈ ਅੱਡੇ ‘ਤੇ ਰਾਸ਼ਟਰੀ ਸੁਰੱਖਿਆ ਮੁਖੀ ਵਜੋਂ ਕੰਮ ਕਰਦੇ ਸਨ ਪਰ 2018 ਵਿੱਚ ਉਹਨਾਂ ਦੇ ਪਿਤਾ ਨੂੰ ਕੈਂਸਰ ਹੋ ਗਿਆ ਅਤੇ ਉਹਨਾਂ ਨੂੰ ਵੀ.ਆਰ.ਐਸ. (ਵਲੰਟਰੀ ਰਿਟਾਇਰਮੈਂਟ ਸਕੀਮ) ਦੇ ਅਧੀਨ ਅਚਾਨਕ ਹੀ ਰਿਟਾਇਰਮੈਂਟ ਲੈਣੀ ਪਈ। ਜਦੋਂ ਉਹ ਬਚਪਨ ਦੇ ਵਿੱਚ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਖੇਤੀ ਕਰਦੇ ਦੇਖਦੇ ਸਨ ਤਾਂ ਉਹਨਾਂ ਦੇ ਮੰਨ ਵਿੱਚ ਵੀ ਖੇਤੀ ਦੇ ਪ੍ਰਤੀ ਰੁਚੀ ਪੈਦਾ ਹੋ ਗਈ।
ਉਹਨਾਂ ਦੇ ਕੋਲ 20 ਏਕੜ ਜ਼ਮੀਨ ਖੇਤੀ ਅਧੀਨ ਹੈ ਅਤੇ ਉਹਨਾਂ ਨੇ 2014 ਵਿੱਚ ਖੇਤੀ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਆਪਣੇ ਫਾਰਮ ਵਿੱਚ 4 ਹੈਕਟੇਅਰ ਰਕਬੇ ਵਿੱਚ ਕਿੰਨੂ ਅਤੇ ਮੌਸਮੀ ਬੀਜੀ ਅਤੇ ਆਪਣੇ ਜੈਵਿਕ ਫਾਰਮ ਦਾ ਨਾਮ ‘ਦ ਮੰਜੂ ਫਾਰਮਜ਼’ ਰੱਖਿਆ। ਫਿਰ 2016 ਵਿੱਚ, ਉਹਨਾਂ ਨੇ 4 ਏਕੜ ਜ਼ਮੀਨ ਵਿੱਚ ਜੈਤੂਨ ਦੀ ਖੇਤੀ ਕੀਤੀ, ਇਸ ਤੋਂ ਬਾਅਦ 2016 ਵਿੱਚ ਖਜੂਰ, 2019 ਵਿੱਚ ਥਾਈ ਐਪਲ ਬੇਰ ਅਤੇ 2020 ਵਿੱਚ ਸੰਗਰੀ ਦੀ ਖੇਤੀ ਸ਼ੁਰੂ ਕੀਤੀ। 2022 ਵਿੱਚ ‘ਪੁਸ਼ਪਾ’ ਫਿਲਮ ਦੇਖਣ ਤੋਂ ਬਾਅਦ ਉਸਨੇ ਆਪਣੀ ਜ਼ਮੀਨ ਵਿੱਚ ਚੰਦਨ ਬੀਜਿਆ।
ਉਹ ਅੰਤਰ-ਫਸਲੀ ਖੇਤੀ ਦਾ ਅਭਿਆਸ ਵੀ ਕਰਦੇ ਹਨ ਅਤੇ ਆਯੁਰਵੈਦਿਕ ਚਿਕਿਤਸਕ ਪੌਦੇ – ਅਸ਼ਵਗੰਧਾ ਜਿਹੀਆਂ ਫ਼ਸਲਾਂ ਦੀ ਕਾਸ਼ਤ ਤੋਂ ਇਲਾਵਾ ਤਰਬੂਜ ਵਰਗੀਆਂ ਨਕਦੀ ਫਸਲਾਂ ਦੀ ਕਾਸ਼ਤ ਵੀ ਕਰਦੇ ਹਨ। ਉਹਨਾਂ ਦੀ ਖੇਤੀ ਦੀ ਮੁੱਖ ਵਿਸ਼ੇਸ਼ਤਾ ਪ੍ਰਮਾਣਿਕ ਪਰੰਪਰਾਗਤ ਖੇਤੀ ਹੈ ਜਿਸਦਾ ਉਹ ਅਭਿਆਸ ਕਰਦੇ ਹਨ, ਉਹ ਗਾਂ ਦੇ ਗੋਬਰ ਅਤੇ ਗਊ ਮੂਤਰ, ਲੱਸੀ ਆਦਿ ਤੋਂ ਬਣੀ ਖਾਦ ਆਪਣੀ ਜ਼ਮੀਨ ਵਿੱਚ ਇਸਤੇਮਾਲ ਕਰਦੇ ਹਨ। ਉਹ ਦੋ ਮੁੱਖ ਕਾਰਨਾਂ ਕਰਕੇ ਆਪਣੇ ਫਾਰਮ ‘ਤੇ ਭਾਰੀ ਖੇਤੀ ਮਸ਼ੀਨਰੀ ਦੀ ਵਰਤੋਂ ਨਹੀਂ ਕਰਦੇ:
1)ਉਹ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਕੇ ਲੋੜਵੰਦਾਂ ਲਈ ਰੁਜ਼ਗਾਰ ਪੈਦਾ ਕਰਨਾ ਚਾਹੁੰਦੇ ਹਨ।
2)ਉਹ ਮੰਨਦੇ ਹਨ ਕਿ ਮਸ਼ੀਨਰੀ ਮਿੱਟੀ ਦੀ ਅੰਦਰੂਨੀ ਪਰਤ ਨੂੰ ਸੰਕੁਚਿਤ ਕਰਦੀ ਹੈ, ਮਿੱਟੀ ਦੀ ਪਾਣੀ ਰੱਖਣ ਦੀ ਸਮਰੱਥਾ ਨੂੰ ਘਟਾ ਕੇ ਮਿੱਟੀ ਦੀ ਸਿਹਤ ਨੂੰ ਵਿਗਾੜਦੀ ਹੈ।
ਕੁਦਰਤ ਵਿੱਚ ਅਸੰਤੁਲਨ ਪੈਦਾ ਕੀਤੇ ਬਿਨਾਂ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ,”ਮੁਕੇਸ਼ ਮੰਜੂ
ਉਹ ਏਕੀਕ੍ਰਿਤ ਖੇਤੀ ਪ੍ਰਣਾਲੀ ਦਾ ਪਾਲਣ ਕਰਦੇ ਹਨ, ਫਸਲ ਉਤਪਾਦਨ ਦੇ ਨਾਲ-ਨਾਲ ਉਹ ਮੱਛੀ ਪਾਲਣ, ਪੋਲਟਰੀ ਫਾਰਮਿੰਗ (ਕੜਕਨਾਥ ਨਸਲ), ਮਧੂ ਮੱਖੀ ਪਾਲਣ (50 ਬਕਸੇ) ਦਾ ਅਭਿਆਸ ਵੀ ਕਰਦੇ ਹਨ ਅਤੇ ਦੁੱਧ ਅਤੇ ਸੰਬੰਧਿਤ ਉਤਪਾਦਾਂ ਲਈ ਸਾਹੀਵਾਲ ਨਸਲ ਦੀਆਂ ਗਾਵਾਂ ਵਰਗੇ ਕਈ ਘਰੇਲੂ ਜਾਨਵਰਾਂ ਦੇ ਮਾਲਕ ਹਨ।ਉਹਨਾਂ ਨੇ ਖੇਤੀਬਾੜੀ ਦੇ ਕੰਮਾਂ ਦੇ ਲਈ ਊਠ ਅਤੇ ਆਪਣੇ ਬੱਚਿਆਂ ਨੂੰ ਘੋੜ ਸਵਾਰੀ ਸਿਖਾਉਣ ਦੇ ਲਈ ਦੋ ਘੋੜੇ ਵੀ ਰੱਖੇ ਹੋਏ ਹਨ।
ਰਾਜਸਥਾਨ ਦੇ ਜ਼ਿਆਦਾਤਰ ਖੇਤਰ ਖੁਸ਼ਕ ਹਨ ਅਤੇ ਇੱਥੇ ਪਾਣੀ ਦੀ ਕਮੀ ਹਮੇਸ਼ਾ ਰਹਿੰਦੀ ਹੈ। ਮੁਕੇਸ਼ ਪਾਣੀ ਦੀ ਸੰਭਾਲ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹਨਾਂ ਨੇ ਆਪਣੇ ਖੇਤ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਜਗ੍ਹਾ ਬਣਾਈ ਹੈ। ਉਹ ਪਾਣੀ ਦੀ ਬਰਬਾਦੀ ਨੂੰ ਘੱਟ ਕਰਨ ਲਈ ਵੱਖ-ਵੱਖ ਸਿੰਚਾਈ ਅਭਿਆਸਾਂ ਦੀ ਵਰਤੋਂ ਵੀ ਕਰਦੇ ਹਨ, ਉਦਾਹਰਣ ਵਜੋਂ, ਤੁਪਕਾ ਸਿੰਚਾਈ, ਛਿੜਕਾਅ ਸਿੰਚਾਈ ਅਤੇ ਰੇਨ ਪਾਈਪ ਦੀ ਵਰਤੋਂ ਜੋ ਸਿਰਫ 15 ਮਿੰਟਾਂ ਵਿੱਚ ਖੇਤ ਦੀ ਸਿੰਚਾਈ ਕਰਦੀ ਹੈ ਅਤੇ ਇਨ੍ਹਾਂ ਤਕਨੀਕਾਂ ਦੁਆਰਾ ਉਹ ਪਾਣੀ ਦੀ ਬੱਚਤ ਕਰਨ ਵਿੱਚ ਸਫਲ ਹੁੰਦੇ ਹਨ।
ਉਹਨਾਂ ਦੇ ਭਰਾ ਪ੍ਰਮੋਦ ਮੰਜੂ, ਜਿਹਨਾਂ ਨੇ 2018 ਤੱਕ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਵਿੱਚ ਵਿਜੀਲੈਂਸ ਅਫਸਰ ਵਜੋਂ ਕੰਮ ਕੀਤਾ ਹੈ, ਉਹਨਾਂ ਦੇ ਫਾਰਮ ਵਿੱਚ ਉਹਨਾਂ ਦੀ ਮਦਦ ਕਰਦਾ ਹੈ ਅਤੇ ਹਮੇਸ਼ਾ ਪੂਰਾ ਸਮਰਥਨ ਦਿਖਾਉਂਦਾ ਹੈ। ਸ਼ੁਰੂਆਤ ਵਿੱਚ ਉਹਨਾਂ ਨੂੰ ਅਜਿਹੇ ਗਾਹਕ ਲੱਭਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਸਿਹਤ ਦੀ ਕਦਰ ਕਰਦੇ ਹੋਣ ਅਤੇ ਜੈਵਿਕ ਭੋਜਨ ਦਿਆਂ ਫਾਇਦਿਆਂ ਤੋਂ ਜਾਣੂ ਹੋਣ। ਅਜਿਹੇ ਗਾਹਕ ਲੱਭਣਾ ਉਹਨਾਂ ਦੇ ਲਈ ਮੁਸ਼ਕਿਲ ਸੀ। ਹਾਲਾਂਕਿ, ਉਹਨਾਂ ਦੇ ਦੋਸਤ ਅਤੇ ਸਖਤ ਮਿਹਨਤ ਸਦਕਾ ਸਫਲਤਾ ਨੇ ਉਹਨਾਂ ਦੇ ਪੈਰ ਚੁੰਮੇ ਅਤੇ ਅੱਜ ਉਹ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਉਹਨਾਂ ਦਾ ਮੁੱਖ ਫੋਕਸ ਵੱਖ-ਵੱਖ ਫਸਲਾਂ ਦੀ ਖੇਤੀ ਕਰਨ ਵੱਲ ਸੀ ਜਿਹਨਾਂ ਤੋਂ ਉਹਨਾਂ ਨੂੰ ਸਾਲ ਭਰ ਆਮਦਨ ਪ੍ਰਾਪਤ ਹੋ ਸਕੇ ਇਸ ਲਈ ਉਹਨਾਂ ਨੇ ਮੌਸਮੀ ਫ਼ਸਲਾਂ ਦੇ ਨਾਲ-ਨਾਲ ਉਹਨਾਂ ਫੱਲ ਦੀ ਖੇਤੀ ਵੀ ਕੀਤੀ ਜਿਹਨਾਂ ਦੀ ਮੰਗ ਸਾਰਾ ਸਾਲ ਹੀ ਰਹਿੰਦੀ ਹੈ।
“ਜਦੋਂ ਵੀ ਮਹਿਮਾਨ ਮੇਰੇ ਘਰ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਦੇ ਵੀ ਚਾਹ, ਕੌਫੀ ਜਾਂ ਜੂਸ ਨਹੀਂ ਦਿੰਦਾ, ਸਗੋਂ ਮੈਂ ਆਪਣੇ ਖੇਤਾਂ ਤੋਂ ਤਾਜ਼ੇ ਜੈਵਿਕ ਉਤਪਾਦ ਜਿਵੇਂ ਕਿ ਤਰਬੂਜ, ਕਿੰਨੂ ਅਤੇ ਖਜੂਰ ਦੇ ਨਾਲ ਉਹਨਾਂ ਦੀ ਖਾਤਿਰਦਾਰੀ ਕਰਦਾ ਹਾਂ”, ਮੁਕੇਸ਼ ਮੰਜੂ
ਮੁਕੇਸ਼ ਮੰਡੀ ਵਿੱਚ ਕੋਈ ਫ਼ਸਲ ਨਹੀਂ ਵੇਚਦੇ। ਉਨ੍ਹਾਂ ਅਨੁਸਾਰ ਵੱਡੇ ਪੱਧਰ ‘ਤੇ ਕਿਸਾਨ ਬਣਨ ਲਈ ਸਹੀ ਮੰਡੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸਹੀ ਦਿਸ਼ਾ ‘ਚ ਰਣਨੀਤਕ ਤੌਰ ‘ਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਹ ਸਾਰੇ ਉਤਪਾਦ ਗਾਹਕਾਂ ਦੀ ਜਰੂਰਤ ਦੇ ਅਨੁਸਾਰ ਉਗਾਉਂਦੇ ਹਨ ਅਤੇ ਉਹਨਾਂ ਦੇ ਗਾਹਕ ਪਿਲਾਨੀ, ਰਾਜਸਥਾਨ ਤੋਂ ਲੈ ਕੇ ਦਿੱਲੀ ਅਤੇ ਗੁੜਗਾਓਂ ਵਰਗੇ ਮਹਾਨਗਰਾਂ ਤੱਕ ਖਿੰਡੇ ਹੋਏ ਹਨ। ਇਸੇ ਤਰ੍ਹਾਂ, ਉਹ ਜੈਤੂਨ ਦੇ ਫਲ ਨੂੰ 250 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਜੈਤੂਨ ਦਾ ਤੇਲ 1000 ਰੁਪਏ ਪ੍ਰਤੀ ਲੀਟਰ ਵੇਚਦੇ ਹਨ। ਉਹਨਾਂ ਦੇ ਜੈਤੂਨ ਦੇ ਫਲ ਅਤੇ ਜੈਤੂਨ ਦਾ ਤੇਲ ਦਿੱਲੀ ਦੇ ਤਾਜ਼ ਹੋਟਲ ਵਿੱਚ ਵੀ ਜਾਂਦਾ ਹੈ। ਉਹਨਾਂ ਦੀ ਸਫਲਤਾ ਵਿੱਚ ਵਰਡ-ਆਫ-ਮਾਊਥ’ ਮਾਰਕੀਟਿੰਗ ਤਕਨੀਕ ਦਾ ਕਾਫੀ ਵੱਡਾ ਹੇਠ ਹੈ। ਇੱਕ ਵਾਰ ਜਦੋਂ ਇੱਕ ਗਾਹਕ ਜੈਵਿਕ ਤੌਰ ‘ਤੇ ਉਗਾਏ ਫਲਾਂ ਦਾ ਸੁਆਦ ਲੈਂਦਾ ਹੈ ਤਾਂ ਉਹ ਇੱਕ ਸਥਾਈ ਗਾਹਕ ਬਣ ਜਾਂਦਾ ਹੈ। ਉਹਨਾਂ ਦੇ ਜੈਵਿਕ ਉਤਪਾਦਾਂ ਦੀ ਗੁਣਵੱਤਾ ਅਤੇ ਉਹਨਾਂ ਦੇ ਕੰਮ ਵਿੱਚ ਵਿਸ਼ਵਾਸ ਨੇ ਉਹਨਾਂ ਨੂੰ ਇੱਕ ਅਗਾਂਹਵਧੂ ਕਿਸਾਨ ਬਣਾਇਆ ਹੈ।

ਪ੍ਰਾਪਤੀਆਂ

  • 2021 ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਦੁਆਰਾ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਗਿਆ
  • 2020 ਵਿੱਚ ਰਾਜਸਥਾਨ ਦੇ ਖੇਤੀਬਾੜੀ ਮੰਤਰੀ ਦੁਆਰਾ ਸਨਮਾਨਿਤ ਕੀਤਾ ਗਿਆ
  • 2019 ਵਿੱਚ ATMA ਸਕੀਮ ਅਧੀਨ ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਗਿਆ
  • 2018 ਵਿੱਚ ਗਾਵਾਂ ਦੀਆਂ ਦੇਸੀ ਨਸਲਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ

ਭਵਿੱਖ ਦੀਆਂ ਯੋਜਨਾਵਾਂ

ਉਹ ਆਪਣੇ ਫਾਰਮ ‘ਤੇ ਝੌਂਪੜੀਆਂ ਬਣਾ ਕੇ ਐਗਰੋ-ਟੂਰਿਜ਼ਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਲੋਕ ਇੱਕ ਵਾਰ ਫਿਰ ਕੁਦਰਤ ਦੀ ਗੋਦ ਵਿੱਚ ਰਹਿਣ ਦਾ ਅਨੁਭਵ ਕਰ ਸਕਣ।

ਕਿਸਾਨਾਂ ਨੂੰ ਸੁਨੇਹਾ

ਉਹ ਚਾਹੁੰਦੇ ਹਨ ਕਿ ਬਾਕੀ ਸਾਰੇ ਕਿਸਾਨਾਂ ਨੂੰ ਓਨਾ ਦੇ ਕੰਮ ਉੱਤੇ ਉੰਨਾ ਹੀ ਮਾਣ ਹੋਵੇ ਹੀ ਜਿੰਨਾ ਕਿ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਕੋਈ ਹੋਰ ਵਿਅਕਤੀ ਨੂੰ ਹੁੰਦਾ ਹੈ। ਭਾਰਤ ਵਿੱਚ ਖੇਤੀ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਬਦਲ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਵੀਆਂ ਉਚਾਈਆਂ ਹਾਸਲ ਕਰੇਗੀ।