financially independent

ਮਧੁਲਿਕਾ ਰਾਮਟੇਕੇ

(ਪ੍ਰੋਸੈਸਿੰਗ)

ਇੱਕ ਸਮਾਜ ਸੇਵਿਕਾ ਬਣ ਕੇ ਸਾਹਮਣੇ ਆਉਣ ਵਾਲੀ ਜਿਸਨੇ ਹੋਰ ਔਰਤਾਂ ਨੂੰ ਆਰਥਿਕ ਤੌਰ ‘ਤੇ ਸਵਤੰਤਰ ਬਣਨ ਦੇ ਲਈ ਪ੍ਰੇਰਿਤ ਕੀਤਾ

ਜਿਵੇਂ ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਕੇਵਲ ਘਰ ਦੀ ਆਰਥਿਕ ਜਿੰਮੇਵਾਰੀ ਮਰਦ ਹੀ ਸੰਭਾਲਦੇ ਹਨ, ਪਰ ਅੱਜ ਇਹ ਗੱਲ ਬਿਲਕੁਲ ਗਲਤ ਸਾਬਿਤ ਹੁੰਦੀ ਆ ਰਹੀ ਹੈ। ਅੱਜ ਔਰਤ, ਮਰਦ ਨਾਲੋਂ ਘੱਟ ਨਹੀਂ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਵਿੱਚ ਕੰਮ ਕਰਦੀ ਹੈ। ਇਹ ਕਹਾਣੀ ਛੱਤੀਸਗੜ੍ਹ ਦੇ ਪਿੰਡ ਰਾਜਨੰਦ ਵਿੱਚ ਰਹਿਣ ਵਾਲੀ ਇੱਕ ਅਜਿਹੀ ਸਮਾਜ ਸੇਵਿਕਾ ਦੀ ਹੈ।

ਸ਼੍ਰੀਮਤੀ ਮਧੁਲਿਕਾ ਰਾਮਟੇਕੇ ਇੱਕ ਅਜਿਹੇ ਹੀ ਸਮਾਜ ਵਿੱਚ ਆਉਂਦੀ ਹੈ ਜਿੱਥੇ ਜਾਤੀ ਭੇਦਭਾਵ ਆਮ ਦੇਖਣ ਨੂੰ ਮਿਲਦਾ ਹੈ। ਪਰ ਇਹ ਗੱਲ ਪਿਛਲੇ ਕਈ ਵਰ੍ਹਿਆਂ ਤੋਂ ਚੱਲਦੀ ਆ ਰਹੀ ਹੈ ਜਿੱਥੇ ਉੱਚ ਜਾਤੀ ਨੂੰ ਸਾਰੇ ਅਧਿਕਾਰ ਦਿੱਤੇ ਜਾਂਦੇ ਸਨ ਇਸ ਦੇ ਉਲਟ ਛੋਟੀ ਜਾਤੀ ਤੋਂ ਸਾਰੇ ਅਧਿਕਾਰ ਖੋਹ ਲਏ ਜਾਂਦੇ ਸਨ। ਇਹ ਸਭ ਕੁਝ ਮਧੂਲਿਕਾ ਜੀ ਬਚਪਨ ਤੋਂ ਹੀ ਦੇਖਦੇ ਆ ਰਹੇ ਸਨ। ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਨੂੰ ਦੂਜੇ ਬੱਚਿਆਂ ਨਾਲ ਖੇਡਣ ਦੀ ਵੀ ਇਜ਼ਾਜ਼ਤ ਨਹੀਂ ਸੀ। ਇਹਨਾਂ ਨੂੰ ਦੇਖਦੇ ਜਦੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਡਾ. ਬੀ ਆਰ ਅੰਬੇਡਕਰ ਦੀ ਉਦਹਾਰਣ ਦਿੱਤੀ ਕਿ ਕਿਵੇਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਸਿੱਖਿਆ ਗ੍ਰਹਿਣ ਕਰਕੇ ਆਪਣਾ ਜੀਵਨ ਬਦਲਿਆ। ਜਿਸ ਦੇ ਅਸਲ ਹੱਕਦਾਰ ਸਨ ਉਹ ਸਨਮਾਨ ਪ੍ਰਾਪਤ ਕੀਤਾ। ਇਹ ਸੁਣ ਕਿ ਮਧੂਲਿਕਾ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਕਸ਼ੇ ਕਦਮਾਂ ਉੱਤੇ ਚੱਲਣਾ ਸ਼ੁਰੂ ਕੀਤਾ। ਸਕੂਲ ਦੀ ਪੜ੍ਹਾਈ ਦੌਰਾਨ ਮਧੂਲਿਕਾ ਦਾ ਨਾਮ ਹੁਸ਼ਿਆਰ ਵਿਦਿਆਰਥੀਆਂ ਵਿੱਚ ਆਉਂਦਾ ਸੀ ਅਤੇ ਹਮੇਸ਼ਾਂ ਹੀ ਕੁੜੀਆਂ ਦੇ ਮਾਪਿਆਂ ਕੋਲ ਜਾ-ਜਾ ਕੇ ਕੁੜੀਆਂ ਨੂੰ ਸਕੂਲ ਭੇਜਣ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ, ਉਸ ਤੋਂ ਬਾਅਦ ਆਪਣੇ ਘਰ ਦੇ ਨਜ਼ਦੀਕ ਦੇ ਹੋਰ ਅਨਪੜ੍ਹ ਲੜਕੀਆਂ ਦੀ ਮਦਦ ਕੀਤੀ।

ਉਸ ਤੋਂ ਬਾਅਦ ਮਧੂਲਿਕਾ ਜੀ ਨੇ ਫਿਰ ਇੱਕ ਹੋਰ ਕਦਮ ਚੁੱਕਿਆ ਜਿੱਥੇ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਇਕੱਠੀਆਂ ਕਰਕੇ ਇੱਕ ਸੈਲਫ-ਹੈਲਪ ਗਰੁੱਪ ਬਣਾਇਆ ਅਤੇ ਪਿੰਡ ਵਾਲਿਆਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸਦਾ ਪਿੰਡ ਵਿੱਚ ਰਹਿਣ ਵਾਲੇ ਮਰਦਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਇਹ ਜਾ ਕੇ ਅਹਿਸਾਸ ਹੋਇਆ ਕਿ ਔਰਤਾਂ ਨੂੰ ਅੱਗੇ ਲੈ ਕੇ ਆਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਸਿੱਖਿਆ, ਨਸਬੰਦੀ, ਸਵੱਛਤਾ, ਨਸ਼ਿਆਂ ਦੀ ਵਰਤੋਂ, ਪਾਣੀ ਦੀ ਸੰਭਾਲ ਆਦਿ ਅਨੇਕਾਂ ਗੰਭੀਰ ਮੁੱਦਿਆਂ ਸੰਬੰਧੀ ਕਈ ਕੈਂਪ ਵੀ ਲਗਾਏ।

ਸਾਲ 2001 ਵਿੱਚ, ਉਨ੍ਹਾਂ ਨੇ ਅਤੇ ਉਨ੍ਹਾਂ ਦੀਆਂ ਮਹਿਲਾ ਸਾਥੀਆਂ ਨੇ ਇਕੱਠੇ ਹੋ ਇੱਕ ਬੈਂਕ ਸ਼ੁਰੂ ਕੀਤਾ, ਜਿਸ ਦਾ ਨਾਮ “ਮਾਂ ਬਮਲੇਸ਼ਵਰੀ ਬੈਂਕ” ਰੱਖਿਆ ਅਤੇ ਜਿਸ ਵਿੱਚ ਉਨ੍ਹਾਂ ਨੇ ਸਾਰੀ ਬੱਚਤ ਜਮ੍ਹਾ ਕਰਨੀ ਸ਼ੁਰੂ ਕੀਤੀ। ਇਹ ਬੈਂਕ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ। ਜਦੋਂ ਕਦੇ ਵੀ ਕਿਸੇ ਔਰਤ ਨੂੰ ਕੋਈ ਵੀ ਕੰਮ ਕਰਨ ਦੇ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਬੈਂਕ ਵਿੱਚ ਜਮ੍ਹਾ ਕੀਤੀ ਰਾਸ਼ੀ ਵਿੱਚੋਂ ਕੁਝ ਰਾਸ਼ੀ ਦਾ ਉਪਯੋਗ ਕਰ ਸਕਦੀ ਹੈ। ਅੱਜ ਇਸ ਬੈਂਕ ਵਿੱਚ ਕੁੱਲ ਜਮ੍ਹਾ ਰਾਸ਼ੀ 40 ਕਰੋੜ ਰੁਪਏ ਹੈ।

ਏਕਤਾ ਵਿੱਚ ਬਲ ਹੈ, ਪਰ ਇਕੱਲਿਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ, ਜੇਕਰ ਇਕੱਠੇ ਹੋ ਇੱਕ ਗਰੁੱਪ ਵਿੱਚ ਕੰਮ ਕੀਤਾ ਜਾਵੇ ਤਾਂ ਹਰ ਮੁਸ਼ਕਿਲ ਦਾ ਹੱਲ ਹੋ ਜਾਂਦਾ ਹੈ। ਇਸ ਲਈ ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਆਪਣੇ ਗਰੁੱਪ ਕਰਕੇ ਹੀ ਹਾਂ- ਮਧੂਲਿਕਾ

ਸਾਲ 2016 ਵਿੱਚ ਮਧੂਲਿਕਾ ਜੀ ਅਤੇ ਉਨ੍ਹਾਂ ਦੁਆਰਾ ਬਣਾਏ ਸੈਲਫ-ਹੈਲਪ ਗਰੁੱਪ ਨੇ ਤਿੰਨ ਸੋਸਾਇਟੀਆਂ ਦਾ ਨਿਰਮਾਣ ਕੀਤਾ। ਪਹਿਲੀ ਸੋਸਾਇਟੀ ਦੇ ਅੰਤਰਗਤ ਦੁੱਧ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ 1000 ਲੀਟਰ ਦੁੱਧ ਦਾ ਉਤਪਾਦਨ ਹੋਇਆ। ਜਿਸ ਨੂੰ ਉਹ ਸਥਾਨਿਕ ਪੱਧਰ ‘ਤੇ ਹੋਟਲ ਅਤੇ ਰੈਸਟੋਰੈਂਟ ਵਿੱਚ ਵੇਚਣ ਲੱਗੇ। ਦੂਜੀ ਸੋਸਾਇਟੀ ਦੇ ਅੰਤਰਗਤ ਉਨ੍ਹਾਂ ਦੇ ਹਰਾ-ਬਹੇੜਾ ਨਾਮ ਦੀ ਆਯੁਰਵੈਦਿਕ ਜੜ੍ਹੀ-ਬੂਟੀ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇਸ ਜੜ੍ਹੀ-ਬੂਟੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੱਗਣ ਵਾਲੀਆਂ ਕਈਆਂ ਬਿਮਾਰੀਆਂ ਜਿਵੇਂ ਖਾਂਸੀ, ਸਰਦੀ ਆਦਿ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਚਾਵਲ ਦੀ ਖੇਤੀ ਜੋ ਕਿ ਬਹੁਤ ਘੱਟ ਖੇਤਰ ਵਿੱਚ ਹੀ ਕਰਨੀ ਸ਼ੁਰੂ ਕੀਤੀ। ਤੀਜੀ ਸੋਸਾਇਟੀ ਦੇ ਅੰਦਰ ਉਨ੍ਹਾਂ ਦੇ ਸੀਤਾਫਲ ਦੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਆਇਸਕ੍ਰੀਮ ਦੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ।

ਨਾਬਾਰਡ ਵੱਲੋਂ ਜਾਰੀ ਕੀਤੀ ਗਈ ਸਕੀਮ ਆਜੀਵਿਕਾ ਅਤੇ ਉੱਦਮ ਵਿਕਾਸ ਪ੍ਰੋਗਰਾਮ ਦੇ ਤਹਿਤ, ਮਧੂਲਿਕਾ ਜੀ ਦੇ ਸਮੇਤ 10 ਔਰਤਾਂ ਵੱਲੋਂ ਦਿੱਤੇ ਗਏ 10-10 ਹਜ਼ਾਰ ਰੁਪਏ ਦੇ ਯੋਗਦਾਨ ਨਾਲ ਇੱਕ ਕੰਪਨੀ ਸਥਾਪਿਤ ਕੀਤੀ ਜਿਸ ਦਾ ਨਾਮ ਬਮਲੇਸ਼ਵਰੀ ਮਹਿਲਾ ਨਿਰਮਾਤਾ ਕੰਪਨੀ ਲਿਮਿਟਿਡ ਰੱਖਿਆ। ਅੱਜ ਕੰਪਨੀ ਵਿੱਚ 100 ਰੁਪਏ ਤੋਂ ਲੈ ਕੇ 10,000 ਰੁਪਏ ਦੀ ਰਾਸ਼ੀ ਤੱਕ ਹਰ ਇੱਕ ਔਰਤ ਦਾ ਹਿੱਸਾ ਹੈ। ਇਹ ਕੰਪਨੀ ਵਰਮੀਕੰਪੋਸਟ ਅਤੇ ਵਰਮੀਵਾਸ਼ ਬਣਾਉਂਦੀ ਹੈ, ਇਹ ਦੋਨੋਂ ਹੀ ਜੈਵਿਕ ਖਾਦਾਂ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਾਧਾ ਕਰਕੇ ਫਸਲ ਦੀ ਪੈਦਾਵਾਰ ਵਧਾਉਂਦੇ ਹਨ। ਜਿਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਵਤਾਰਵਰਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ। ਮਧੂਲਿਕਾ ਜੀ ਨੇ ਇੱਕ ਵਾਰ 2 ਖੇਤ ਜਿਸ ਵਿੱਚ ਉਨ੍ਹਾਂ ਨੇ ਇੱਕ ਖੇਤ ਵਿੱਚ ਰਸਾਇਣਿਕ ਖਾਦ ਅਤੇ ਦੂਜੇ ਖੇਤ ਵਿੱਚ ਵਰਮੀਕੰਪੋਸਟ ਦਾ ਪ੍ਰਯੋਗ ਕੀਤਾ। ਤਾਂ ਉਹ ਕੀ ਦੇਖਦੇ ਹਨ ਕਿ ਉਤਪਾਦ ਦੀ ਗੁਣਵੱਤਾ ਅਤੇ ਸਵਾਦ ਵਿੱਚ ਬਹੁਤ ਜ਼ਿਆਦਾ ਫਰਕ ਸੀ ਜਿਸ ਖੇਤ ਵਿੱਚ ਵਰਮੀਕੰਪੋਸਟ ਦਾ ਪ੍ਰਯੋਗ ਕੀਤਾ ਸੀ। ਇਸ ਤੋਂ ਇਲਾਵਾ ਇਸ ਕੰਪਨੀ ਵਿੱਚ ਹੋਰ ਵੀ ਉਤਪਾਦ ਬਣਾਏ ਜਾਂਦੇ ਹਨ ਪਰ ਜ਼ਿਆਦਾ ਗਿਣਤੀ ਵਿੱਚ ਨਹੀਂ, ਉਹਨਾਂ ਵਿੱਚੋਂ ਕੁਝ ਉਤਪਾਦ ਜਿਵੇਂ ਅਗਰਬੱਤੀ, ਪਲਾਸ਼ ਦੇ ਫੁੱਲਾਂ ਤੋਂ ਬਣਿਆ ਹਰਬਲ ਗੁਲਾਲ। ਇਹ ਸਾਰੇ ਪ੍ਰੋਡਕਟ 100 ਪ੍ਰਤੀਸ਼ਤ ਹਰਬਲ ਹਨ।

ਅਸੀਂ ਆਪਣੇ ਲਈ ਬੇਸ਼ੱਕ ਕਮਾ ਰਹੇ ਹਨ ਪਰ ਖਾਦਾਂ ਦਾ ਵਧੇਰੇ ਮਾਤਰਾ ਵਿੱਚ ਪ੍ਰਯੋਗ ਹੋਣ ਕਰਕੇ ਰਸਾਇਣਕ ਛਿੜਕਾਅ ਵਾਲਾ ਭੋਜਨ ਖਾ ਰਹੇ ਹਨ। ਜਿਸ ਦਾ ਸਿੱਟਾ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਕੜ ਲਿਆ ਹੈ ਅਤੇ ਸਾਡੀ ਮਿਹਨਤ ਦੀ ਕਮਾਈ ਦਵਾਈਆਂ ‘ਤੇ ਲਗਾਤਾਰ ਖਰਚ ਹੋ ਰਹੀ ਹੈ- ਮਧੂਲਿਕਾ ਰਾਮਟੇਕੇ

ਉਪਲੱਭਧੀਆਂ-

  • ਸਾਲ 2011 ਵਿੱਚ ਭਾਰਤ ਦੇ ਰਾਸ਼ਰਪਤੀ, ਸ਼੍ਰੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ।
  • ਸਾਲ 2014 – ਰਾਜ ਮਹਿਲਾ ਸਨਮਾਨ
  • ਸਾਲ 2017- ਅਖਿਲ ਭਾਰਤੀ ਮਹਿਲਾ ਕ੍ਰਾਂਤੀ ਪ੍ਰੀਸ਼ਦ

ਭਵਿੱਖ ਦੀ ਯੋਜਨਾ

ਉਹ “ਗਾਓਂਵਾਲੀ” ਨਾਮ ਤੋਂ ਇੱਕ ਬਰੈਂਡ ਖੋਲਣਾ ਚਾਹੁੰਦੇ ਹਨ, ਜਿਸ ਵਿੱਚ ਉਹ ਖੁਦ ਅਤੇ ਸੈਲਫ-ਹੈਲਪ ਗਰੁੱਪ ਪਹਿਲਾ ਹਲਦੀ, ਮਿਰਚ, ਧਨੀਆ ਦਾ ਨਿਰਮਾਣ ਕਰਨਗੇ ਅਤੇ ਫਿਰ ਉਸ ਤੋਂ ਬਾਅਦ ਬੜੇ ਪੱਧਰ ‘ਤੇ ਲੈ ਕੇ ਜਾਣਗੇ।

ਸੰਦੇਸ਼

ਅੱਜ ਦੇ ਖੇਤੀ ਢੰਗਾਂ ਨੂੰ ਦੇਖਦੇ ਹੋਏ, ਜਿਸ ਵਿੱਚ ਰਸਾਇਣਾਂ ਦੇ ਛਿੜਕਾਅ ਤੋਂ ਇਲਾਵਾ ਕੁਝ ਹੋਰ ਵੀ ਸ਼ਾਮਿਲ ਨਹੀਂ ਹੈ। ਅੱਜ ਕੱਲ ਦੇ ਮਾਹੌਲ ਨੂੰ ਦੇਖਦੇ ਹੋਏ ਜਿਵੇਂ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਤਾਂ ਉਸ ਉੱਤੇ ਕਾਬੂ ਪਾਉਣ ਲਈ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਤਰੀਕਿਆਂ ਨੂੰ ਜਲਦੀ ਤੋਂ ਜਲਦੀ ਅਪਣਾਉਣਾ ਚਾਹੀਦਾ ਹੈ। ਜੋ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ-ਆਸ਼ਰਮ ਵਿੱਚ ਰੱਖਦੇ ਹਨ, ਉਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਇਹ ਉਹੀ ਮਾਤਾ-ਪਿਤਾ ਹਨ ਜਿਨ੍ਹਾਂ ਨੇ ਸਾਡੇ ਛੋਟੇ ਹੁੰਦੇ ਸਾਡੀ ਦੇਖਭਾਲ ਕੀਤੀ ਸੀ। ਹੁਣ ਜਦੋਂ ਉਨ੍ਹਾਂ ਨੂੰ ਬੁਢਾਪੇ ਵਿੱਚ ਮਦਦ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਇਕੱਲੇ ਨਹੀਂ ਸਗੋਂ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਉਨ੍ਹਾਂ ਨੇ ਸਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ।