ਮਗਰਾ ਨਸਲ ਦਾ ਭੇਡ ਪਾਲਣ

ਆਮ ਜਾਣਕਾਰੀ

ਇਸਨੂੰ ਬੀਕਾਨੇਰ ਜਾਂ ਬੀਕਾਨੇਰੀ ਚੋਖਲਾ ਜਾਂ ਬੀਕਾਨੇਰੀ ਚਕਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਰਾਜਸਥਾਨ ਦੇ ਚੂਰੂ, ਜੈਸਲਮੇਰ, ਨਾਗੌਰ ਆਦਿ ਜ਼ਿਲ੍ਹਿਆਂ ਵਿੱਚ ਪਾਈ ਜਾਂਦੀ ਹੈ। ਇਹ ਨਸਲ ਚਮਕਦਾਰ ਅਤੇ ਬਹੁਤ ਹੀ ਸਫੇਦ ਉੱਨ ਲਈ ਜਾਣੀ ਜਾਂਦੀ ਹੈ। ਇਹ ਦਰਮਿਆਨੇ ਅਤੇ ਵੱਡੇ ਆਕਾਰ ਦੀ ਨਸਲ ਹੈ। ਇਸਦੀ ਗੁਲਾਬੀ ਚਮੜੀ, ਛੋਟੇ ਅਤੇ ਨਲੀਦਾਰ ਕੰਨ, ਪਤਲੀ ਪੂਛ, ਸਫੇਦ ਚਿਹਰਾ ਅਤੇ ਅੱਖਾਂ ਦੇ ਚਾਰੇ ਪਾਸੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਨਰ ਭੇਡ ਦਾ ਔਸਤਨ ਭਾਰ 27 ਕਿਲੋ ਅਤੇ ਮਾਦਾ ਭੇਡ ਦਾ ਔਸਤਨ ਭਾਰ 25 ਕਿਲੋ ਹੁੰਦਾ ਹੈ। ਉੱਨ ਦੀ ਔਸਤਨ ਪੈਦਾਵਾਰ 2.18 ਕਿਲੋ ਹੁੰਦੀ ਹੈ।

ਖੁਰਾਕ ਪ੍ਰਬੰਧ

ਭੇਡਾਂ ਨੂੰ ਜ਼ਿਆਦਾਤਰ ਚਰਨਾ ਹੀ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਨੂੰ ਫਲੀਦਾਰ(ਪੱਤੇ, ਫੁੱਲ ਆਦਿ), ਲੋਬੀਆ, ਬਰਸੀਮ, ਫਲੀਆਂ ਆਦਿ ਖਾਣਾ ਚੰਗਾ ਲਗਦਾ ਹੈ। ਚਾਰਾ ਵਿੱਚ ਜ਼ਿਆਦਾਤਰ ਇਨ੍ਹਾਂ ਨੂੰ ਰਵਾਂਹ/ਲੋਬੀਆ ਆਦਿ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇੱਕ ਸਲਾਨਾ ਪੌਦਾ ਹੈ, ਇਸ ਲਈ ਇਸਨੂੰ ਮੱਕੀ ਅਤੇ ਜਵਾਰ ਦੇ ਮਿਸ਼ਰਣ ਨਾਲ ਦਿੱਤਾ ਜਾਂਦਾ ਹੈ।

ਭੇਡ ਆਮ ਤੌਰ ਤੇ 6 ਤੋਂ 7 ਘੰਟੇ ਤੱਕ ਮੈਦਾਨ ਵਿੱਚ ਚਰਦੀ ਹੈ, ਇਸ ਲਈ ਇਸਨੂੰ ਹਰੇ ਘਾਹ ਅਤੇ ਸੁੱਕੇ ਚਾਰੇ ਦੀ ਵੀ ਲੋੜ ਹੁੰਦੀ ਹੈ। ਚਰਨ ਲਈ ਇਨ੍ਹਾਂ ਨੂੰ ਤਾਜ਼ੇ ਹਰੇ ਘਾਹ ਦੀ ਲੋੜ ਹੁੰਦੀ ਹੈ, ਖਾਸ ਤੌਰ ਤੇ ਚਾਰੇ ਵਾਲਾ ਟਿਮੋਥੀ ਅਤੇ ਕੈਨਰੀ ਘਾਹ।

ਚਾਰੇ ਵਾਲੇ ਪੌਦੇ:
ਫਲੀਦਾਰ: ਬਰਸੀਮ, ਲਸਣ, ਫਲੀਆਂ, ਮਟਰ, ਜਵਾਰ
ਗੈਰ-ਫਲੀਦਾਰ: ਮੱਕੀ ਜਵੀਂ
ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰ, ਕੇਲਾ
ਪੌਦੇ ਅਤੇ ਝਾੜੀਆਂ, ਜੜ੍ਹੀਆਂ-ਬੂਟੀਆਂ ਅਤੇ ਵੇਲ: ਗੋਖਰੂ, ਖੇਜੜੀ, ਕਰੌਂਦਾ, ਬੇਰ ਆਦਿ
ਜੜ੍ਹ ਵਾਲੇ ਪੌਦੇ(ਬਚੀ-ਖੁਚੀ ਸਬਜ਼ੀਆਂ): ਸ਼ਲਗਮ, ਆਲੂ, ਮੂਲੀ, ਗਾਜਰ, ਚੁਕੰਦਰ, ਫੁੱਲ-ਗੋਭੀ, ਬੰਦ-ਗੋਭੀ

ਘਾਹ: ਨੇਪੀਅਰ ਘਾਹ, ਗਿੰਨੀ ਘਾਹ, ਦੁੱਬ ਘਾਹ, ਅੰਜਨ ਘਾਹ, ਸਟੀਲੋ ਘਾਹ

ਸੁੱਕਾ ਚਾਰਾ:
ਤੂੜੀ/ਪਰਾਲੀ: ਚਨੇ, ਅਰਹਰ ਅਤੇ ਮੂੰਗਫਲੀ, ਸੁਰੱਖਿਅਤ ਚਾਰਾ
ਹੇਅ: ਘਾਹ, ਫਲੀਦਾਰ(ਚਨੇ) ਅਤੇ ਗੈਰ-ਫਲੀਦਾਰ(ਜਵੀਂ)
ਸਾਈਲੇਜ: ਘਾਹ, ਫਲੀਦਾਰ ਅਤੇ ਗੈਰ-ਫਲੀਦਾਰ ਪੌਦੇ।

ਵੰਡ
ਅਨਾਜ: ਬਾਜਰਾ, ਜਵਾਰ, ਜਵੀਂ, ਮੱਕੀ, ਚਨੇ, ਕਣਕ
ਫਾਰਮ ਅਤੇ ਉਦਯੋਗਿਕ ਉਪ-ਉਤਪਾਦ: ਨਾਰੀਅਲ ਬੀਜਾਂ ਦੀ ਖਲ, ਸਰੋਂ ਦੇ ਬੀਜਾਂ ਦੀ ਖਲ, ਮੂੰਗਫਲੀ ਦਾ ਛਿਲਕਾ, ਅਲਸੀ, ਸ਼ੀਸ਼ਮ, ਕਣਕ ਦਾ ਚੂਰਾ, ਚੌਲਾਂ ਦਾ ਚੂਰਾ ਆਦਿ।
ਪਸ਼ੂ ਅਤੇ ਸਮੁੰਦਰੀ ਉਤਪਾਦ: ਪੂਰੇ ਅਤੇ ਅੱਧੇ ਸੁੱਕੇ ਦੁੱਧ ਉਤਪਾਦ, ਮੱਛਲੀ ਦਾ ਭੋਜਨ ਅਤੇ ਰਕਤ ਭੋਜਨ
ਉਦਯੋਗਿਕ ਉਪ-ਉਤਪਾਦ: ਜੌਂ, ਸਬਜ਼ੀਆਂ ਅਤੇ ਫਲਾਂ ਵਾਲੇ ਉਪ-ਉਤਪਾਦ
ਫਲੀਆਂ: ਬਬੂਲ, ਕੇਲਾ, ਮਟਰ ਆਦਿ।

ਸਾਂਭ ਸੰਭਾਲ

ਗੱਭਣ ਭੇਡਾਂ ਦੀ ਦੇਖਭਾਲ: ਗਰਭਪਾਤ, ਸਮੇਂ ਤੋਂ ਪਹਿਲਾਂ ਜਨਮ ਅਤੇ ਟਾੱਕਸੀਮਿਆ ਤੋਂ ਬਚਣ ਲਈ ਗੱਭਣ ਭੇਡਾਂ ਦੀ ਫੀਡ ਅਤੇ ਪ੍ਰਬੰਧਨ ਦੀ ਉਚਿੱਤ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। ਠੰਡ ਦੇ ਮੌਸਮ ਵਿੱਚ ਗਰਭ ਦੌਰਾਨ ਭੇਡਾਂ ਨੂੰ ਸੁਰੱਖਿਅਤ ਰੱਖੋ ਅਤੇ ਉਨ੍ਹਾਂ ਨੂੰ ਸੂਣ ਤੋਂ 4-6 ਦਿਨ ਪਹਿਲਾਂ ਸਾਫ ਅਤੇ ਅਲੱਗ ਕਮਰਾ/ਖੇਤਰ ਪ੍ਰਦਾਨ ਕਰੋ। ਗਰਭ-ਅਵਸਥਾ ਦੇ ਆਖਰੀ ਸਮੇਂ ਵਿੱਚ ਫੀਡ ਦੀ ਮਾਤਰਾ ਵਿੱਚ ਵਾਧਾ ਕਰੋ, ਭਾਵ ਬੱਚਾ ਪੈਦਾ ਹੋਣ ਤੋਂ 3-4 ਹਫਤੇ ਪਹਿਲਾਂ ਉਨ੍ਹਾਂ ਦੀ ਫੀਡ ਦੀ ਮਾਤਰਾ ਵਧਾ ਦਿਓ, ਜਿਸ ਨਾਲ ਦੁੱਧ ਉਤਪਾਦਨ ਵਧੇਗਾ ਅਤੇ ਮੇਮਣਿਆਂ ਦੇ ਵਿਕਾਸ ਵਿੱਚ ਵੀ ਮਦਦ ਮਿਲਦੀ ਹੈ।

ਨਵੇਂ ਜਨਮੇ ਮੇਮਣੇ ਦੀ ਦੇਖਭਾਲ: ਜਨਮ ਤੋਂ ਬਾਅਦ ਮੇਮਣੇ ਦਾ ਨੱਕ, ਚਿਹਰਾ ਅਤੇ ਕੰਨਾਂ ਨੂੰ ਇੱਕ ਸੁੱਕੇ ਨਰਮ ਸੂਤੀ ਕੱਪੜੇ ਨਾਲ ਸਾਫ ਕਰੋ ਅਤੇ ਗਰਭ-ਨਾਲ ਨੂੰ ਹਟਾ ਦਿਓ। ਨਵੇਂ ਜਨਮੇ ਮੇਮਣੇ ਨੂੰ ਕੋਮਲਤਾ ਨਾਲ ਸਾਫ ਕਰੋ। ਜੇਕਰ ਨਵਜਾਤ ਬੱਚਾ ਸਾਹ ਨਹੀਂ ਲੈ ਰਿਹਾ ਤਾਂ ਉਸਨੂੰ ਪਿਛਲੇ ਪੈਰਾਂ ਤੋਂ ਫੜ੍ਹ ਕੇ ਸਿਰ ਹੇਠਾਂ ਵੱਲ ਕਰਕੇ ਲਟਕਾ ਕੇ ਰੱਖੋ, ਜੋ ਉਸਦੀ ਸਾਹ ਪ੍ਰਣਾਲੀ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ। ਭੇਡ ਦੇ ਥਣਾਂ ਨੂੰ ਟਿੰਕਚਰ ਆਇਓਡੀਨ ਨਾਲ ਸਾਫ ਕਰੋ ਅਤੇ ਫਿਰ ਜਨਮ ਦੇ ਪਹਿਲੇ 30 ਮਿੰਟ ਵਿੱਚ ਹੀ ਮੇਮਣੇ ਨੂੰ ਪਹਿਲਾ ਦੁੱਧ ਪਿਲਾਓ।

ਮੇਮਣੇ ਦੀ ਦੇਖਭਾਲ: ਜੀਵਨ ਦੇ ਪਹਿਲੇ ਪੜਾਂਅ ਵਿੱਚ ਮੇਮਣੇ ਦੀ ਖਾਸ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। ਭੇਡ ਦੇ ਬੱਚੇ ਨੂੰ ਚੰਗੀ ਕੁਆਲਿਟੀ ਵਾਲਾ ਘਾਹ ਜਾਂ ਚਾਰਾ ਦਿਓ, ਜੋ ਕਿ ਉਸਦੀ ਸਿਹਤ ਲਈ ਚੰਗਾ ਹੈ ਅਤੇ ਆਸਾਨੀ ਨਾਲ ਪਚਣ-ਯੋਗ ਹੋਵੇ। ਚਰਣ ਲਈ ਉਨ੍ਹਾਂ ਨੂੰ ਫਲੀਦਾਰ ਅਤੇ ਤਾਜ਼ਾ ਪੱਤੇ ਦਿਓ।

ਭੇਡ ਦੀ ਪਹਿਚਾਣ ਲਈ ਨਿਸ਼ਾਨ ਲਗਾਉਣਾ: ਉਚਿੱਤ ਰਿਕਾਰਡ, ਚੰਗੇ ਪਸ਼ੂ-ਪਾਲਣ ਅਤੇ ਮਲਕੀਅਤ ਪਹਿਚਾਣ ਲਈ ਭੇਡਾਂ ਦੇ ਸਰੀਰ 'ਤੇ ਨੰਬਰ ਲਿਖਣਾ ਚਾਹੀਦਾ ਹੈ। ਇਹ ਮੁੱਖ ਤੌਰ 'ਤੇ ਇਹ ਪ੍ਰਕਿਰਿਆ ਟੈਟੂ, ਟੈਗ, ਵੈਕਸ, ਮੋਮ, ਚਾੱਕ, ਰੰਗ ਵਾਲੀ ਸਪਰੇਅ ਜਾਂ ਪੇਂਟ ਆਦਿ ਨਾਲ ਕੀਤੀ ਜਾਂਦੀ ਹੈ।

ਮੇਮਣੇ ਦਾ ਸਿਫਾਰਸ਼ੀ ਟੀਕਾਕਰਣ: ਪਹਿਲੇ ਮਹੀਨੇ ਵਿੱਚ ਅੰਤੜੀਆਂ ਦੇ ਹਾਨੀਕਾਰਕ ਪਰਜੀਵਾਂ ਤੋਂ ਬਚਾਅ ਲਈ ਮੇਮਣਿਆਂ ਦੀ ਡੀਵਾੱਰਮਿੰਗ(ਪੇਟ ਦੇ ਕੀਟਾਂ ਨੂੰ ਸਾਫ ਕਰਨ ਦੀ ਪ੍ਰਕਿਰਿਆ) ਕਰਨੀ ਚਾਹੀਦੀ ਹੈ। ਐਂਟ੍ਰੋਟਾੱਕਸੀਮਿਆ ਅਤੇ ਸ਼ੀਪ ਪਾੱਕਸ(ਭੇਡ ਦੀ ਸੰਕ੍ਰਾਮਕ ਬਿਮਾਰੀ, ਜੋ ਸੰਕ੍ਰਾਮਕ ਐਕਟਿਮਾ ਤੋਂ ਅਲੱਗ ਇੱਕ ਪਾੱਕਸ ਵਾਇਰਸ ਹੁੰਦਾ ਹੈ) ਤੋਂ ਬਚਾਅ ਲਈ ਟੀਕਾਕਰਣ ਜ਼ਰੂਰ ਕਰਵਾਓ।

ਬਿਮਾਰੀਆਂ ਅਤੇ ਰੋਕਥਾਮ

•    ਐਸਿਡੋਸਿਸ(ਜ਼ਿਆਦਾ ਅਨਾਜ ਖਾਣ ਨਾਲ): ਕਣਕ ਜਾਂ ਜੌਂ ਜ਼ਿਆਦਾ ਖਾ ਜਾਣ ਕਾਰਨ ਇਹ ਰੋਗ ਹੁੰਦਾ ਹੈ ਅਤੇ ਇਹ ਰੋਗ ਜਾਨਵਰ ਦੇ ਪੇਟ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਲਾਜ: ਜੇਕਰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ, 10 ਗ੍ਰਾਮ ਪ੍ਰਤੀ ਭੇਡ ਦੇ ਹਿਸਾਬ ਨਾਲ ਸੋਡੀਅਮ ਬਾਈਕਾਰਬੋਨੇਟ ਦੀ ਖੁਰਾਕ ਦਿੱਤੀ ਜਾਂਦੀ ਹੈ।

 

•    ਸਲਾਨਾ ਰਾਈ-ਘਾਹ ਜ਼ਹਿਰਬਾ(ਏ ਆਰ ਜੀ ਟੀ): ਇਹ ਬਿਮਾਰੀ ਰਾਈ ਘਾਹ ਖਾਣ ਕਾਰਨ ਹੁੰਦੀ ਹੈ। (ਏ ਆਰ ਜੀ ਟੀ ਜ਼ਹਿਰੀਲੇ ਪਦਾਰਥਾਂ ਦੇ ਕਾਰਨ ਹੁੰਦਾ ਹੈ, ਜੋ ਖਾਣ ਸਮੇਂ ਜਾਨਵਰ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਜ਼ਹਿਰੀਲੇ ਪਦਾਰਥਾਂ ਨੂੰ ਇੱਕ ਜੀਵਾਣੂ ਦੁਆਰਾ ਉਤਪਾਦਿਤ ਕੀਤਾ ਜਾਂਦਾ ਹੈ, ਜੋ ਨਿਮਾਟੋਡ ਦੀ ਇੱਕ ਪ੍ਰਜਾਤੀ ਹੈ ਜੋ ਸਲਾਨਾ ਰਾਈ ਘਾਹ ਦੇ ਪੌਦਿਆਂ ਨੂੰ ਇਕੱਠਾ ਕਰਦਾ ਹੈ।) ਪ੍ਰਭਾਵਿਤ ਬੀਜ ਭੇਡ ਦੁਆਰਾ ਖਾਧੇ ਜਾਂਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਜ਼ਹਿਰੀਲੇ ਹੁੰਦੇ ਹਨ। ਇਸ ਨਾਲ ਜਾਨਵਰ ਦੀ ਮੌਤ ਹੋ ਸਕਦੀ ਹੈ ਅਤੇ ਇਹ ਮੁੱਖ ਤੌਰ 'ਤੇ ਅੱਧ-ਅਕਤੂਬਰ ਤੋਂ ਅੱਧ-ਦਸੰਬਰ ਤੱਕ ਹੁੰਦਾ ਹੈ।
ਇਲਾਜ: ਜੇਕਰ ਰਾਈ ਘਾਹ ਨੇੜੇ ਹੋਵੇ ਤਾਂ ਜਾਨਵਰਾਂ ਅੱਲਗ ਜਗ੍ਹਾ 'ਤੇ ਲੈ ਜਾਓ।

 

 


•    ਚੀਜ਼ੀ ਗਲੈਂਡ: ਇਹ ਇੱਕ ਜੀਵਾਣੂ ਦੁਆਰਾ ਫੈਲਣ ਵਾਲੀ ਬਿਮਾਰੀ ਹੈ, ਜੋ ਫੇਫੜਿਆਂ ਜਾਂ ਲਿੰਫ ਗੰਢਾਂ ਵਿੱਚ ਪਸ(ਪਾਕ) ਭਰਨ ਕਾਰਨ ਹੁੰਦੀ ਹੈ, ਜਿਸ ਨਾਲ ਉੱਨ ਦਾ ਉਤਪਾਦਨ ਘੱਟ ਜਾਂਦਾ ਹੈ।
ਇਲਾਜ: ਕਲੋਸਟ੍ਰੀਡਿਅਲ ਦਵਾਈ ਦਾ ਟੀਕਾਕਰਨ ਇਸ ਰੋਗ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ।

 



•    ਕੋਬਾਲਟ ਦੀ ਕਮੀ: ਭੇਡ ਵਿੱਚ ਮੁੱਖ ਤੌਰ 'ਤੇ ਬੀ12 ਦੀ ਕਮੀ ਕਾਰਨ ਇਹ ਰੋਗ ਹੁੰਦਾ ਹੈ।
ਇਲਾਜ: ਜਦੋਂ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਵਿਟਾਮਿਨ ਬੀ12 ਦਾ ਇੰਜੈੱਕਸ਼ਨ ਦਿਓ।

 



•    ਕੁਕੜੀਆ ਰੋਗ(ਕੋਕਸੀਡਿਓਸਿਸ): ਇਹ ਇੱਕ ਪ੍ਰਜੀਵੀ ਬਿਮਾਰੀ ਹੈ, ਜੋ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਫੈਲਦੀ ਹੈ। ਦਸਤ(ਡਾਇਰੀਆ) ਇਸ ਰੋਗ ਦੇ ਮੁੱਖ ਲੱਛਣ ਹਨ, ਜਿਸ ਨਾਲ ਖੂਨ ਵੀ ਆ ਸਕਦਾ ਹੈ। ਇਹ ਪ੍ਰਜੀਵੀ ਰੋਗ ਹੈ, ਜੋ ਭੇਡ ਦੀ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਭੇਡ ਦੀ ਮੌਤ ਹੋ ਸਕਦੀ ਹੈ।
ਇਲਾਜ: ਸਲਫਾ ਦਵਾਈ ਦੀਆਂ ਦੋ ਖੁਰਾਕਾਂ ਡ੍ਰੈਂਚਿੰਗ ਦੁਆਰਾ 3 ਦਿਨਾਂ ਦੇ ਅੰਤਰਾਲ 'ਤੇ ਦਿੱਤੀ ਜਾਂਦੀ ਹੈ ਜਾਂ ਇੰਜੈੱਕਸ਼ਨ ਦਿੱਤਾ ਜਾਂਦਾ ਹੈ।

 

 


•    ਕਾੱਪਰ ਦੀ ਕਮੀ: ਇਹ ਤਾਂਬੇ ਦੀ ਕਮੀ ਕਾਰਨ ਹੁੰਦਾ ਹੈ ਅਤੇ ਇਸ ਨਾਲ ਭੇਡਾਂ ਵਿੱਚ ਅਸਮਾਨਤਾਵਾਂ ਹੋ ਜਾਂਦੀਆਂ ਹਨ।
ਇਲਾਜ: ਇਸਦਾ ਇਲਾਜ ਕਰਨ ਲਈ ਕਾੱਪਰ ਆੱਕਸਾਈਡ ਜਾਂ ਕਾੱਪਰ ਗਲਾਈਸੀਨੇਟ ਦੇ ਇੰਜੈੱਕਸ਼ਨ ਜਾ ਕੈਪਸੂਲ ਦਿੱਤੇ ਜਾਂਦੇ ਹਨ।


•    ਡਰਮਾਟੋਫਿਲੋਸਿਸ(ਡਰਮੀ ਜਾਂ ਲੁੰਪੀ ਉੱਨ): ਮੁੱਖ ਤੌਰ 'ਤੇ ਮੈਰੀਨੋ ਭੇਡ ਇਸ ਰੋਗ ਦੀ ਸ਼ਿਕਾਰ ਹੁੰਦੀ ਹੈ। ਇਸ ਬਿਮਾਰੀ ਨੂੰ ਗੈਰ-ਉੱਨ ਵਾਲੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ।
ਇਲਾਜ: ਐਂਟੀਬਾਇਓਟਿਕ ਨਾਲ ਡਰਮਾਟੋਫਿਲੋਸਿਸ ਰੋਗ ਦਾ ਇਲਾਜ ਕੀਤਾ ਜਾਂਦਾ ਹੈ।

 

 


•    ਐਕਸਪੋਜ਼ਰ ਲੋਸਸ: ਇਹ ਮੁੱਖ ਤੌਰ 'ਤੇ ਭੇਡਾਂ ਦੇ ਵਾਲ ਕੱਟਣ ਤੋਂ 2 ਹਫਤੇ ਦੇ ਵਿੱਚ ਹੁੰਦੀ ਹੈ, ਕਿਉਂਕਿ ਭੇਡਾਂ ਗਰਮੀ ਕਾਰਨ ਆਮ ਤਾਪਮਾਨ ਨੂੰ ਬਣਾਈ ਰੱਖਣ ਵਿੱਚ ਅਸਮਰੱਥ ਹੁੰਦੀਆਂ ਹਨ।
ਇਲਾਜ: ਭੇਡਾਂ ਨੂੰ ਮੌਸਮ ਵਿੱਚ ਬਦਲਾਅ ਸਮੇਂ ਬਚਾਅ ਕੇ ਰੱਖੋ।

 

 

 

•    ਪੈਰਾਂ 'ਤੇ ਫੋੜਾ ਹੋਣਾ: ਇਹ ਸਮੱਸਿਆ ਮੁੱਖ ਤੌਰ 'ਤੇ ਵਰਖਾ ਦੇ ਮੌਸਮ ਵਿੱਚ ਆਉਂਦੀ ਹੈ। ਬੈਕਟੀਰੀਆ ਦੀ ਇਨਫੈੱਕਸ਼ਨ ਪੈਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।
ਇਲਾਜ: ਇਸ ਤੋਂ ਛੁਟਕਾਰਾ ਪਾਉਣ ਲਈ ਪੈਰ ਦਾ ਐਂਟੀਬਾਇਓਟਿਕ ਨਾਲ ਇਲਾਜ ਕਰੋ।

 

 

 
•   ਲਿਸਟ੍ਰਿਓਸਿਸ(ਸਰਕਲਿੰਗ ਰੋਗ): ਇਹ ਇੱਕ ਦਿਮਾਗ ਦੇ ਜੀਵਾਣੂਆਂ ਦੀ ਇਨਫੈੱਕਸ਼ਨ ਨਾਲ ਹੋਣ ਵਾਲਾ ਰੋਗ ਹੈ, ਜੋ ਜਾਨਵਰਾਂ ਅਤੇ ਮਨੁੱਖਾਂ ਦੋਨਾਂ ਲਈ ਨੂੰ ਪ੍ਰਭਾਵਿਤ ਕਰਦਾ ਹੈ। ਵੱਗ ਵਿੱਚ ਖਰਾਬ ਘਾਹ ਖਾਣ ਕਾਰਨ ਇਹ ਰੋਗ ਹੁੰਦਾ ਹੈ।
ਇਲਾਜ: ਪਸ਼ੂਆਂ ਦੇ ਡਾਕਟਰ ਦੁਆਰਾ ਐਂਟੀਬਾਇਓਟਿਕ ਇਲਾਜ ਕਰਵਾਓ।

 

 



•    ਗੁਲਾਬੀ ਅੱਖ: ਇਹ ਮੁੱਖ ਤੌਰ 'ਤੇ ਆਸ-ਪਾਸ ਦਾ ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਹੁੰਦੀ ਹੈ।
ਇਲਾਜ: ਗੁਲਾਬੀ ਅੱਖ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਂਟੀਬਾਇਓਟਿਕ ਸਪਰੇਅ ਜਾਂ ਪਾਊਡਰ ਦਿੱਤਾ ਜਾਂਦਾ ਹੈ।

 

 

 

 
•    ਥਣਾਂ ਦੀ ਬਿਮਾਰੀ(ਮੈੱਸਟਾਈਟਿਸ): ਇਸ ਬਿਮਾਰੀ ਵਿੱਚ ਜਾਨਵਰ ਦੇ ਥਣ ਵੱਡੇ ਹੋ ਜਾਂਦੇ ਹਨ ਅਤੇ ਸੋਜ ਪੈ ਜਾਂਦੀ ਹੈ। ਦੁੱਧ ਪਾਣੀ ਬਣ ਜਾਂਦਾ ਹੈ ਅਤੇ ਦੁੱਧ ਆਉਣਾ ਘੱਟ ਜਾਂਦਾ ਹੈ।