Jamunapari-male-Goat.jpg

ਆਮ ਜਾਣਕਾਰੀ

ਇਹ ਨਸਲ ਉੱਤਰ ਪ੍ਰਦੇਸ਼ ਦੇ ਗੰਗਾ, ਜਮੁਨਾ ਅਤੇ ਚੰਬਲ ਨਦੀ ਤੋਂ ਹੈ। ਇਹ ਤਾਮਿਲਨਾਡੂ, ਮਹਾਂਰਾਸ਼ਟਰ, ਗੁਜਰਾਤ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ। ਇਹ ਨਸਲ ਵਿਆਪਕ ਰੰਗਾਂ ਦੀਆਂ ਕਿਸਮਾਂ ਵਿੱਚ ਪਾਈ ਜਾਂਦੀ ਹੈ, ਪਰ ਹਲਕੀ ਪੀਲੀ ਜਾਂ ਸਫੇਦ ਰੰਗ ਦੇ ਨਾਲ ਗਰਦਨ ਅਤੇ ਮੂੰਹ ਤੇ ਹਲਕੇ ਭੂਰੇ ਰੰਗ ਦੇ ਧੱਬਿਆਂ ਵਾਲੀ ਨਸਲ ਸਭ ਤੋਂ ਆਮ ਹੈ। ਇਸਦਾ ਨੱਕ ਬਾਹਰ ਵੱਲ, ਲੰਬਾ ਅਤੇ ਕੰਨ ਲਟਕੇ ਹੋਏ ਹੁੰਦੇ ਹਨ। ਇਸਦੇ ਥਣ ਤਿੱਖੇ, ਪੂਛ ਛੋਟੀ ਅਤੇ ਪਤਲੀ ਅਤੇ ਵਾਲ ਮੋਟੇ ਹੁੰਦੇ ਹਨ। ਪ੍ਰੋੜ ਨਰ ਭਾਰ 50-60 ਕਿਲੋ ਅਤੇ ਪ੍ਰੋੜ ਮਾਦਾ ਦਾ ਭਾਰ ਲਗਭਗ 40-50 ਕਿਲੋ ਹੁੰਦਾ ਹੈ। ਇਹ ਮੁੱਖ ਤੌਰ ਤੇ ਸਾਲ ਵਿੱਚ ਇੱਕ ਵਾਰ ਹੀ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਸ ਸਮੇਂ ਵਿੱਚ ਇੱਕ ਬੱਚਾ ਪੈਦਾ ਹੋਣ ਦੀ ਸੰਭਾਵਨਾ 57% ਅਤੇ ਜੁੜਵਾ ਬੱਚੇ ਪੈਦਾ ਹੋਣ ਦੀ ਸੰਭਾਵਨਾ 43% ਹੁੰਦੀ ਹੈ। ਜਮਨਾਪੁਰੀ ਨਸਲ ਦੇ ਨਰ ਦੀ ਲੰਬਾਈ ਲਗਭਗ 80 ਸੈ.ਮੀ. ਅਤੇ ਮਾਦਾ ਦੀ ਲੰਬਾਈ ਲਗਭਗ 75 ਸੈ.ਮੀ. ਹੁੰਦੀ ਹੈ। ਇਸ ਨਸਲ ਦੀ ਰੋਜ਼ਾਨਾ ਦੁੱਧ ਦੀ ਪੈਦਾਵਾਰ 1.5-2.0 ਕਿਲੋ ਅਤੇ ਪ੍ਰਤੀ ਸੂਏ ਵਿੱਚ ਦੁੱਧ ਦੀ ਪੈਦਾਵਾਰ ਔਸਤਨ 200 ਕਿਲੋ ਹੁੰਦੀ ਹੈ।

ਖੁਰਾਕ ਪ੍ਰਬੰਧ

ਇਹ ਜਾਨਵਰ ਵਿਲੱਖਣ ਸੁਭਾਅ ਦੇ ਹੋਣ ਕਾਰਨ ਵਿਭਿੰਨ ਪ੍ਰਕਾਰ ਦੀ ਖੁਰਾਕ ਖਾ ਸਕਦੇ ਹਨ, ਜੋ ਕੌੜੀ, ਮਿੱਠੀ, ਨਮਕੀਨ ਅਤੇ ਸੁਆਦ ਵਿੱਚ ਖੱਟੀ ਹੁੰਦੀ ਹੈ। ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲਸਣ ਆਦਿ। ਮੁੱਖ ਤੌਰ ਤੇ ਇਹ ਚਾਰਾ ਖਾਣਾ ਪਸੰਦ ਕਰਦੇ ਹਨ, ਜੋ ਇਨ੍ਹਾਂ ਨੂੰ ਊਰਜਾ ਅਤੇ ਉੱਚ ਪ੍ਰੋਟੀਨ ਦਿੰਦੇ ਹਨ। ਆਮ ਤੌਰ ਤੇ ਇਨ੍ਹਾਂ ਦਾ ਚਾਰਾ ਖਰਾਬ ਹੋ ਜਾਂਦਾ ਹੈ, ਕਿਉਂਕਿ ਇਹ ਖਾਣ ਵਾਲੀ ਜਗ੍ਹਾ ਤੇ ਪਿਛਾਬ ਕਰ ਦਿੰਦੇ ਹਨ। ਇਸ ਲਈ ਖੁਰਾਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਖਾਸ ਖਾਣੇ ਵਾਲੀ ਜਗ੍ਹਾ ਖਾਸ ਤਰੀਕੇ ਨਾਲ ਬਣਾਈ ਜਾਂਦੀ ਹੈ।

ਬੀਜਿਆ ਜਾਣ ਵਾਲਾ ਚਾਰਾ
ਫਲੀਦਾਰ ਚਾਰਾ: ਬਰਸੀਮ, ਲਸਣ, ਫਲੀਆਂ, ਮਟਰ, ਗੁਆਰ।
ਗੈਰ-ਫਲੀਦਾਰ ਚਾਰਾ: ਮੱਕੀ, ਜਵੀਂ।
ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰੀ ਅਤੇ ਬੋਹੜ ਦਾ ਰੁੱਖ।
ਪੌਦੇ ਅਤੇ ਝਾੜੀਆਂ, ਜੜ੍ਹੀਆਂ-ਬੂਟੀਆਂ ਅਤੇ ਵੇਲਾਂ: ਗੋਖਰੂ, ਖੇਜਰੀ, ਕਰੌਂਦਾ, ਬੇਰੀ ਆਦਿ।
ਜੜ੍ਹਾਂ ਵਾਲੇ ਪੌਦੇ(ਸਬਜ਼ੀਆਂ ਦੀ ਰਹਿੰਦ-ਖੂੰਹਦ): ਸ਼ਲਗਮ, ਆਲੂ, ਮੂਲੀ, ਗਾਜਰ, ਚੁਕੰਦਰ, ਫੁੱਲ-ਗੋਬੀ ਅਤੇ ਬੰਦ-ਗੋਭੀ।

ਘਾਹ: ਨੇਪੀਅਰ ਘਾਹ, ਗਿੰਨੀ ਘਾਹ, ਪੈਰਾ ਘਾਹ, ਡੂਬ ਘਾਹ, ਅੰਜਨ ਘਾਹ, ਸਟਾਈਲੋ ਘਾਹ।

ਸੁੱਕੇ ਚਾਰੇ
ਤੂੜੀ: ਛੋਲੇ, ਅਰਹਰ ਅਤੇ ਮੂੰਗਫਲੀ, ਸੰਭਾਲਿਆ ਹੋਇਆ ਚਾਰਾ।
ਸਾਈਲੇਜ(ਹੇਅ): ਘਾਹ, ਫਲੀਦਾਰ ਅਤੇ ਗੈਰ ਫਲੀਦਾਰ ਪੌਦੇ।

ਵੰਡ
ਅਨਾਜ: ਬਾਜਰਾ, ਜਵਾਰ, ਜਵੀਂ, ਮੱਕੀ, ਛੋਲੇ, ਕਣਕ।
ਖੇਤੀ ਅਤੇ ਉਦਯੋਗ ਦੇ ਉਪ-ਉਤਪਾਦ: ਨਾਰੀਅਲ ਬੀਜ ਦੀ ਖਲ਼, ਸਰੋਂ ਦੀ ਖਲ਼, ਮੂੰਗਫਲੀ ਦੀ ਖਲ਼, ਅਲਸੀ, ਸ਼ੀਸ਼ਮ, ਕਣਕ ਦਾ ਚੂਰਾ, ਚੌਲਾਂ ਦਾ ਚੂਰਾ ਆਦਿ।
ਪਸ਼ੂ ਅਤੇ ਸਮੁੰਦਰੀ ਉਤਪਾਦ: ਪੂਰੇ ਅਤੇ ਅੰਸ਼ਿਕ ਸੁੱਕੇ ਦੁੱਧ ਦੇ ਉਤਪਾਦ, ਫਿਸ਼ ਮੀਲ ਅਤੇ ਬਲੱਡ ਮੀਲ।
ਉਦਯੋਗਿਕ ਉਪ-ਉਤਪਾਦ: ਜੌਂ, ਸਬਜ਼ੀਆਂ ਅਤੇ ਫਲਾਂ ਦੇ ਉਪ-ਉਤਪਾਦ
ਫਲੀਆਂ: ਕਿੱਕਰ, ਬੋਹੜ, ਮਟਰ ਆਦਿ।

ਛਲਾਰੂਆਂ/ਲੇਲਿਆਂ ਦਾ ਖੁਰਾਕ ਪ੍ਰਬੰਧ:
ਛਲਾਰੂ/ਲੇਲੇ ਨੂੰ ਜਨਮ ਦੇ ਪਹਿਲੇ ਘੰਟੇ ਵਿੱਚ ਬੌਹਲੀ ਜ਼ਰੂਰ ਪਿਲਾਓ। ਬੌਹਲੀ ਵਿੱਚ ਮੌਜੂਦ ਲੇਲੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਇਸ ਤੋਂ ਇਲਾਵਾ ਬੌਹਲੀ ਵਿੱਚ ਵਿਟਾਮਿਨ ਏ, ਡੀ, ਖਣਿਜ ਪਦਾਰਥ ਜਿਵੇਂ ਕਿ ਕਾੱਪਰ, ਲੋਹਾ, ਮੈਗਨੀਜ਼ ਅਤੇ ਮੈਗਨੀਸ਼ੀਅਮ ਕਾਫੀ ਮਾਤਰਾ ਵਿੱਚ ਹੁੰਦੇ ਹਨ। ਛਲਾਰੂ ਨੂੰ ਇੱਕ ਦਿਨ ਵਿੱਚ 400 ਮੀ.ਲੀ. ਦੁੱਧ ਪਿਲਾਉਣਾ ਚਾਹੀਦਾ ਹੈ, ਜੋ ਕਿ ਪਹਿਲੇ ਮਹੀਨੇ ਦੀ ਉਮਰ ਦੇ ਨਾਲ ਵਧਦਾ ਰਹਿੰਦਾ ਹੈ।

ਦੁੱਧ ਦੇਣ ਵਾਲੀਆਂ ਬੱਕਰੀਆਂ ਦੀ ਖੁਰਾਕ:
ਇੱਕ ਸਾਧਾਰਨ ਬੱਕਰੀ ਇੱਕ ਦਿਨ ਵਿੱਚ 4.5 ਕਿਲੋ ਹਰਾ ਚਾਰਾ ਖਾ ਸਕਦੀ ਹੈ। ਇਸ ਚਾਰੇ ਵਿੱਚ ਘੱਟੋ-ਘੱਟ 1 ਕਿੱਲੋ ਸੁੱਕਾ ਚਾਰਾ ਜਿਵੇਂ ਕਿ ਅਰਹਰ, ਮਟਰ ਜਾਂ ਫਲੀਦਾਰ ਹੇਅ ਵੀ ਹੋਣਾ ਚਾਹੀਦਾ ਹੈ।

ਸਾਂਭ ਸੰਭਾਲ

ਗੱਬਣ ਬੱਕਰੀਆਂ ਦੀ ਸੰਭਾਲ ਅਤੇ ਪ੍ਰਬੰਧ: ਭਰੂਣ ਦੇ ਪੂਰੇ ਵਿਕਾਸ ਅਤੇ ਚੰਗੀ ਸਿਹਤ ਲਈ ਗੱਬਣ ਬੱਕਰੀ ਨੂੰ ਸੂਣ ਤੋਂ 6-8 ਹਫਤੇ ਪਹਿਲਾਂ ਦੁੱਧ ਚੋਣਾ ਬੰਦ ਕਰ ਦਿਓ। ਸੂਣ ਵਾਲੀ ਬੱਕਰੀ ਨੂੰ 15 ਦਿਨ ਪਹਿਲਾਂ ਸਾਫ, ਖੁੱਲੇ ਅਤੇ ਕੀਟਾਣੂ ਰਹਿਤ ਕਮਰੇ ਵਿੱਚ ਰੱਖੋ।

ਛਲਾਰੂਆਂ ਦੀ ਸੰਭਾਲ ਅਤੇ ਪ੍ਰਬੰਧ: ਜਨਮ ਤੋਂ ਤੁਰੰਤ ਬਾਅਦ ਸਾਫ ਕੱਪੜੇ ਛਲਾਰੂ ਦੇ ਸਰੀਰ ਅਤੇ ਨੱਕ, ਮੂੰਹ, ਕੰਨ ਵਿੱਚੋਂ ਜਾਲਾ ਸਾਫ ਕਰੋ। ਲੇਲੇ ਦੇ ਸਰੀਰ ਨੂੰ ਤੋਲੀਏ ਨਾਲ ਚੰਗੀ ਤਰ੍ਹਾਂ ਰਗੜੋ। ਜੇਕਰ ਛਲਾਰੂ ਸਾਹ ਨਾ ਲੈ ਰਿਹਾ ਹੋਵੇ ਤਾਂ ਪਿਛਲੀਆਂ ਲੱਤਾਂ ਤੋਂ ਫੜ ਕੇ ਉਸਨੂੰ ਪੁੱਠਾ ਲਟਕਾ ਦਿਓ ਅਤੇ ਛਾਤੀ ਨੂੰ ਦਬਾਓ ਅਤੇ ਮੂੰਹ ਰਾਹੀਂ ਨਾਸਾਂ ਵਿੱਚ ਹਵਾ ਭਰੋ। ਸੂਣ ਤੋਂ ਬਾਅਦ ਬੱਕਰੀ ਦੇ ਲੇਵੇ ਨੂੰ ਲਾਲ ਦਵਾਈ(ਟਿੰਚਰ ਆਇਓਡੀਨ) ਨਾਲ ਸਾਫ ਕਰ ਦਿਓ ਅਤੇ ਛਲਾਰੂ ਨੂੰ ਜਨਮ ਦੇ ਅੱਧੇ ਘੰਟੇ ਦੇ ਵਿੱਚ-ਵਿੱਚ ਬੱਕਰੀ ਦੇ ਸਾਫ ਥਣਾਂ ਤੋਂ ਬੌਹਲੀ ਪਿਲਾ ਦਿਓ।

ਸੂਣ ਤੋਂ ਬਾਅਦ ਬੱਕਰੀਆਂ ਦੀ ਸੰਭਾਲ ਅਤੇ ਪ੍ਰਬੰਧ: ਸੂਣ ਤੋਂ ਤੁਰੰਤ ਬਾਅਦ ਕਮਰੇ ਨੂੰ ਚੰਗੀ ਤਰ੍ਹਾਂ ਸਾਫ ਅਤੇ ਕੀਟਾਣੂ-ਰਹਿਤ ਕਰੋ। ਬਕਰੀ ਦਾ ਪਿਛਲਾ ਹਿੱਸਾ ਲਾਲ ਦਵਾਈ/ਆਇਓਡੀਨ ਜਾਂ ਨਿੰਮ ਦੇ ਪੱਤਿਆਂ ਵਾਲੇ ਪਾਣੀ ਨਾਲ ਧੋਵੋ। ਬੱਕਰੀ ਨੂੰ ਸੂਣ ਤੋਂ ਬਾਅਦ ਗਰਮ ਪਾਣੀ ਵਿੱਚ ਸ਼ੀਰਾ ਜਾਂ ਸ਼ੱਕਰ ਮਿਲਾ ਕੇ ਪਿਲਾਓ। ਇਸ ਤੋਂ ਬਾਅਦ ਗਰਮ ਚੂਰੇ ਦਾ ਦਲੀਆ ਖਿਲਾਉਣਾ ਚਾਹੀਦਾ ਹੈ, ਜਿਸ ਵਿੱਚ ਥੋੜੀ ਜਿਹਾ ਅਦਰਕ, ਲੂਣ, ਧਾਤਾਂ ਦਾ ਚੂਰਾ ਅਤੇ ਸ਼ੱਕਰ ਆਦਿ ਮਿਲੇ ਹੋਣ।

ਛਲਾਰੂਆਂ ਦੇ ਪਹਿਚਾਣ ਚਿੰਨ ਲਗਾਉਣੇ: ਪਸ਼ੂਆਂ ਦੇ ਸਹੀ ਰਿਕਾਰਡ ਰੱਖਣ, ਉਚਿੱਤ ਖੁਰਾਕ ਖਿਲਾਉਣ, ਵਧੀਆ ਪਾਲਣ ਪ੍ਰਬੰਧ, ਬੀਮੇ ਲਈ ਅਤੇ ਮਲਕੀਅਤ ਸਾਬਿਤ ਕਰਨ ਲਈ ਉਹਨਾਂ 'ਤੇ ਨੰਬਰ ਲਗਾ ਕੇ ਪਛਾਣ ਦੇਣੀ ਬਹੁਤ ਜ਼ਰੂਰੀ ਹੈ। ਇਹ ਮੁੱਖ ਤੌਰ 'ਤੇ ਟੈਟੂਇੰਗ(ਗੋਦਣਾ), ਟੈਗਿੰਗ, ਵੈਕਸਿੰਗ ਮਾਰਕਿੰਗ ਕਿਰਿਆੱਨ(ਘੋਨੇ ਕਰਨਾ), ਸਪਰੇਅ ਚਾੱਕ, ਰੰਗ-ਬਿਰੰਗੀ ਸਪਰੇਅ ਅਤੇ ਪੇਂਟ ਬ੍ਰਾਂਡਿੰਗ ਦੁਆਰਾ ਕੀਤਾ ਜਾਂਦਾ ਹੈ।

ਬੱਕਰੀਆਂ ਲਈ ਸਿਫਾਰਸ਼ ਕੀਤੇ ਗਏ ਟੀਕੇ: ਕਲੋਸਟ੍ਰੀਡਾਇਲ ਬਿਮਾਰੀ ਤੋਂ ਬਚਾਅ ਲਈ ਬੱਕਰੀਆਂ ਨੂੰ ਸੀ ਡੀ ਟੀ ਜਾਂ ਸੀ ਡੀ ਅਤੇ ਟੀ ਦਾ ਟੀਕਾ ਲਗਵਾਓ। ਜਨਮ ਸਮੇਂ ਟੈੱਟਨਸ ਟੀਕਾ ਲਗਵਾਉਣਾ ਚਾਹੀਦਾ ਹੈ। ਜਦੋਂ ਲੇਲਾ 5-6 ਹਫਤਿਆਂ ਦਾ ਹੋ ਜਾਵੇ, ਤਦ ਉਸਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਸਾਲ 'ਚ ਇੱਕ ਵਾਰ ਟੀਕਾ ਲਗਵਾਓ।

ਬਿਮਾਰੀਆਂ ਅਤੇ ਰੋਕਥਾਮ

ਕੋਕਸੀਡਿਓਸਿਸ: ਇਹ ਮੁੱਖ ਤੌਰ 'ਤੇ ਛੋਟੇ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਹ ਬਿਮਾਰੀ ਕੋਕਸੀਡਿਆ ਪਰਜੀਵੀ ਕਾਰਨ ਹੁੰਦੀ ਹੈ। ਇਸਦੇ ਲੱਛਣ ਹਨ: ਡਾਈਰੀਆ, ਡੀਹਾਈਡ੍ਰੇਸ਼ਨ, ਤੇਜ਼ੀ ਨਾਲ ਭਾਰ ਘਟਣਾ ਅਤੇ ਬੁਖਾਰ
ਇਲਾਜ: ਕੋਕਸੀਡਿਓਸਿਸ ਤੋਂ ਬਚਾਅ ਲਈ ਲਗਭਗ 5-7 ਦਿਨਾਂ ਤੱਕ ਰੋਜ਼ ਬਾਇਓਸਿਲ ਦਵਾਈ ਦਿੱਤੀ ਜਾਂਦੀ ਹੈ। ਇਸਦਾ ਇਲਾਜ ਕੋਰ ਜਾਂ ਸੁਲਮੇਟ ਜਾਂ ਡੇਕੋਕਸ ਨਾਲ ਵੀ ਕੀਤਾ ਜਾ ਸਕਦਾ ਹੈ।
 
 
 
  
 
 
ਐਂਟਰੋਟਾੱਕਸੀਮਿਆ: ਇਸ ਬਿਮਾਰੀ ਨੂੰ ਜ਼ਿਆਦਾ ਖਾਣ ਨਾਲ ਹੋਣ ਵਾਲੀ ਬਿਮਾਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸਦੇ ਲੱਛਣ ਹਨ: ਤਣਾਅ, ਭੁੱਖ ਨਾ ਲੱਗਣਾ, ਉੱਚ-ਤਾਪਮਾਨ ਅਤੇ ਬੇਹੋਸ਼ੀ ਜਾਂ ਮੌਤ।
ਇਲਾਜ: ਐਂਟਰੋਟਾੱਕਸੀਮਿਆ ਨੂੰ ਰੋਕਣ ਲਈ ਸਲਾਨਾ ਪ੍ਰਤੀਰੋਧਕ ਟੀਕਾਕਰਣ ਦਿੱਤਾ ਜਾਂਦਾ ਹੈ। ਇਸ ਬਿਮਾਰੀ ਦੇ ਇਲਾਜ ਲਈ ਸੀ ਅਤੇ ਟੀ ਦੇ ਐਂਟੀਟਾੱਕਸਿਨ ਵੀ ਦਿੱਤੇ ਜਾਦੇ ਹਨ।

 
 
 
ਅਫਾਰਾ: ਇਹ ਮੁੱਖ ਤੌਰ 'ਤੇ ਖੁਰਾਕੀ ਤੱਤ ਜਿਆਦਾ ਖਾਣ ਕਾਰਨ ਹੁੰਦਾ ਹੈ। ਇਸ ਦੇ ਮੁੱਖ ਲੱਛਣ ਬੱਕਰੀ ਦਾ ਤਣਾਅ ਵਿੱਚ ਰਹਿਣਾ, ਦੰਦ ਪੀਹਣਾ, ਮਾਸ-ਪੇਸ਼ੀਆਂ ਨੂੰ ਹਿਲਾਉਣਾ ਅਤੇ ਸੋਜ ਹੋਣਾ ਆਦਿ।
ਇਲਾਜ: ਜਾਨਵਰ ਨੂੰ ਜ਼ਿਆਦਾ ਖਾਣਾ ਨਾ ਦਿਓ ਅਤੇ ਇਸ ਬਿਮਾਰੀ ਦੇ ਇਲਾਜ ਲਈ ਸੋਡਾ ਬਾਈਕਾਰਬੋਨੇਟ(2-3oz) ਦਿਓ।

 
 
 
 
ਗਰਭ ਵੇਲੇ ਜ਼ਹਿਰਵਾਦ: ਇਹ ਇੱਕ ਮੇਟਾਬਾੱਲਿਕ ਬਿਮਾਰੀ ਹੈ। ਇਸ ਬਿਮਾਰੀ ਨਾਲ ਪਸ਼ੂ ਦੀ ਭੁੱਖ ਵਿੱਚ ਕਮੀ ਅਤੇ ਸਾਹ ਲੈਂਦੇ ਸਮੇਂ ਮਿੱਠੀ ਜਿਹੀ ਮਹਿਕ ਆਉਂਦੀ ਹੈ ਅਤੇ ਪਸ਼ੂ ਸੁਸਤ ਹੋ ਜਾਂਦਾ ਹੈ।
ਇਲਾਜ: ਪ੍ਰੋਪੀਲੇਨ ਗਲਾਈਕੋਲ ਨੂੰ ਪਾਣੀ ਦੇ ਨਾਲ ਦਿਨ ਵਿੱਚ ਦੋ ਵਾਰ ਦਿਓ ਅਤੇ ਸੋਡੀਅਮ ਬਾਈਕਾਰਬੋਨੇਟ ਵੀ ਇਸਦੇ ਇਲਾਜ ਵਿੱਚ ਮਦਦ ਕਰਦਾ ਹੈ।

 
 
 
 
 
 
ਕੀਟੋਸਿਸ: ਇਹ ਕੀਟੋਨਸ ਦੇ ਕਾਰਨ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ ਊਰਜਾ ਦੀ ਕਮੀ ਹੋ ਜਾਂਦੀ ਹੈ। ਦੁੱਧ ਦੇ ਉਤਪਾਦਨ ਵਿੱਚ ਕਮੀ, ਭੋਜਨ ਤੋਂ ਦੂਰੀ ਅਤੇ ਸਾਹ ਵਿੱਚ ਮਿੱਠੀ ਮਹਿਕ ਇਸ ਬਿਮਾਰੀ ਦੇ ਲੱਛਣ ਹਨ।
ਇਲਾਜ: ਗੁਲੂਕੋਜ਼ ਦਾ ਛਿੜਕਾਅ ਕਰਨ ਨਾਲ ਕਿਟੋਸਿਸ ਤੋਂ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ।
   
ਜੋਹਨੀ ਬਿਮਾਰੀ: ਇਸ ਬਿਮਾਰੀ ਨਾਲ ਬੱਕਰੀ ਦਾ ਭਾਰ ਘੱਟ ਜਾਂਦਾ ਹੈ, ਲਗਾਤਾਰ ਦਸਤ ਲੱਗਦੇ ਹਨ ਅਤੇ ਕਮਜ਼ੋਰੀ ਆ ਜਾਂਦੀ ਹੈ। ਇਹ ਬਿਮਾਰੀ ਬੱਕਰੀ ਨੂੰ ਮੁੱਖ ਤੌਰ 'ਤੇ 1-2 ਸਾਲ ਦੀ ਉਮਰ ਵਿੱਚ ਲੱਗਦੀ ਹੈ।
ਇਲਾਜ: ਸ਼ੁਰੂਆਤੀ ਸਮੇਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਕੋਈ ਜ਼ਰੂਰੀ ਜਾਂਚ ਨਹੀਂ ਕੀਤੀ ਜਾਂਦੀ। ਬੱਕਰੀ ਦੀ ਸਿਹਤ ਦੀ ਜਾਂਚ ਲਈ ਡਾਕਟਰ ਨਾਲ ਸਲਾਹ ਕਰੋ।

 
 
 
 
 
 
ਟੈੱਟਨਸ: ਇਹ ਬਿਮਾਰੀ ਕਲੋਸਟ੍ਰੀਡਾਇਮ ਟੇਟਾਨੀ ਦੇ ਕਾਰਨ ਹੁੰਦੀ ਹੈ। ਇਸ ਨਾਲ ਮਾਸ-ਪੇਸ਼ੀਆਂ ਸਖਤ ਹੋ ਜਾਂਦੀਆਂ ਹਨ। ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ, ਜਿਸ ਕਾਰਨ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਪੈਂਸੀਲਿਨ ਐਂਟੀਬਾਇਓਟਿਕ ਦਿਓ ਅਤੇ ਜ਼ਖਮ ਨੂੰ ਹਾਈਡ੍ਰੋਜਨ ਪਰਆੱਕਸਾਈਡ ਨਾਲ ਧੋਵੋ।
 

 
 
 
 
  
ਪੈਰ ਗਲਣ: ਇਸ ਬਿਮਾਰੀ ਦੇ ਲੱਛਣ ਲੰਗੜਾ-ਪਨ ਹੈ।
ਇਲਾਜ: ਇਸ ਤੋਂ ਬਚਾਅ ਲਈ ਜਾਨਵਰ ਨੂੰ ਕਾੱਪਰ ਸਲਫੇਟ ਦੇ ਘੋਲ ਨਾਲ ਨਹਿਲਾਓ।
 
 
 
 
 
 
ਲੇਮੀਨਿਟਿਸ: ਇਹ ਬਿਮਾਰੀ ਉੱਚ-ਪੋਸ਼ਕ ਤੱਤਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਹੁੰਦੀ ਹੈ। ਇਸ ਨਾਲ ਜਾਨਵਰ ਲੰਗੜਾ ਹੋ ਜਾਂਦਾ ਹੈ, ਦਸਤ ਲੱਗ ਜਾਂਦੇ ਹਨ ਅਤੇ ਟੌਕਸੀਮਿਆ ਹੋ ਜਾਂਦਾ ਹੈ।
ਇਲਾਜ: ਦਰਦ ਨੂੰ ਦੂਰ ਕਰਨ ਲਈ ਫਿਨਾਈਲਬੂਟਾਜ਼ੋਨ ਦਿਓ ਅਤੇ ਘੱਟ ਮਾਤਰਾ ਵਿੱਚ ਪ੍ਰੋਟੀਨ ਅਤੇ ਊਰਜਾ-ਯੁਕਤ ਭੋਜਨ ਲੇਮੀਨਿਟਿਸ ਦੇ ਇਲਾਜ ਲਈ ਦਿਓ।
 
 
ਨਿਮੋਨੀਆ: ਇਹ ਫੇਫੜਿਆਂ ਵਿੱਚ ਸੰਕਰਮਣ ਦੇ ਕਾਰਨ ਹੁੰਦਾ ਹੈ। ਇਸ ਨਾਲ ਜਾਨਵਰ ਨੂੰ ਸਾਹ ਲੈਣ ਵਿੱਚ ਸਮੱਸਿਆ ਆਉਂਦੀ ਹੈ, ਨੱਕ ਵਹਿੰਦੀ ਰਹਿੰਦੀ ਹੈ ਅਤੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਐਂਟੀਬਾਇਓਟਿਕ ਦਿਓ।
 

 
 
 
 
ਸੀ ਏ ਈ: ਇਹ ਇੱਕ ਵਿਸ਼ਾਣੂ ਰੋਗ ਹੈ। ਇਸ ਨਾਲ ਜਾਨਵਰਾਂ ਵਿੱਚ ਲੰਗੜਾ-ਪਣ, ਨਿਮੋਨੀਆ, ਸਥਾਈ ਖੰਘ ਅਤੇ ਭਾਰ ਘਟਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।
ਇਲਾਜ: ਪ੍ਰਭਾਵਿਤ ਬੱਕਰੀ ਨੂੰ ਬਾਕੀ ਬਕਰੀਆਂ ਤੋਂ ਦੂਰ ਰੱਖੋ ਤਾਂ ਕਿ ਇਹ ਬਿਮਾਰੀ ਹੋਰਨਾਂ ਜਾਨਵਰਾ ਤੱਕ ਨਾ ਪਹੁੰਚੇ।
 
 

 
 
 
 
 
ਧੱਦਰ/ਦੱਦ: ਇਹ ਚਮੜੀ ਰੋਗ ਹੈ, ਜੋ ਮੁੱਖ ਤੌਰ 'ਤੇ ਉੱਲੀ(ਫੰਗਸ) ਨਾਲ ਹੁੰਦਾ ਹੈ। ਇਸ ਨਾਲ ਜਾਨਵਰ ਦੀ ਚਮੜੀ ਮੋਟੀ, ਵਾਲ ਪਤਲੇ, ਸਲੇਟੀ ਜਾਂ ਸਫੇਦ ਰੰਗ ਦੀ ਪਰਤਦਾਰ ਚਮੜੀ ਦਿਖਾਈ ਦਿੰਦੀ ਹੈ।
ਇਲਾਜ: ਇਸ ਬਿਮਾਰੀ ਨੂੰ ਦੂਰ ਕਰਨ ਲਈ ਹੇਠ ਲਿਖੇ ਫੰਗਸਨਾਸ਼ੀ ਵਰਤੋ:
  1. 1:10 ਬਲੀਚ
  2. 0:5% ਸਲਫਰ
  3. 1:300 ਕਪਤਾਨ
  4. 1% ਬੇਟਾਡੀਨ
ਇਹ ਦਵਾਈਆਂ ਰੋਜ਼ 5 ਦਿਨ ਲਗਾਓ ਅਤੇ ਉਸ ਤੋਂ ਬਾਅਦ ਹਫਤੇ ਵਿੱਚ ਇੱਕ ਬਾਰ ਲਗਾਓ।
  
ਅੱਖਾਂ ਗੁਲਾਬੀ ਹੋਣਾ: ਇਹ ਮੁੱਖ ਤੌਰ 'ਤੇ ਮੱਖੀਆਂ ਦੇ ਮਾਧਿਅਮ ਨਾਲ ਫੈਲਦੀ ਹੈ ਅਤੇ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਹੈ।
ਇਲਾਜ: ਅੱਖਾਂ ਨੂੰ ਪੇਂਸੀਲਿਨ ਨਾਲ ਧੋਵੋ ਜਾਂ ਇਸ ਬਿਮਾਰੀ ਨੂੰ ਆੱਕਸੀਟੇਟ੍ਰਾਸਾਈਕਲਿਨ ਨਾਲ ਦੂਰ ਕੀਤਾ ਜਾ ਸਕਦਾ ਹੈ।
 
 
 
 
 

 
ਡਬਲਿਯੂ ਐੱਮ ਡੀ: ਇਹ ਮੁੱਖ ਤੌਰ 'ਤੇ 3 ਮਹੀਨੇ ਦੀ ਉਮਰ ਵਿੱਚ ਬੱਚਿਆਂ ਨੂੰ ਹੁੰਦੀ ਹੈ। ਇਸ ਨਾਲ ਜਾਨਵਰਾਂ ਵਿੱਚ ਕਮਜ਼ੋਰੀ, ਸਰੀਰ ਦਾ ਆਕੜਨਾ ਅਤੇ ਸਾਹ ਲੈਣ ਵਿੱਚ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮੁੱਖ ਤੌਰ 'ਤੇ ਵਿਟਾਮਿਨ ਈ ਅਤੇ ਸੇਲੇਨਿਅਮ ਦੀ ਕਮੀ ਨਾਲ ਹੁੰਦਾ ਹੈ।
ਇਲਾਜ: ਇਸ ਤੋਂ ਬਚਾਅ ਲਈ ਵਿਟਾਮਿਨ ਈ ਅਤੇ ਸੇਲੇਨਿਅਮ ਦਿਓ।
 
 
 
  
ਲਿਸਟ੍ਰੀਓਸਿਸ: ਇਹ ਲਿਸਟ੍ਰੀਆ ਮੋਨੋਕੀਟੋਜੀਨਸ ਕਾਰਨ ਮੌਸਮ ਬਦਲਣ ਦੌਰਾਨ ਅਤੇ ਗੱਭਣ ਦੀ ਸ਼ੁਰੂ ਅਵਸਥਾ ਵਿੱਚ ਹੁੰਦੀ ਹੈ। ਇਸਦੇ ਲੱਛਣ ਤਣਾਅ, ਬੁਖਾਰ, ਪੈਰਾਲਿਸਿਸ, ਗਰਭਪਾਤ ਆਦਿ ਹੋਣਾ ਹੈ।
ਇਲਾਜ: ਸ਼ੁਰੂਆਤੀ 3-5 ਦਿਨਾਂ ਵਿੱਚ ਪੇਂਸੀਲਿਨ ਹਰ 6 ਘੰਟੇ ਵਿੱਚ ਅਤੇ ਫਿਰ 7 ਦਿਨ ਬਾਅਦ ਇੱਕ ਵਾਰ ਦਿਓ।
 
 
 
 
 
 
 
ਥਨੈਲਾ ਰੋਗ: ਇਸਦੇ ਲੱਛਣ ਹਨ: ਲੇਵੇ ਦਾ ਗਰਮ ਅਤੇ ਸਖਤ ਹੋਣਾ ਅਤੇ ਭੁੱਖ ਵਿੱਚ ਕਮੀ ਆਦਿ।
ਇਲਾਜ: ਵੱਖ-ਵੱਖ ਤਰ੍ਹਾਂ ਦੇ ਐਂਟੀਬਾਇਓਟਿਕ ਜਿਵੇਂ ਕਿ ਸੀ ਡੀ ਐਂਟੀਆੱਕਸਿਨ, ਪੇਂਸੀਲਿਨ, ਨੂਫਲੋਰ, ਬੇਨਾਮਾਈਨ ਆਦਿ ਇਸ ਬਿਮਾਰੀ ਨੂੰ ਦੂਰ ਕਰਨ ਲਈ ਦਿਓ।
 
 
 

 
 
  
ਬਾੱਟਲ ਜਾੱ: ਇਹ ਰੋਗ ਖੂਨ ਚੂਸਣ ਵਾਲੇ ਕੀੜਿਆਂ ਕਾਰਨ ਹੁੰਦਾ ਹੈ। ਇਸ ਨਾਲ ਜਭੜਿਆਂ ਵਿੱਚ ਸੋਜ ਆ ਜਾਂਦੀ ਹੈ ਅਤੇ ਜਭੜੇ ਦਾ ਰੰਗ ਬਦਲ ਜਾਂਦਾ ਹੈ।