ਮਾਹਿਰਾਂ ਵੱਲੋਂ ਨਰਮੇ ਦੇ ਖੇਤਾਂ ਦਾ ਨਿਰੀਖਣ

September 16 2020

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਮਾਹਿਰਾਂ ਵੱਲੋਂ ਡਾ. ਬੂਟਾ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਲਹਿਰਾਗਾਗਾ ਬਲਾਕ ਦੇ ਪਿੰਡਾਂ ਘੋੜੇਨਬ, ਰਾਮਗੜ੍ਹ ਸੰਧੂਆਂ, ਲਹਿਲ ਕਲਾਂ ਅਤੇ ਖੁਰਦ, ਬਖੌਰਾ ਕਲਾਂ, ਗੁਰਨੇ ਕਲਾਂ, ਕੋਟੜਾ ਲਹਿਲ, ਗਿਦੜਿਆਣੀ ਅਤੇ ਸੰਗਤਪੁਰਾ ਵਿੱਚ ਨਰਮੇ ਦਾ ਨਿਰੀਖਣ ਕੀਤਾ ਗਿਆ ਅਤੇ ਕੁਝ ਨਰਮੇ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਦੇਖਿਆ ਗਿਆ। ਡਾ. ਬੂਟਾ ਸਿੰਘ ਰੋਮਾਣਾ ਨੇ ਕਿਸਾਨਾਂ ਨੂੰ ਦੱਸਿਆ ਕਿ ਕੁੱਝ ਖੇਤਾਂ ਵਿੱਚ ਪੱਤਿਆਂ ਦੇ ਪੀਲੇ ਭੂਰੇ ਧੱਬਿਆਂ ਦਾ ਹਮਲਾ ਪਾਇਆ ਗਿਆ ਜਿਸ ਨਾਲ ਪੱਤੇ ਪੀਲੇ ਹੋ ਕੇ ਭੂਰੇ ਹੋ ਕੇ ਝੜ ਜਾਂਦੇ ਹਨ।

ਉਨ੍ਹਾਂ ਕਿਸਾਨਾਂ ਨੂੰ ਲੋੜ ਤੋਂ ਜ਼ਿਆਦਾ ਪਾਣੀ ਨਾ ਲਾਉਣ ਅਤੇ ਇਸ ਦੀ ਰੋਕਥਾਮ ਲਈ ਐਮੀ ਸਟਾਰ ਟੌਪ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਨਰਮੇ ’ਤੇ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਲੋੜ ਪੈਣ ਤੇ ਦੂਜਾ ਸਪਰੇਅ 2 ਹਫਤਿਆਂ ਬਾਅਦ ਦੁਹਰਾਉਣ ਦੀ ਜਾਣਕਾਰੀ ਦਿੱਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune