ਮੱਕੀ ਦੀ ਫ਼ਸਲ ਤੇ ਤੁਪਕਾ ਸਿੰਚਾਈ ਰਹੇਗੀ ਫ਼ਾਇਦੇਮੰਦ : ਪੰਨੂ

June 10 2019

ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੱਕੀ ਦੀ ਫ਼ਸਲ ਤੇ ਤੁਪਕਾ ਸਿੰਚਾਈ ਨੂੰ ਉਤਸ਼ਾਹਤ ਕਰਨ ਦੀ ਯੋਜਨਾ ਉਲੀਕੀ ਗਈ ਹੈ।

ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਤੇ ਤੁਪਕਾ ਸਿੰਚਾਈ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਮਿਸ਼ਨ ਡਾਇਰੈਕਟਰ ਨੇ ਦੱਸਿਆ ਤੁਪਕਾ ਸਿੰਚਾਈ ਤਹਿਤ ਮੱਕੀ ਦੀ 1000 ਏਕੜ ਫ਼ਸਲ ਵਿੱਚੋਂ 900 ਏਕੜ ਭੁੂਮੀ ਸਤ੍ਹਾ ਅਧਾਰਤ ਤੁਪਕਾ ਪ੍ਰਣਾਲੀ ਜਦਕਿ 100 ਏਕੜ ਉਪ ਸਤਹੀ ਅਧਾਰਤ ਤੁਪਕਾ ਪ੍ਰਣਾਲੀ ਅਧੀਨ ਹੋਵੇਗੀ। ਉਨ੍ਹਾਂ ਦੱਸਿਆ ਕਿ 4 ਮਾਈਕ੍ਰੋ ਸਿੰਜਾਈ ਕੰਪਨੀਆਂ ਵੱਲੋਂ ਮੱਕੀ ਦੀ ਫ਼ਸਲ ਤੇ ਤੁਪਕਾ ਸਿੰਚਾਈ ਸਬੰਧੀ ਹਰੇਕ 10 ਏਕੜ ਖੇਤਰ ਵਿੱਚ ਨਮੂਨੇ/ਨੁਮਾਇਸ਼ਾਂ ਵੀ ਲਗਾਈਆਂ ਜਾਣਗੀਆਂ।

ਪ੍ਰਮੁੱਖ ਸਕੱਤਰ ਭੂਮੀ ਸੰਭਾਲ ਧਰਮਿੰਦਰ ਕੁਮਾਰ ਦਾ ਮੰਨਣਾ ਹੈ ਕਿ ਤੁਪਕਾ ਸਿੰਚਾਈ ਪ੍ਰਣਾਲੀ ਨਾਲ ਸਿਰਫ਼ ਪਾਣੀ ਦੀ ਬੱਚਤ ਹੀ ਨਹੀਂ ਹੋਵੇਗੀ ਸਗੋਂ ਇਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਵਿਭਾਗ ਇਹ ਮੁਹਿੰਮ ਵੱਡੇ ਪੱਧਰ ਤੇ ਸ਼ੁਰੂ ਕਰਨ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਭੂਮੀ ਸੰਭਾਲ ਵਿਭਾਗ ਵੱਲੋਂ ਇਸ ਸੀਜ਼ਨ ਦੌਰਾਨ ਕਪਾਹ ਦੀ ਫ਼ਸਲ ਤੇ ਵੀ ਮਾਈਕੋ੍ ਸਿੰਜਾਈ ਦਾ ਪਾਇਲਟ ਪਾ੍ਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ 200 ਏਕੜ ਕਪਾਹ ਦੀ ਫ਼ਸਲ ਨੂੰ ਤੁਪਕਾ ਸਿੰਜਾਈ ਪ੍ਰਣਾਲੀ ਅਧੀਨ ਲਿਆਂਦਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ