ਮੰਡੀ ਤੋਂ ਬਾਹਰ ਕਣਕ ਤੋਲਣ ਦੀ ਸਮੱਸਿਆ ਹੋਈ ਹੱਲ

April 22 2019

ਸਥਾਨਕ ਅਨਾਜ ਮੰਡੀ ਦੇ ਬਾਹਰ ਕਣਕ ਤੋਲਣ ਨੂੰ ਲੈ ਕੇ ਮਾਰਕੀਟ ਕਮੇਟੀ ਅਤੇ ਆੜ੍ਹਤੀ ਐਸੋਸੀਏਸ਼ਨ ਵਿਚਕਾਰ ਚਲ ਰਹੇ ਤਣਾਅ ਦਾ ਅੱਜ ਹੱਲ ਹੋ ਗਿਆ। ਉੱਚ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਹੁਣ ਸ਼ਹਿਰ ਦੇ ਨੌਹਰ ਰੋਡ, ਹਨੂੰਮਾਨਗੜ੍ਹ ਰੋਡ, ਡੱਬਵਾਲੀ ਰੋਡ, ਸਿਰਸਾ ਰੋਡ ਦੇ ਖੇਤਰ ਵਿੱਚ ਕਣਕ ਤੋਲਣ ਲਈ ਮਾਰਕੀਟ ਕਮੇਟੀ ਨੇ ਸਹਿਮਤੀ ਦੇ ਦਿੱਤੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਖੇਤਰ ਦੇ ਕਿਸਾਨਾਂ ਨੂੰ ਹੋਵੇਗਾ। ਪਿਛਲੇ ਚਾਰ ਦਿਨਾਂ ਤੋਂ ਮੌਸਮ ਖੁੱਲ੍ਹ ਜਾਣ ਕਾਰਨ ਪੂਰੇ ਖੇਤਰ ਵਿੱਚ ਕਣਕ ਦੀ ਕਟਾਈ ਨੇ ਰਫ਼ਤਾਰ ਫੜ ਲਈ ਹੈ ਅਤੇ ਮੰਡੀ ਵਿੱਚ ਖਰੀਦ ਵੀ ਤੇਜ਼ੀ ਨਾਲ ਹੋਣ ਲੱਗੀ ਹੈ।

ਉੱਚ ਅਧਿਕਾਰੀਆਂ ਵਲੋਂ ਸਹਿਮਤੀ ਮਿਲਣ ਤੋਂ ਬਾਅਦ ਕਿਸਾਨਾਂ ਅਤੇ ਆੜ੍ਹਤੀਆਂ ਨੇ ਸੁੱਖ ਦਾ ਸਾਹ ਲਿਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਹੀਰਾ ਲਾਲ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਘੱਟ ਜਗ੍ਹਾ ਨੂੰ ਲੈ ਕੇ ਆੜ੍ਹਤੀਆਂ ਦੀ ਸਮੱਸਿਆ ਸੁਣੀ ਸੀ, ਜਿਸ ਤੋਂ ਬਾਅਦ ਆੜ੍ਹਤੀ ਐਸੋਸੀਏਸ਼ਨ ਵਲੋਂ ਲਿਖਿਆ ਪੱਤਰ ਚੰਡੀਗੜ੍ਹ ਭੇਜ ਦਿੱਤਾ ਗਿਆ ਸੀ। ਹੁਣ ਮੰਡੀ ਦੇ ਬਾਹਰ ਕਣਕ ਤੋਲਣ ਨੂੰ ਲੈ ਕੇ ਉੱਚ ਅਧਿਕਾਰੀਆਂ ਦੀ ਸਹਿਮਤੀ ਮਿਲ ਗਈ ਹੈ ਜਿਸ ਬਾਰੇ ਆੜ੍ਹਤੀਆਂਂ ਨੂੰ ਦੱਸ ਦਿੱਤਾ ਗਿਆ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ