ਟਿੱਡੀ ਦਲ ਤੋਂ ਪੰਜਾਬ ਦੇ ਕਿਸਾਨ ਨਾ ਘਬਰਾਉਣ, ਖੇਤੀਬਾੜੀ ਮਹਿਕਮੇ ਦਾ ਦਾਅਵਾ

July 04 2020

ਟਿੱਡੀ ਦਲ ਨੇ ਕਿਸਾਨਾਂ ਤੇ ਪ੍ਰਸ਼ਾਸਨ ਦੀਆਂ ਨੀਂਦਾਂ ਉਡਾਈਆਂ ਹੋਈਆਂ ਹਨ ਪਰ ਬਠਿੰਡਾ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਦਾਅਵਾ ਕੀਤਾ ਹੈ। ਖੇਤੀਬਾੜੀ ਵਿਭਾਗ ਮੁਤਾਬਕ ਇਹ ਟਿੱਡੀਆਂ ਦਾ ਹਮਲਾ ਨਹੀਂ ਸੀ। ਬੱਸ ਕੁਝ ਟਿੱਡੀਆਂ ਹੀ ਆਈਆਂ ਸਨ ਜਿਨ੍ਹਾਂ ਨੂੰ ਮੌਜੂਦ ਜਾਨਵਰਾਂ ਵੱਲੋਂ ਖਾ ਕੇ ਖ਼ਤਮ ਕਰ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕੋਲ ਟਿੱਡੀਆਂ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਹਨ।

ਇਸ ਦੇ ਨਾਲ ਹੀ ਕੇਂਦਰ ਤੋਂ ਵੀ ਖੇਤੀਬਾੜੀ ਵਿਭਾਗ ਦੀ ਟੀਮ ਆਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਅੱਜ ਸਰਵੇ ਕੀਤਾ ਹੈ। ਉਨ੍ਹਾਂ ਨੇ ਵੀ ਦੱਸਿਆ ਕਿ ਹਾਲੇ ਅਜਿਹਾ ਕੋਈ ਖਤਰਾ ਨਹੀਂ ਜਿਸ ਨਾਲ ਕਿਸਾਨ ਮੁਸੀਬਤ ਵਿੱਚ ਆਉਣ।

ਤਲਵੰਡੀ ਸਾਬੋ ਦੇ ਪਿੰਡ ਵਿਖੇ ਕੁਝ ਕਿਸਾਨਾਂ ਦੇ ਖੇਤਾਂ ਵਿਖੇ 80-90 ਦੇ ਕਰੀਬ ਟਿੱਡੀਆਂ ਆਇਆ ਸੀ ਜਦ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਕੁਝ ਜਾਨਵਰ ਖਾ ਰਹੇ ਸਨ। ਤਲਵੰਡੀ ਤੋਂ ਬਾਅਦ ਬਲਾਕ ਮੌੜ ਤੇ ਰਾਮਪੁਰ ਵਿਖੇ ਵੀ ਚਾਰ ਪੰਜ ਟਿੱਡੀ ਦੇਖਣ ਨੂੰ ਮਿਲੀਆਂ ਸਨ। ਜਿੱਥੇ ਸਾਡੇ ਖੇਤੀਬਾੜੀ ਟੀਮ ਵੱਲੋਂ ਜਾ ਕੇ ਮੌਕੇ ਤੇ ਸਥਿਤੀ ਨੂੰ ਕੰਟਰੋਲ ਕੀਤਾ ਗਿਆ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live