ਕੂੜੇ ਤੋਂ ਖਾਦ ਬਣਾਉਣ ਦੇ ਪਲਾਂਟ ਦਾ ਟੈਂਡਰ ਖੁੱਲਿ੍ਹਆ

January 17 2020

ਜਲੰਧਰ ਸ਼ਹਿਰ ਦੇ ਚਾਰੇ ਹਲਕਿਆਂ ਵਿਚ ਕੂੜੇ ਤੋਂ ਖਾਦ ਬਣਾਉਣ ਦੇ ਪ੍ਰਰਾਜੈਕਟ ਦੇ ਟੈਂਡਰ ਖੋਲ੍ਹ ਦਿੱਤੇ ਗਏ ਹਨ। ਪਾਇਲਟ ਪ੍ਰਰਾਜੈਕਟ ਵਜੋਂ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਪਲਾਂਟ ਲਗਾਇਆ ਜਾਣਾ ਹੈ। ਵੇਸਟ ਮੈਨੇਜਮੈਂਟ ਲਈ ਨਿਗਮ ਨੇ ਹੁਣ ਤੈਅ ਕੀਤਾ ਹੈ ਕਿ ਜਿੱਥੇ ਕੂੜਾ ਪੈਦਾ ਹੋ ਰਿਹਾ ਹੈ, ਉਥੇ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਕੂੜੇ ਨੂੰ ਦੂਰ ਡੰਪ ਤਕ ਲਿਜਾਣ ਦਾ ਪ੍ਰਰਾਸੈੱਸ ਖਤਮ ਕੀਤਾ ਜਾਣਾ ਹੈ। ਵੀਰਵਾਰ ਨੂੰ ਪਲਾਂਟ ਲਗਾਉਣ ਦੇ ਟੈਂਡਰ ਦੀ ਟੈਕਨੀਕਲ ਬਿਡ ਓਪਨ ਕੀਤੀ ਗਈ ਹੈ। ਦੂਸਰੀ ਵਾਰ ਲਗਾਏ ਗਏ ਟੈਂਡਰ ਚ ਪਲਾਂਟ ਲਗਾਉਣ ਲਈ 4 ਕੰਪਨੀਆਂ ਨੇ ਪੇਸ਼ਕਸ਼ ਦਿੱਤੀ ਹੈ। ਜੇ ਇਨ੍ਹਾਂ ਦੇ ਕਾਗਜ਼ ਠੀਕ ਨਿਕਲਦੇ ਹਨ ਤਾਂ ਟੈਂਡਰ ਦੀ ਫਾਇਨਾਂਸ਼ੀਅਲ ਬਿਡ ਓਪਨ ਕੀਤੀ ਜਾਵੇਗੀ। ਇਸ ਤੋਂ ਪਤਾ ਚੱਲੇਗਾ ਕਿ ਕਿਸ ਕੰਪਨੀ ਨੇ ਪਲਾਂਟ ਲਗਾਉਣ ਲਈ ਕਿੰਨੀ ਕੀਮਤ ਦੱਸੀ ਹੈ। ਨਿਗਮ ਦੇ ਓ ਐਂਡ ਐੱਮ ਵਿਭਾਗ ਦੇ ਐੱਸਈ ਸਤਿੰਦਰ ਕੁਮਾਰ ਨੇ ਦੱਸਿਆ ਕਿ ਟੈਂਡਰ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਕੰਮ-ਕਾਜ ਬਾਰੇ ਜਾਂਚ ਚ 10 ਦਿਨ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਕਨੀਕਲ ਬਿਡ ਚ ਕੰਪਨੀਆਂ ਨੂੰ 300 ਤੋਂ 400 ਕਾਗਜ਼ ਜਮ੍ਹਾਂ ਕਰਵਾਉਣੇ ਹੁੰਦੇ ਹਨ। ਇਨ੍ਹਾਂ ਨੂੰ ਸਟੱਡੀ ਕਰਨ ਵਿਚ ਸਮਾਂ ਲੱਗੇਗਾ। ਨਗਰ ਨਿਗਮ ਨੇ ਉਤਰੀ ਹਲਕੇ ਵਿਚ ਵਿਕਾਸਪੁਰੀ, ਪੱਛਮੀ ਚ ਬਸਤੀ ਸ਼ੇਖ ਡੰਪ, ਕੈਂਟ ਚ ਫੋਲੜੀਵਾਲ ਐੱਸਟੀਪੀ ਅਤੇ ਕੇਂਦਰੀ ਹਲਕੇ ਦੇ ਰਾਮਾਮੰਡੀ ਇਲਾਕੇ ਵਿਚ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਵੇਸਟ ਮੈਨੇਜਮੈਂਟ ਲਈ ਛੋਟੇ ਪਲਾਂਟ ਕਾਫੀ ਫਾਇਦੇ ਦਾ ਸੌਦਾ ਹੋ ਸਕਦੇ ਹਨ। ਨਿਗਮ ਫਿਲਹਾਲ ਪਿਟਸ ਪ੍ਰਰਾਜੈਕਟ ਤੇ ਫੋਕਸ ਕਰ ਰਿਹਾ ਹੈ। ਪਲਾਂਟ ਚ ਕੂੜਾ ਸਾਈਟ ਤੇ ਨਹੀਂ ਬਚੇਗਾ ਅਤੇ ਰੋਜ਼ਾਨਾ ਆਉਣ ਵਾਲੇ ਕੂੜੇ ਨੂੰ ਨਾਲ ਹੀ ਪ੍ਰਰੋਸੈੱਸ ਕਰ ਕੇ ਖਾਦ ਵਿਚ ਬਦਲਿਆ ਜਾ ਸਕੇਗਾ। ਇਨ੍ਹਾਂ ਪਲਾਂਟਾਂ ਲਈ ਜ਼ਿਆਦਾ ਜਗ੍ਹਾ ਦੀ ਲੋੜ ਵੀ ਨਹੀਂ ਹੋਵੇਗੀ।

ਸ਼ਹਿਰ ਤੋਂ ਰੋਜ਼ਾਨਾ ਨਿਕਲ ਰਿਹਾ 350 ਟਨ ਗਿੱਲਾ ਕੂੜਾ

ਸ਼ਹਿਰੀ ਖੇਤਰ ਵਿਚ ਰੋਜ਼ਾਨਾ ਲਗਪਗ 550 ਟਨ ਕੂੜਾ ਨਿਕਲਦਾ ਹੈ। ਇਸ ਵਿਚੋਂ ਖਾਦ ਚ ਬਦਲਣ ਵਾਲਾ ਕੂੜਾ ਲਗਪਗ 350 ਟਨ ਹੁੰਦਾ ਹੈ। ਇਸ ਦੀ ਪ੍ਰਰੋਸੈਸਿੰਗ ਲਈ ਨਿਗਮ ਪਿਟਸ ਪ੍ਰਰਾਜੈਕਟ ਤੇ ਕੰਮ ਕਰ ਰਿਹਾ ਹੈ। ਹੁਣ ਤਕ ਲਗਪਗ 25 ਜਗ੍ਹਾ ਪਿਟਸ ਬਣਾਉਣਾ ਫਾਈਨਲ ਕੀਤਾ ਗਿਆ ਹੈ। ਇਸ ਨਾਲ ਲਗਪਗ 150 ਟਨ ਕੂੜਾ ਖਾਦ ਵਿਚ ਬਦਲਿਆ ਜਾ ਸਕਦਾ ਹੈ। ਇਨ੍ਹਾਂ 25 ਸਾਈਟਾਂ ਤੇ ਲਗਪਗ 600 ਪਿਟਸ ਬਣਾਈਆਂ ਗਈਆਂ ਹਨ। ਨਿਗਮ ਨੂੰ ਇੰਨੀਆਂ ਹੀ ਪਿਟਸ ਹੋਰ ਬਣਾਉਣੀਆਂ ਹਨ। ਨਿਗਮ ਹਾਲੇ ਇਹ ਤੈਅ ਨਹੀਂ ਕਰ ਸਕਿਆ ਕਿ ਪਹਿਲਾਂ ਤੈਅ ਕੀਤੀ ਲੋਕੇਸ਼ਨ ਤੇ ਹੀ ਹੋਰ ਪਿਟਸ ਬਣਾਈਆਂ ਜਾਣ ਜਾਂ ਨਵੀਆਂ ਲੋਕੇਸ਼ਨਾਂ ਤੈਅ ਕੀਤੀਆਂ ਜਾਣ। ਜੇ ਨਿਗਮ ਵੇਸਟ ਮੈਨੇਜਮੈਂਟ ਪਲਾਂਟ ਲਗਾ ਲੈਂਦਾ ਹੈ ਤਾਂ ਨਿਗਮ ਦਾ ਕੰਮ ਕਾਫੀ ਸੌਖਾ ਹੋ ਜਾਵੇਗਾ। ਇਹ ਪਲਾਂਟ ਡੰਪ ਸਾਈਟ ਤੇ ਹੀ ਲਗਾਏ ਜਾ ਸਕਦੇ ਹਨ।

ਵਰਿਆਣਾ ਡੰਪ ਦਾ ਕੂੜਾ ਖਤਮ ਕਰਨ ਲਈ ਪ੍ਰਰੀ-ਬਿਡ ਮੀਟਿੰਗ ਅੱਜ

ਵਰਿਆਣਾ ਡੰਪ ਤੇ 50 ਸਾਲਾਂ ਤੋਂ ਜਮ੍ਹਾਂ ਹੋ ਰਹੇ ਕੂੜੇ ਨੂੰ ਖਤਮ ਕਰਨ ਲਈ ਸਮਾਰਟ ਸਿਟੀ ਕੰਪਨੀ ਦੇ ਬਾਇਓ ਮਾਈਨਿੰਗ ਪ੍ਰਰਾਜੈਕਟ ਤੇ ਕੰਮ ਕਰਨ ਦੀਆਂ ਇੱਛੁਕ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਪ੍ਰਰੀ-ਬਿਡ ਮੀਟਿੰਗ ਸ਼ੁੱਕਰਵਾਰ ਨੂੰ ਚੰਡੀਗੜ੍ਹ ਚ ਹੋਵੇਗੀ। ਇਸ ਮੀਟਿੰਗ ਚ ਕੰਪਨੀਆਂ ਦੇ ਸਵਾਲਾਂ ਤੇ ਸਮਾਰਟ ਸਿਟੀ ਕੰਪਨੀ ਦੇ ਅਫਸਰ ਜਵਾਬ ਦੇਣਗੇ। 10 ਕਰੋੜ ਤੋਂ ਵੱਧ ਦੇ ਪ੍ਰਰਾਜੈਕਟ ਨੂੰ ਚੰਡੀਗੜ੍ਹ ਵਿਚ ਹੀ ਹੈਂਡਲ ਕੀਤਾ ਜਾਂਦਾ ਹੈ। ਵਰਿਆਣਾ ਡੰਪ ਤੇ ਲਗਪਗ 7 ਲੱਖ ਕਿਊਬਿਕ ਟਨ ਕੂੜਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਮਾਰਟ ਸਿਟੀ ਕੰਪਨੀ ਨੇ ਲਗਪਗ 68 ਕਰੋੜ ਦਾ ਟੈਂਡਰ ਲਗਾਇਆ ਸੀ।

ਸਵੱਛਤਾ ਸਰਵੇ ਤੇ ਨਿਗਮ ਨੇ ਮੰਗਿਆ ਜਨਤਾ ਤੋਂ ਸਹਿਯੋਗ

ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਸਵੱਛਤਾ ਸਰਵੇ 2020 ਲਈ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਆਨਲਾਈਨ ਸਰਵੇ ਚ ਜਲੰਧਰ ਦੀ ਰੈਂਕਿੰਗ ਵਧਾਉਣ ਲਈ ਅਪੀਲ ਕੀਤੀ ਹੈ। ਆਨਲਾਈਨ ਚ ਸਰਵੇ ਚ ਕੇਂਦਰੀ ਵਿਕਾਸ ਸ਼ਹਿਰੀ ਵਿਕਾਸ ਮੰਤਰਾਲਾ 8 ਸਵਾਲ ਪੁੱਛ ਰਿਹਾ ਹੈ ਅਤੇ ਇਨ੍ਹਾਂ ਦੇ ਜਵਾਬ ਤੋਂ ਹੀ ਸ਼ਹਿਰ ਦੀ ਰੈਂਕਿੰਗ ਤੇ ਅਸਰ ਪਵੇਗਾ। ਆਨਲਾਈਨ ਸਰਵੇ ਚ ਕੇਂਦਰੀ ਮੰਤਰਾਲੇ ਨੇ ਪੁੱਿਛਆ ਹੈ ਕਿ ਕੀ ਤੁਸੀਂ 2020 ਸਰਵੇ ਬਾਰੇ ਜਾਣਕਾਰੀ ਰੱਖਦੇ ਹੋ, ਕੀ ਤੁਹਾਡੇ ਘਰਾਂ ਦੇ ਆਸ-ਪਾਸ ਸਫਾਈ ਹੈ। ਕੀ ਸ਼ਹਿਰ ਦੇ ਕਮਰਸ਼ੀਅਲ ਇਲਾਕਿਆਂ ਵਿਚ ਸਫਾਈ ਵਿਵਸਥਾ ਠੀਕ ਹੈ, ਕੀ ਤੁਹਾਡੇ ਇਲਾਕੇ ਵਿਚ ਕੂੜਾ ਚੁੱਕਣ ਵਾਲੇ ਨੇ ਇਹ ਕਿਹਾ ਹੈ ਕਿ ਤੁਸੀਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਦਿਓ। ਆਨਲਾਈਨ ਸਿਰਫ ਕੂੜੇ ਤੇ ਹੀ ਸਵਾਲ ਨਹੀਂ ਕੀਤੇ ਗਏ ਬਲਕਿ ਪੁੱਿਛਆ ਗਿਆ ਹੈ ਕਿ ਸੜਕਾਂ ਦੇ ਡਿਵਾਈਡਰਾਂ ਤੇ ਲੱਗੇ ਪੌਦੇ ਠੀਕ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ