ਅਨਾਜ ਮੰਡੀ ਦੇ ਦੁਕਾਨਦਾਰਾਂ ਨੂੰ ਨਿਰਦੇਸ਼

April 02 2020

ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-26 ਦੀ ਅਨਾਜ ਮੰਡੀ ਵਿੱਚ ਕਰਿਆਨੇ ਦਾ ਸਾਮਾਨ ਖਰੀਦਣ ਅਤੇ ਫਲ ਤੇ ਸਬਜ਼ੀ ਖਰੀਦਣ ਆਉਣ ਵਾਲੇ ਗਾਹਕਾਂ ਦੀ ਭੀੜ ਨੂੰ ਮੁੱਖ ਰੱਖਦੇ ਹੋਏ ਅੱਜ ਨਵੇਂ ਫ਼ੈਸਲੇ ਕੀਤੇ ਹਨ। ਪ੍ਰਸ਼ਾਸਨ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮੰਡੀ ਵਿੱਚ ਪਹਿਲੀ ਅਪਰੈਲ ਤੋਂ ਸਬਜ਼ੀਆਂ ਤੇ ਫਲਾਂ ਅਤੇ ਕਰਿਆਨਾ ਆਈਟਮਾਂ ਦੀਆਂ ਹੋਲਸੇਲ ਦੁਕਾਨਾਂ ਵਾਰੋ-ਵਾਰੀ ਆਡ-ਇਵਨ ਨੰਬਰਾਂ ਦੇ ਹਿਸਾਬ ਨਾਲ ਖੁੱਲ੍ਹਣਗੀਆਂ। ਇਸ ਸਬੰਧ ਵਿੱਚ ਚੰਡੀਗੜ੍ਹ ਮਾਰਕੀਟ ਅਧਿਕਾਰੀ ਨਾਜ਼ੁਕ ਕੁਮਾਰ ਨੇ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦਿਨ ਵਿੱਚ ਅੱਧੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਉਨ੍ਹਾਂ ਇਸ ਬਾਰੇ ਮਾਰਕੀਟ ਕਮੇਟੀ ਨੂੰ ਦਿੱਤੇ ਗਏ ਆਦੇਸ਼ਾਂ ਵਿੱਚ ਕਿਹਾ ਹੈ ਕਿ ਇਸ ਬਾਰੇ ਦੁਕਾਨਾਂ ਦੀ ਸੂਚੀ ਬਣਾਈ ਜਾਵੇ ਅਤੇ ਸਬੰਧਤ ਦੁਕਾਨਦਾਰਾਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾਵੇ। ਉਨ੍ਹਾਂ ਇਸ ਬਾਰੇ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਆਡ-ਇਵਨ ਦੇ ਅਧਾਰ ’ਤੇ ਦੁਕਾਨਾਂ ਦੇ ਖੁੱਲ੍ਹਣ ਦੀ ਵਿਵਸਥਾ ਲਾਗੂ ਕੀਤੀ ਜਾਵੇ। ਇਸ ਵਿਵਸਥਾ ਅਨੁਸਾਰ ਆਡ ਨੰਬਰ ਵਾਲੀ ਦੁਕਾਨ ਮਹੀਨੇ ਦੀਆਂ 1,3,5 ਤਰੀਕਾਂ ਦੇ ਹਿਸਾਬ ਨਾਲ ਨੂੰ ਖੁੱਲ੍ਹਣਗੀਆਂ ਅਤੇ ਜਿਨ੍ਹਾਂ ਦੁਕਾਨਾਂ ਦਾ ਇਵਨ ਨੰਬਰ ਹੈ ਉਹ 2,4,6 ਤਰੀਕਾਂ ਦੇ ਹਿਸਾਬ ਨਾਲ ਹੀ ਖੁੱਲ੍ਹਣਗੀਆਂ। ਉਨ੍ਹਾਂ ਸੈਕਟਰ-26 ਦੀ ਮੰਡੀ ਨੂੰ ਰੋਜ਼ਾਨਾ ਸੈਨੇਟਾਈਜ਼ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਮੰਡੀ ਵਿੱਚ ਕਾਰਾਂ ਲਿਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ