ਹੁਣ ਬੋਰਵੈੱਲ ਰਾਹੀਂ ਆਪਣਾ ਅਣਸੋਧਿਆ ਪਾਣੀ ਧਰਤੀ ਹੇਠਲੇ ਪਾਣੀ ਨਾਲ ਨਹੀ ਮਿਲਾਇਆ ਜਾ ਸਕਦਾ, ਹੋਵੇਗਾ ਜੁਰਮਾਨਾ

February 14 2018

ਪਟਿਆਲਾ-ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ, ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਵੇਗਾ। ਇਹ ਐਲਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕੀਤਾ ਹੈ।ਬੋਰਡ ਨੇ ਆਪਣੇ ਚੇਅਰਮੈਨ ਕਾਹਨ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਹੋਈ ਬੈਠਕ ‘ਚ ਫ਼ੈਸਲਾ ਕੀਤਾ ਹੈ।

 ਇਸ ਸਬੰਧੀ ਬੋਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਜੋ ਵਿਅਕਤੀ ਸਹੀ ਸੂਚਨਾ ਪ੍ਰਦਾਨ ਕਰੇਗਾ ਕਿ ਕਿਸੇ ਖ਼ਾਸ ਉਦਯੋਗ ਵਲੋਂ ਆਪਣੀ ਚਾਰਦੀਵਾਰੀ ਦੇ ਅੰਦਰ ਜਾਂ ਕਿਸੇ ਹੋਰ ਥਾਂ ‘ਤੇ ਬੋਰਵੈੱਲ ਰਾਹੀਂ ਆਪਣਾ ਅਣਸੋਧਿਆ ਪਾਣੀ ਧਰਤੀ ਹੇਠਲੇ ਪਾਣੀ ਨਾਲ ਮਿਲਾਇਆ ਜਾ ਰਿਹਾ ਹੈ ਅਤੇ ਸੂਚਨਾ ਦੇਣ ਵਾਲੇ ਨੂੰ ਉਪਰੋਕਤ ਇਨਾਮ ਦਿੱਤਾ ਜਾਵੇਗਾ ਅਤੇ ਉਸ ਵਿਅਕਤੀ/ਸੰਸਥਾ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਇਸ ਬਾਰੇ ਸੂਚਨਾ ਬੋਰਡ ਦੇ ਮੋਬਾਈਲ ਨੰਬਰ 98789-50593 ‘ਤੇ ਜਾਂ ਚਿੱਠੀ ਲਿਖ ਕੇ ਜਾਂ ਈਮੇਲ ਰਾਹੀਂ ਦੇਣ ਤਾਂ ਜੋ ਬੋਰਡ ਵਲੋਂ ਇਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: abpsanjha