With sweet Tulsi farming, you can earn Rs 5 lakh per quintal.

February 21 2019

This content is currently available only in Punjabi language.

ਕਿਸਾਨਾਂ ਦੀ ਕਮਾਈ ਵਧਾਉਣ ਲਈ ਕਿਸਾਨਾਂ ਨੂੰ ਸਟੀਵੀਆ ਯਾਨੀ ਮਿੱਠੀ ਤੁਲਸੀ ਦੀ ਖੇਤੀ ਕਰਨ ‘ਤੇ ਜ਼ੋਰ ਦੇ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇੱਕ ਵਾਰ ਲਗਾਉਣ ‘ਤੇ ਤੁਸੀਂ ਮਿੱਠੀ ਤੁਸਲੀ ਦੇ ਬੂਟੇ ਤੋਂ ਪੰਜ ਸਾਲ ਤੱਕ ਫ਼ਸਲ ਲੈ ਸਕਦੇ ਹੋ। ਭਾਰਤੀ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਜਾਂਚ ਅਨੁਸਾਰ, ਮਿੱਠੀ ਤੁਲਸੀ ਵਿਚ ਚੀਨੀ ਦੇ ਮੁਕਾਬਲੇ 200 ਤੋਂ 300 ਗੁਣਾਂ ਜ਼ਿਆਦਾ ਮਿਠਾਸ ਹੁੰਦੀ ਹੈ। ਇਸ ਕਾਰਨ ਇਹ ਚੀਨੀ ਦਾ ਵਿਕਲਪ ਬਣਦਾ ਜਾ ਰਿਹਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ 2022 ਤੱਕ ਭਾਰਤ ਵਿਚ ਸਟੀਵਿਆ ਦਾ ਬਾਜ਼ਾਰ ਲਗਪਗ 1000 ਕਰੋੜ ਰੁਪਏ ਦਾ ਹੋਵੇਗਾ। ਐਨਐਮਪੀਬੀ ਨੇ ਸਟੀਵਿਆ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 20 ਫ਼ੀਸਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ ਹੈ। ਮਿੱਠੀ ਤੁਲਸੀ ਦੀਆਂ ਪੱਤੀਆਂ ਵਿਚ ਪ੍ਰੋਟੀਨ, ਫਾਇਬਰ, ਕੈਲਸ਼ੀਅਮ ਫਾਸਫੋਰਸ ਸਮੇਤ ਕਈ ਪ੍ਰਕਾਰ ਦੇ ਖਣਿਜ ਹੁੰਦੇ ਹਨ। ਕੁਦਰਤੀ ਹੋਣ ਦੇ ਕਾਰਨ ਇਸਦੇ ਸੇਵਨ ਤੋਂ ਬਾਅਦ ਮੋਟਾਪੇ ਅਤੇ ਸ਼ੂਗਰ ਦਾ ਡਰ ਵੀ ਨਹੀਂ ਹੈ।

ਕਈ ਦਵਾਈਆਂ ਅਤੇ ਕਾਸਮੈਟਿਕਸ ਕੰਪਨੀਆਂ ਅਪਣੇ ਉਤਪਾਦਾਂ ਵਿਚ ਮਿੱਠੀ ਤੁਲਸੀ ਦਾ ਇਸਤੇਮਾਲ ਕਰ ਰਹੀਆਂ ਹਨ। ਭਾਰਤ ਵਿਚ ਮਿੱਠੀ ਤੁਲਸੀ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਦੇਸ਼ ਵਿਚ ਕਰੀਬ 800 ਵਪਾਰੀ ਮਿੱਠੀ ਤੁਲਸੀ ਦਾ ਪਵਾਰ ਕਰਦੇ ਹਨ। ਜਾਣਕਾਰਾਂ ਦੇ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੀਵਿਆ 5.5 ਲੱਖ ਤੋਂ ਲੈ ਕੇ 6.5 ਲੱਖ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ।

ਮਿੱਠੀ ਤੁਲਸੀ ਦਾ ਕਾਰੋਬਾਰ ਕਰਨ ਵਾਲ ਫ਼ਰਮ ਪਿਓਰਸਰਕਿਲ ਦੱਖਣ ਪੂਰਵ ਏਸ਼ੀਆ ਖੇਤਰ ਦੇ ਪ੍ਰਮੁੱਖ ਨਵਨੀਤ ਸਿੰਘ ਦੇ ਮੁਤਾਬਿਕ ਇਸ ਸਮੇਂ ਇਸਦਾ ਸੰਸਾਰਿਕ ਕਾਰੋਬਾਰ 20 ਤੋਂ 50 ਕਰੋੜ ਡਾਲਰ ਦਾ ਹੈ ਅਤੇ ਇਸ ਵਿਚ ਸਾਲਾਨਾ 25 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ - Rozana Spokesman