24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ਚ ਮੀਂਹ ਪੈਣ ਦੀ ਸੰਭਾਵਨਾ, ਜਾਣੋ ਦੇਸ਼ ਭਰ ਚ ਮੌਸਮ ਦਾ ਹਾਲ

April 02 2020

ਅਪ੍ਰੈਲ ਦਾ ਆਗ਼ਾਜ਼ ਹੋ ਚੁੱਕਾ ਹੈ। ਮਾਰਚ ਚ ਬੇਮੌਸਮੇ ਮੀਂਹ ਦੀ ਮਾਰ ਝੱਲ ਰਹੇ ਲੋਕ ਇਸ ਮਹੀਨੇ ਉਮੀਦ ਕਰ ਰਹੇ ਹਨ ਕਿ ਇਹ ਮੀਂਹ ਹੁਣ ਤਕ ਨਾ ਪਵੇ। ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲੇ ਫਿਲਹਾਲ ਬਹੁਤ ਸਾਰੇ ਸੂਬਿਆਂ ਚ ਮੀਂਹ ਨੂੰ ਲੈ ਰਾਹਤ ਰਹੇਗੀ। ਆਉਣ ਵਾਲੇ 24 ਘੰਟਿਆਂ ਦੌਰਾਨ ਕੁਝ ਸ਼ਹਿਰਾਂ ਚ ਮੀਂਹ ਦੀ ਸੰਭਾਵਨਾ ਹੈ। ਕਿਤੇ ਮੀਂਹ ਤੇਜ਼ ਤੇ ਕਿਤੇ ਹੌਲੀ ਪਵੇਗਾ। ਨਾਲ ਹੀ ਗਰਜ਼ ਨਾਲ ਬਿਜਲੀ ਲਿਸ਼ਕਣ ਦੇ ਵੀ ਆਸਾਰ ਹਨ। ਇਸ ਤੋਂ ਇਲਾਵਾ ਕੁਝ ਸ਼ਹਿਰਾਂ ਚ ਹੁਣ ਗਰਮੀ ਵਧੇਗੀ। ਜਾਣੋ 2 ਅਪ੍ਰੈਲ ਨੂੰ ਦੇਸ਼ ਭਰ ਚ ਕਿਹੋ ਜਿਹਾ ਰਿਹਾ ਰਹੇਗਾ ਮੌਸਮ।

- ਉੱਤਰ ਭਾਰਤ ਚ ਹੁਣ ਮੌਸਮ ਚ ਬਦਲਾਅ ਹੁੰਦਾ ਰਹੇਗਾ। ਅਨੁਮਾਨ ਹੈ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਕੁਝ ਹਿੱਸਿਆਂ ਸਮੇਤ ਪੱਛਮੀ ਹਿਮਾਲਿਆ ਤੇ ਗਰਜ਼ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

-ਮੀਂਹ ਤੋਂ ਇਲਾਵਾ ਕੁਝ ਸੂਬਿਆਂ ਚ ਗਰਮੀ ਦਾ ਮੌਸਮ ਵੀ ਰਹਿ ਸਕਦਾ ਹੈ। ਅਗਲੇ 24 ਘੰਅਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਲ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਚ ਦਿਨ ਦਾ ਤਾਪਮਾਨ ਵਧੇਗਾ। ਇਸ ਨਾਲ ਇਥੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ।

- ਅਗਲੇ 24 ਘੰਟਿਆਂ ਦੌਰਾਨ ਉੱਤਰੀ ਹਰਿਆਣਾ ਤੇ ਉੱਤਰੀ ਪੰਜਾਬ ਚ ਵੀ ਹਲਕੀ ਬਾਰਸ਼ ਦੇਖੀ ਜਾ ਸਕਦੀ ਹੈ।

-ਦੱਖਣ ਚ ਦੇਖੀਏ ਤਾਂ ਤੇਲੰਗਾਨਾ ਦੇ ਕੁਝ ਹਿੱਸਿਆਂ ਚ ਦਰਮਿਆਨੀ ਵਰਖਾ ਜਾਂ ਗਰਜ ਨਾਲ ਛਿੱਟਾਂ ਡਿੱਗਣ ਦਾ ਆਸਾਰ ਹੈ। ਜਦੋਂਕਿ ਮਰਾਠਵਾੜਾ ਚ ਇਕ ਦੋ ਸਥਾਨਾਂ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਨ੍ਹਾਂ ਸ਼ਹਿਰਾਂ ਚ ਗਰਮੀ ਦਾ ਅਸਰ

ਵਰਤਮਾਨ ਚ ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਇਲਾਵਾ ਓਡੀਸ਼ਾ ਸੁਬੇ ਸਭ ਤੋਂ ਗਰਮ ਸੂਚੀ ਚ ਸ਼ਾਮਲ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ