ਇਸ ਕਿਸਾਨ ਨੇ ਸਾਂਗਵਾਨ ਦੇ ਲਗਾਏ 500 ਬੂਟੇ, 1 ਦਰੱਖਤ ਵੇਚਣ ‘ਤੇ ਹੋਵੇਗੀ 2 ਲੱਖ ਦੀ ਕਮਾਈ

July 12 2019

ਆਪਣੇ ਇਕ ਵਿੱਘੇ ਖੇਤ ਨੂੰ 15 ਸਾਲ ਲਈ ਸਾਂਗਵਾਨ ਦਰੱਖਤ ਦੇ 500 ਬੂਟਿਆਂ ਦੇ ਨਾਮ ਕਰ ਦਿੱਤਾ। ਉਨ੍ਹਾਂ ਦੀ ਮਨ ਲਗਾ ਕੇ ਦੇਖਭਾਲ ਕੀਤੀ। ਅੱਜ ਉਹ ਸਾਰੇ ਬੂਟੇ ਵੱਡੇ ਹੋ ਚੁੱਕੇ ਹਨ। ਇੱਕ ਦਰੱਖਤ ਦੀ ਕੀਮਤ 20 ਹਜਾਰ ਰੁਪਏ ਹੈ। ਇਸ ਤਰ੍ਹਾਂ ਸਤਨਾਮ ਨੇ ਇੱਕ ਕਰੋੜ ਰੁਪਏ ਦਾ ਇੰਤਜਾਮ ਕਰ ਆਪਣੇ ਪਰਵਾਰ ਦਾ ਭਵਿੱਖ ਸੁਨਿਸ਼ਚਿਤ ਕਰ ਲਿਆ ਹੈ। ਡਬਰਾ, ਮੱਧ ਪ੍ਰਦੇਸ਼ ਦੇ ਪਿੰਡ ਗੰਗਾਬਾਗ ਨਿਵਾਸੀ ਸਰਦਾਰ ਸਤਨਾਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਨੇ 15 ਸਾਲ ਪਹਿਲਾਂ ਇੱਕ ਵਿੱਘੇ ਖੇਤ ਵਿੱਚ ਸਾਂਗਵਾਨ ਦੇ 600 ਬੂਟੇ ਲਾਏ ਸਨ।

ਇਸਦੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਦਦ ਲੈਣੀ ਚਾਹੀ, ਪਰ ਕੋਈ ਮਦਦ ਨਹੀਂ ਮਿਲੀ। ਸਤਨਾਮ ਪਿੱਛੇ ਨਹੀਂ ਹਟੇ ਅਤੇ ਬੂਟਿਆਂ ਦੀ ਪਰਵਰਿਸ਼ ਕਰਨ ਲੱਗੇ। ਅੱਜ ਖੇਤ ਵਿੱਚ ਸਾਂਗਵਾਨ ਦੇ 500 ਦਰੱਖਤ ਹਨ। ਇੱਕ ਦਰਖਤ ਦੀ ਕੀਮਤ ਕਰੀਬ 20 ਹਜਾਰ ਰੁਪਏ ਮਿਲੇਗੀ। ਥੋੜ੍ਹਾ ਹੋਰ ਵਿਕਸਿਤ ਹੋ ਜਾਣ ‘ਤੇ ਕੀਮਤ ਵੀ ਵੱਧ ਜਾਵੇਗੀ। ਸਤਨਾਮ ਸਿੰਘ ਨੇ ਦੱਸਿਆ ਕਿ 15 ਸਾਲ ਪਹਿਲਾਂ ਸਾਂਗਵਾਨ ਦੇ ਦਰੱਖਤ ਲਗਾਉਣ ਦਾ ਵਿਚਾਰ ਮਨ ਵਿੱਚ ਆਇਆ ਸੀ। ਜਾਣਕਾਰਾਂ ਦੀ ਮਦਦ ਲਈ, ਤਾਂ ਉਨ੍ਹਾਂ ਨੇ ਖੇਤ ਨੂੰ ਸਾਂਗਵਾਨ ਦੇ ਦਰੱਖਤਾਂ ਲਈ ਉਪਯੁਕਤ ਦੱਸਿਆ। ਇਸ ਤੋਂ ਬਾਅਦ ਇੱਕ ਵਿੱਘੇ ਖੇਤ ਵਿੱਚ ਕਰੀਬ 600 ਬੂਟੇ ਲਗਾਏ।

ਓਦੋ ਕਰੀਬ 70 ਹਜਾਰ ਰੁਪਏ ਦਾ ਖਰਚ ਆਇਆ। ਜਾਣਕਾਰਾਂ ਨੇ ਦੱਸਿਆ ਸੀ ਕਿ 15 ਤੋਂ 20 ਸਾਲ ਬਾਅਦ ਇੱਕ ਦਰੱਖਤ ਦੀ ਕੀਮਤ 15 ਤੋਂ 20 ਹਜਾਰ ਰੁਪਏ ਹੋਵੇਗੀ। ਇਸ ਤਰ੍ਹਾਂ 15 ਸਾਲ ਦੀ ਮਿਹਨਤ ਤੋਂ ਬਾਅਦ ਸਤਨਾਮ ਇੱਕ ਵਿਘੇ ਦੀ ਬਦੌਲਤ ਕਰੋੜਪਤੀ ਬਣਨ ਜਾ ਰਹੇ ਹਨ। ਸਤਨਾਮ ਨੇ ਦੱਸਿਆ ਕਿ ਸਾਲ 2003 ਵਿੱਚ ਉਨ੍ਹਾਂ ਨੇ 40 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਸਾਂਗਵਾਨ ਦੇ 600 ਬੂਟੇ ਖਰੀਦੇ ਸਨ। ਬੂਟੇ ਨੂੰ ਲਾਉਣ ਲਈ ਟੋਏ ਪਟਵਾਏ। ਇਸ ਸਭ ਵਿੱਚ ਕਰੀਬ 70 ਹਜਾਰ ਰੁਪਏ ਤੱਕ ਦਾ ਖਰਚ ਆਇਆ।

ਬੂਟੇ ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ ਉੱਤੇ ਲਗਾਏ ਗਏ ਸਨ, ਪਰ ਉਸ ਵਕਤ ਧਿਆਨ ਨਹੀਂ ਦਿੱਤਾ ਅਤੇ ਆਸਪਾਸ ਹੀ ਦਰੱਖਤ ਲਗਾ ਦਿੱਤੇ । ਇਸ ਤੋਂ ਬਾਅਦ ਕੁਝ ਬੂਟੇ ਕਮਜੋਰ ਹੋ ਕੇ ਟੁੱਟ ਗਏ। 600 ਵਿੱਚੋਂ 100 ਬੂਟੇ ਖ਼ਰਾਬ ਹੋ ਗਏ ਸਨ ਪਰ ਬਚੇ ਹੋਏ 500 ਬੂਟੇ ਹੁਣ ਦਰੱਖਤ ਬਣਕੇ ਕਮਾਈ ਦਾ ਜ਼ਰੀਆ ਬਣ ਗਏ ਹਨ। ਇੱਕ ਦਰੱਖਤ ਦੀ ਉਮਰ ਕਰੀਬ 50 ਸਾਲ ਹੁੰਦੀ ਹੈ, ਇਸ ਦੌਰਾਨ ਉਹ ਵਧਦਾ ਰਹਿਦਾ ਹੈ। ਇਸ ਤਰ੍ਹਾਂ ਹਰ ਇੱਕ ਪੰਜ ਸਾਲ ਬਾਅਦ ਇੱਕ ਦਰਖਤ ਤੋਂ 20 ਹਜਾਰ ਰੁਪਏ ਪ੍ਰਾਪਤ ਕੀਤੇ ਜਾ ਸਕਦੇ ਹਨ।

ਸਾਂਗਵਾਨ ਦੇ 200 ਦਰੱਖਤ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪੰਚਾਇਤ ਵਲੋਂ ਕਿਸਾਨ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਉਸਦੇ ਬੈਂਕ ਖਾਂਤੇ ਵਿੱਚ ਜਮਾਂ ਹੁੰਦੀ ਹੈ। ਸ਼ਰਤ ਇਹ ਹੁੰਦੀ ਹੈ ਕਿ 50 ਫ਼ੀਸਦੀ ਦਰਖਤ ਚਲਣੇ ਚਾਹੀਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ