ਫਸਲਾਂ ਦਾ ਧਿਆਨ ਰੱਖੇਗਾ SwagBot ਐਗਰੀਕਲਚਰ ਰੋਬੋਟ

April 15 2019

ਖੇਤੀਬਾੜੀ ਨੂੰ ਹੋਰ ਬਿਹਤਰ ਬਣਾਉਣ ਲਈ ਐਗਰੀਕਲਚਰ ਰੋਬੋਟਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਸ਼ਾਮਲ ਕੀਤੀ ਜਾ ਰਹੀ ਹੈ। ਆਸਟਰੇਲੀਆ ਦੀ ਸਟਾਰਟਅੱਪ ਕੰਪਨੀ ‘ਐਜਰਿਸ’ ਵਲੋਂ ਸਵੈਗਬੋਟ ਨਾਂ ਦਾ ਫਾਰਮਿੰਗ ਰੋਬੋਟ ਤਿਆਰ ਕੀਤਾ ਹੈ, ਜੋ ਫਸਲਾਂ ਦਾ ਨਿਰੀਖਣ ਕਰਨ ਅਤੇ ਪੈਦਾਵਾਰ ਦੀ ਗਿਣਤੀ ਕਰਨ ਦੇ ਕੰਮ ਆਏਗਾ। ਇਸ ਰੋਬੋਟ ਨੂੰ ਵੱਡੇ ਪੱਧਰ ’ਤੇ ਫਸਲਾਂ ਦੀ ਦੇਖਭਾਲ ਕਰਨ ਲਈ ਖਾਸ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ। 

ਇਸ ਰੋਬੋਟ ਨੂੰ ਤਿਆਰ ਕਰਕੇ ਫਿਲਹਾਲ ਆਸਟਰੇਲੀਅਲ ਸੈਂਟਰ ਫਾਰ ਫੀਲਡ ਰੋਬੋਟਸ ’ਚ ਰੱਖਿਆ ਗਿਆ ਹੈ। ਅਜਿਹਾ ਹੀ ਰੋਬੋਟ ਐਜਰਿਸ ਕੰਪਨੀ ਨੇ ਸਾਲ 2016 ’ਚ ਵੀ ਬਣਾਇਆ ਸੀ ਪਰ ਇਹ ਰਿਮੋਟ ਨਾਲ ਕੰਮ ਕਰਦਾ ਸੀ। ਇਸੇ ਲਈ ਹੁਣ ਇਸ ਰੋਬੋਟ ਨੂੰ ਮਨੁੱਖ ਰਹਿਤ ਢੰਗ ਨਾਲ ਕੰਮ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨਾਲ ਲਿਆਂਦਾ ਗਿਆ ਹੈ। 

ਕੀਟਨਾਸ਼ਕ ਸਪਰੇਅ ਕਰੇਗਾ ਡਿਜੀਟਲ ਫਾਰਮਹੈੱਡ ਰੋਬੋ 

ਇਸ ਤੋਂ ਇਲਾਵਾ ਐਜਰਿਸ ਨੇ ਦੂਜਾ ਉਤਪਾਦ ਵੀ ਤਿਆਰ ਕੀਤਾ ਹੈ, ਜਿਸ ਨੂੰ ਕੰਪਨੀ ਨੇ ‘ਡਿਜੀਟਲ ਫਾਰਮਹੈੱਡ’ ਨਾਂ ਦਿੱਤਾ ਹੈ। ਫਸਲਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ ਇਹ ਰੋਬੋਟ ਆਪਣੇ-ਆਪ ਉਨ੍ਹਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕਰੇਗਾ। ਇਹ ਪੈਦਾਵਾਹ ਦੇ ਅਨੁਮਾਨ ਸਬੰਧੀ ਕੰਮ ਆਟੋਮੈਟਿਕ ਢੰਗ ਨਾਲ ਪੂਰੇ ਕਰੇਗਾ।

ਢੁੱਕਵੀਂ ਕੀਮਤ ’ਚੇ ਲਿਆਉਣ ਦੀ ਆਸ

ਐਜਰਿਸ ਕੰਪਨੀ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਐਗਰੀਕਲਚਰਲ ਰੋਬੋਟ ਨੂੰ ਢੁੱਕਵੀਂ ਕੀਮਤ ’ਤੇ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੀ ਵਰਤੋਂ ਵਿਕਾਸਸ਼ੀਲ ਦੇਸ਼ਾਂ ’ਚ ਵੀ ਕੀਤੀ ਜਾ ਸਕੇ। 

12 ਮਹੀਨਿਆਂ ’ਚ ਮੁਹੱਈਆ ਹੋਵੇਗਾ

ਕੰਪਨੀ ਇਹ ਰੋਬੋਟ 12 ਮਹੀਨਿਆਂ ’ਚ ਮੁਹੱਈਆ ਕਰਵਾਏਗੀ। ਸਭ ਤੋਂ ਪਹਿਲਾਂ ਇਹ ਆਸਟਰੇਲੀਆ ’ਚ ਆਉਣਗੇ। ਇਸ ਤੋਂ ਬਾਅਦ ਇਨ੍ਹਾਂ ਰੋਬੋਟਸ ਨੂੰ ਹੌਲੀ-ਹੌਲੀ ਪੂਰੀ ਦੁਨੀਆ ’ਚ ਫੈਲਾਇਆ ਜਾਵੇਗਾ। ਹਾਲਾਂਕਿ ਅਜੇ ਵੀ ਇਨ੍ਹਾਂ ’ਤੇ ਕੁਝ ਪਰਖਾਂ ’ਤੇ ਵਿਕਾਸ ਕਾਰਜ ਕੀਤੇ ਜਾਣੇ ਬਾਕੀ ਹਨ। 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

 

ਸ੍ਰੋਤ: Jagbani