ਖਾਣ-ਪੀਣ ਚ ਆਯੁਰਵੈਦ ਦੇ ਇਨ੍ਹਾਂ 10 ਨਿਯਮਾਂ ਦੀ ਕਰੋ ਪਾਲਣਾ, ਰਹੋਗੇ ਸੁਰੱਖਿਅਤ

March 26 2020

ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੈ। ਆਪਣੇ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ ਤੇ 400 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਕੇਂਦਰ ਤੇ ਸੂਬਾ ਸਰਕਾਰਾਂ ਨੇ ਐਮਰਜੈਂਸੀ ਤੇ ਬੇਹੱਦ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਚੀਜ਼ਾਂ ਤੇ ਪਾਬੰਦੀ ਲਗਾ ਦਿੱਤੀ ਹੈ। ਮੈਡੀਕਲ ਖੇਤਰ ਦੇ ਮਾਹਿਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਤੇ ਘਰਾਂ ਅੰਦਰ ਰਹਿਣ ਦੀ ਸਲਾਹ ਦੇ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹਾਲਾਂਕਿ ਅਸੀਂ ਸਾਰੇ ਆਯੁਰਵੈਦ ਚ ਦਿੱਤੇ ਗਏ ਖਾਣ-ਪੀਣ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰ ਕੇ ਖ਼ੁਦ ਨੂੰ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਸਕਦੇ ਹਾਂ।

ਆਯੁਰਵੈਦ ਡਾ. ਅਜੈ ਸਕਸੈਨਾ ਖਾਣ-ਪੀਣ ਨਾਲ ਜੁੜੇ ਉਨ੍ਹਾਂ ਨਿਯਮਾਂ ਬਾਰੇ ਦੱਸ ਰਹੇ ਹਨ, ਜਿਨ੍ਹਾਂ ਦੀ ਪਾਲਣਾ ਕਰ ਕੇ ਅਸੀਂ ਖ਼ੁਦ ਨੂੰ ਸੁਰੱਖਿਅਤ ਕਰ ਸਕਦੇ ਹਾਂ ਤੇ ਇਮਿਊਨ ਸਿਸਟਮ ਨੂੰ ਵੀ ਬਿਹਤਰ ਕਰ ਸਕਦੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ :

1. ਸਾਡੇ ਸਰੀਰ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰੀਰ ਚ ਪਾਣੀ ਦੀ ਘਾਟ ਨਾ ਹੋ ਸਕੇ। ਅਜਿਹੇ ਵਿਚ ਤੁਹਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਚ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਕਿ ਤੁਸੀਂ ਡੀ-ਹਾਈਡ੍ਰੇਸ਼ਨ ਤੋਂ ਬਚ ਸਕੋ।

2. ਅਜਿਹੇ ਸਮੇਂ ਤੁਹਾਨੂੰ ਭਰਪੂਰ ਮਾਤਰਾ ਚ ਭੋਜਨ ਨਹੀਂ ਕਰਨਾ ਚਾਹੀਦਾ। ਤੁਸੀਂ ਯਤਨ ਕਰੋ ਕਿ ਹਲਕਾ ਭੋਜਨ ਕਰੋ ਜਿਹੜਾ ਆਸਾਨੀ ਨਾਲ ਪੱਚ ਜਾਵੇ ਜਿਵੇਂ ਦਲੀਆ, ਖਿੱਚੜੀ ਆਦਿ।

3. ਭੋਜਨ ਦੇ ਸਮੇਂ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ। ਇਸ ਵਿਚ ਤੁਸੀਂ ਚਾਹੋ ਤਾਂ ਕਰੇਲਾ, ਸੁਹਾਂਜਣਾ, ਗੁਡੂਚੀ, ਲੌਕੀ, ਤੋਰੀ, ਪਰਵਲ ਆਦਿ ਸ਼ਾਮਲ ਕਰ ਸਕਦੇ ਹੋ।

4. ਖਾਣੇ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਜੂਸ ਵੀ ਪੀਣਾ ਸਰੀਰ ਲਈ ਫਾਇਦੇਮੰਦ ਰਹੇਗਾ।

5. ਅਜਿਹੇ ਸਮੇਂ ਅਨਾਰ ਤੇ ਮੁਨੱਕੇ ਦਾ ਸੇਵਨ ਕਰਨਾ ਸਿਹਤ ਲਈ ਲਾਭਦਾਇਕ ਹੋਵੇਗਾ।

6. ਖਾਣੇ ਚ ਲਸਣ, ਅਦਰਕ, ਕਾਲੀ ਮਿਰਚ, ਹੀਂਗ, ਹਲਦੀ ਤੇ ਜ਼ੀਰੇ ਦਾ ਇਸਤੇਮਾਲ ਜ਼ਰੂਰ ਕਰੋ। ਇਹ ਤੁਹਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੋਵੇਗਾ।

7. ਇਨ੍ਹਾਂ ਤੋਂ ਇਲਾਵਾ ਤੁਸੀਂ ਸਰੀਰ ਦੇ ਇਮਿਊਨ ਸਿਸਟਮ ਨੂੰ ਬਿਹਤਰ ਕਰਨ ਲਈ ਸੁੱਕੇ ਮੇਵੇ ਜਿਵੇਂ ਬਦਾਮ, ਕਿਸਮਿਸ, ਮੁਨੱਕਾ, ਅਖਰੋਟ ਆਦਿ ਦਾ ਸੇਵਨ ਕਰ ਸਕਦੇ ਹੋ।

8. ਇਨ੍ਹੀਂ ਦਿਨੀਂ ਤੁਹਾਨੂੰ ਮਸਾਲੇਦਾਰ, ਤਲੀਆਂ-ਭੁੰਨੀਆਂ, ਜ਼ਿਆਦਾ ਤੇਲ ਵਾਲੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਨੂੰ ਬਦਹਜ਼ਮੀ ਹੋ ਸਕਦੀ ਹੈ, ਤੁਹਾਡਾ ਇਮਿਊਨ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ।

9. ਡਿੱਬਾਬੰਦ ਖਾਣਾ, ਜੰਕ ਫੂਡ, ਫਾਸਟ ਫੂਡ, ਬਾਜ਼ਾਰ ਦੀਆਂ ਮਠਿਆਈਆਂ, ਨਾਨਵੈੱਜ ਆਦਿ ਖ਼ਾਣਾ ਤੁਰੰਤ ਬੰਦ ਕਰ ਦਿਉ।

10. ਵਾਇਰਸ ਦੇ ਸੰਕ੍ਰਮਣ ਤੋਂ ਬਚਣ ਲਈ ਤੁਸੀਂ ਪ੍ਰਭਾਵਿਤ ਲੋਕਾਂ ਜਾਂ ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ