prevention of Congress Grass

ਜਾਣੋ ਗਾਜਰ ਬੂਟੀ ਜਾਂ ਘਾਹ ਦੇ ਨੁਕਸਾਨ ਅਤੇ ਇਸਦੀ ਰੋਕਥਾਮ ਬਾਰੇ

ਇਹ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਵਰਖਾ ਦੇ ਮੌਸਮ ਤੱਕ ਜੋਬਨ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਸਰਦੀਆਂ ਵਿੱਚ ਇਸ ਦੇ ਪੌਦੇ ਸੁੱਕ ਜਾਂਦੇ ਹਨ।

ਸਿਹਤ ‘ਤੇ ਨੁਕਸਾਨ:

ਚਮੜੀ ਰੋਗ

ਅਲਰਜੀ

ਸਾਹ ਰੋਗ

ਗਾਜਰ ਬੂਟੀ ਦੀ ਰੋਕਥਾਮ:

ਇਸਨੂੰ ਬਾਰ-ਬਾਰ ਕੱਟ ਕੇ ਜਾਂ ਦਸਤਾਨੇ ਪਾ ਕੇ ਜੜ੍ਹੋਂ ਪੁੱਟ ਦਿਓ।

ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਨਦੀਨ ਉੱਗਣ ਤੋਂ ਪਹਿਲਾਂ ਹੀ 0.7 ਤੋਂ 1.0% ਐਟਰਾਕਾਫ 50 ਡਬਲਿਯੂ ਪੀ (ਐਟਰਾਜ਼ੀਨ) 700 ਗ੍ਰਾਮ ਤੋਂ 1 ਕਿਲੋ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਐਟਰਾਕਾਫ ਦੀ ਸਪਰੇਅ 1 ਤੋਂ 2 ਪੱਤੇ ਨਿਕਲਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ।

ਜੇਕਰ ਬੂਟੀ ਦੇ 3 ਤੋਂ 4 ਪੱਤੇ ਨਿਕਲਣ ਹੋਣ ਤਾਂ 0.7 ਤੋਂ 1.0% ਰਾਊਂਡ-ਅੱਪ/ਗੈਨਕੀ 41 ਐੱਸ ਐੱਲ (ਗਲਾਈਫੋਸੇਟ ) 700 ਮਿ.ਲੀ. ਤੋਂ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

0.4% ਐਕਸਲ ਮੈਰਾ 71 ਐੱਸ ਸੀ (ਗਲਾਈਫੋਸੇਟ) 400 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ