decoction preparation

ਜਾਣੋ ਲਵੇਰੀਆਂ ਨੂੰ ਸੂਣ ਤੋਂ ਬਾਅਦ ਪਿਆਏ ਜਾਣ ਵਾਲੇ ਕਾੜ੍ਹੇ ਬਣਾਉਣ ਨੂੰ ਦੀ ਵਿਧੀ ਦੇ ਬਾਰੇ

ਪੰਜਾਬ ਵਿੱਚ ਆਮ ਤੌਰ ‘ਤੇ ਪਿੰਡਾਂ ਵਿੱਚ ਰਵਾਇਤੀ ਤਰੀਕੇ ਨਾਲ ਪਸ਼ੂ ਪਾਲਦੇ ਹਨ, ਪਰ ਅੱਜਕਲ ਬਹੁਤ ਸਾਰੇ ਅਜਿਹੇ ਕਿਸਾਨ ਵੀਰ ਵੀ ਹਨ ਜਿਹਨਾਂ ਨੂੰ ਲਵੇਰੀਆਂ ਨੂੰ ਸੂਣ ਤੋਂ ਬਾਅਦ ਪਿਆਏ ਜਾਣ ਵਾਲੇ ਕਾੜ੍ਹੇ ਨੂੰ ਸਹੀ ਤਰੀਕੇ ਨਾਲ ਬਣਾਉਣ ਦੀ ਵਿਧੀ ਨਹੀ ਪਤਾ। ਅੱਜ ਕਾੜ੍ਹਾ ਬਣਾਉਣ ਦੀ ਵਿਧੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਪਸ਼ੂ ਨੂੰ ਸੂਣ ਤੋਂ ਬਾਅਦ ਲਗਭੱਗ 2 ਘੰਟੇ ਅੰਦਰ ਕਾੜ੍ਹਾ ਦੇਣਾ ਚਾਹੀਦਾ ਹੈ। ਕਾੜ੍ਹਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ।

1. ਕਾੜ੍ਹੇ ਵਿੱਚ ਸੌਂਫ, ਅਜਵੈਣ, ਮੇਥੇ, ਸੋਏ, ਕੜੂ, ਕਾਲੀ ਜ਼ੀਰੀ, ਧੌਲੀ ਜ਼ੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ। ਹਰ ਇੱਕ ਚੀਜ਼ ਇੱਕ ਤੋਲਾ ਪੈਂਦੀ ਹੈ।

2. ਕਾੜ੍ਹਾ ਬਣਾਉਣ ਲਈ ਪਹਿਲਾਂ ਲਗਭੱਗ 3 ਕਿੱਲੋ ਪਾਣੀ ਨੂੰ ਉਬਾਲੋ। ਸਾਰੀਆਂ ਚੀਜ਼ਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿੱਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ । ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ।

3. ਇਹ ਕਾੜ੍ਹਾ ਲਵੇਰੀ ਨੂੰ 4-5 ਦਿਨਾਂ ਲਈ ਦਿਉ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ