crop

ਕਣਕ ਦੀ ਵਾਢੀ ਸਮੇਂ ਦਾਣਿਆਂ ਦਾ ਨੁਕਸਾਨ ਕਿਵੇਂ ਘਟਾਇਆ ਜਾਵੇ?

ਕਣਕ ਦੀ ਵਾਢੀ ਸਮੇਂ ਦਾਣਿਆਂ ਦਾ ਨੁਕਸਾਨ ਅਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀ ਦੂਰ ਕੀਤੇ ਜਾਂਦੇ ਹਨ। ਕੰਬਾਈਨ ਨਾਲ ਸਹੀ ਅਤੇ ਸੁਰੱਖਿਅਤ ਕੰਮ ਕਰਨ ਲਈ ਹੇਠਾਂ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ:-

1. ਮਸ਼ੀਨ ਮਿੱਥੀ ਹੋਈ ਰਫ਼ਤਾਰ ਤੇ ਚਲਾਓ। ਖੜ੍ਹੀ ਫ਼ਸਲ ਲਈ ਸੈਲਫ ਕੰਬਾਈਨ ਰਫ਼ਤਾਰ 3.5 – 5.5, ਟਰੈਕਟਰ ਵਾਲੀ ਕੰਬਾਈਨ ਲਈ ਰਫ਼ਤਾਰ 3.0 – 4.0 ਰੱਖੋ ਅਤੇ ਡਿੱਗੀ ਫ਼ਸਲ ਲਈ ਸੈਲਫ ਕੰਬਾਈਨ ਰਫ਼ਤਾਰ 2.0 – 3.0, ਟਰੈਕਟਰ ਵਾਲੀ ਕੰਬਾਈਨ ਲਈ ਰਫ਼ਤਾਰ 1.5 – 2.0 ਰੱਖੋ।

2. ਡਿੱਗੀ ਫ਼ਸਲ ਚੁੱਕਣ ਵਾਸਤੇ ਕੰਬਾਈਨ ਫ਼ਸਲ ਡਿੱਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।

3. ਜੇ ਫ਼ਸਲ ਦੀ ਨਮੀ 12 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ।

4. ਕੰਬਾਈਨ ਦੇ ਖੁੰਡੇ ਹੋਏ ਕਟਰਬਾਰ ਦੇ ਬਲੇਡ ਬਦਲੋ।

5. ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ 1 ਪ੍ਰਤੀਸ਼ਤ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਉ। ਜੇ ਫਿਰ ਵੀ ਫਰਕ ਨਾ ਪਵੇ ਤਾਂ ਸਫ਼ਾਈ ਵਾਲੀ ਜਾਲੀ ਦੀ ਵਿੱਥ ਵਧਾਓ।

6. ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ‘ਤੇ ਕਨਕੇਵ ਵਿੱਚ ਵਿੱਥ ਵਧਾਓ।

7. ਜੇ ਅਣਗਾਹੇ ਦਾਣੇ 1 ਪ੍ਰਤੀਸ਼ਤ ਤੋਂ ਵੱਧ ਹਨ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਓ।

8. ਜੇ ਕੰਬਾਈਨ ਓਵਰਲੋਡ ਹੋ ਰਹੀ ਹੈ ਤਾਂ ਰਫ਼ਤਾਰ ਘਟਾਓ ਜਾਂ ਫ਼ਸਲ ਨੂੰ ਉਚਾਈ ਤੋਂ ਵੱਢੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ