spot

ਜਾਣੋ ਝੋਨੇ ਦੇ ਭੂਰੇ ਧੱਬਿਆਂ ਦਾ ਰੋਗ ਅਤੇ ਇਸਦੀ ਰੋਕਥਾਮ ਬਾਰੇ

ਫੰਗਸ ਦੇ ਕਰਕੇ ਪੱਤਿਆਂ ‘ਤੇ ਗੋਲ, ਅੱਖ ਦੇ ਆਕਾਰ ਦੇ ਧੱਬੇ ਪੈ ਜਾਂਦੇ ਹਨ, ਜੋ ਕਿ ਵਿਚਕਾਰੋਂ ਗੂੜ੍ਹੇ ਭੂਰੇ ਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ। ਇਹ ਬਿਮਾਰੀ ਮਾੜੀਆਂ ਜ਼ਮੀਨਾਂ ਵਿੱਚ ਵਧੇਰੇ ਆਉਂਦੀ ਹੈ ਇਸ ਕਰਕੇ ਫ਼ਸਲ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਹਨ।

ਰੋਕਥਾਮ:

ਇਸਦੀ ਰੋਕਥਾਮ ਲਈ ਨਟਿਵੋ 75 ਡਬਲਯੂ ਪੀ 80 ਗ੍ਰਾਮ ਜਾਂ ਇੰਡੋਫ਼ਿਲ ਜ਼ੈਡ -78 75 ਡਬਲਯੂ ਪੀ 500 ਗ੍ਰਾਮ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਪਹਿਲਾ ਛਿੜਕਾਅ ਬੂਟਿਆਂ ਦੇ ਜਾੜ ਮਾਰਨ ਸਮੇਂ ਅਤੇ ਦੂਜਾ ਛਿੜਕਾਅ 15 ਦਿਨ ਦੇ ਫਾਸਲੇ ਤੇ ਕਰੋ।

     

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ