organic

ਜਾਣੋ ਹਰਬਲ ਸਪਰੇਅ ਤਿਆਰ ਕਰਨ ਅਤੇ ਵਰਤਣ ਦੇ ਤਰੀਕੇ ਬਾਰੇ

ਬਾਜ਼ਾਰ ਤੋਂ ਮਿਲਣ ਵਾਲੀਆਂ ਕੀਟਨਾਸ਼ਕ ਦਵਾਈਆਂ ਫਸਲਾਂ ਲਈ ਬਹੁਤ ਘਾਤਕ ਸਾਬਿਤ ਹੁੰਦੀਆਂ ਹਨ। ਇਸ ਲਈ ਸਾਨੂੰ ਵੱਧ ਵੱਧ ਤੋਂ ਵੱਧ ਹਰਬਲ ਸਪਰੇਅ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹਰਬਲ ਸਪਰੇਅ ਤਿਆਰ ਕਰਨ ਦੀ ਵਿਧੀ ਬਾਰੇ।

ਹਰਬਲ ਸਪਰੇਅ ਬਣਾਉਣ ਲਈ ਲੋੜੀਂਦੀ ਸਮੱਗਰੀ
ਪਲਾਸਟਿਕ ਡਰੰਮ: 100 ਲੀਟਰ ਦੀ ਸਮਰੱਥਾ ਵਾਲਾ, ਗਊ-ਮੂਤਰ: 60 ਲੀਟਰ, ਪਿਆਜ਼: 1 ਕਿੱਲੋ, ਅਦਰਕ: 1 ਕਿੱਲੋ, ਲੱਸਣ: 1 ਕਿੱਲੋ, ਹਰੀ ਮਿਰਚ: 0.5 ਕਿੱਲੋ, ਨਿੰਮ ਦੀਆਂ ਪੱਤੀਆਂ: 2.5 ਕਿੱਲੋ, ਅੱਕ ਦੀਆਂ ਪੱਤੀਆਂ: 2.5 ਕਿੱਲੋ, ਧਤੂਰੇ ਦੀਆਂ ਪੱਤੀਆਂ: 0.5 ਕਿੱਲੋ, ਪਪੀਤੇ ਦੀਆਂ ਪੱਤੀਆਂ: 0.5 ਕਿੱਲੋ

ਹਰਬਲ ਸਪਰੇਅ ਬਣਾਉਣ ਦਾ ਤਰੀਕਾ

• ਇਕ ਡਰੰਮ ਵਿੱਚ ਗਊ-ਮੂਤਰ ਇਕੱਠਾ ਕਰ ਲਓ।

ਉਪਲੱਬਧ ਸਮੱਗਰੀ ਨੂੰ ਪੀਹ ਕੇ ਪੇਸਟ ਬਣਾ ਲਓ।

ਸਾਰੀ ਸਮੱਗਰੀ ਨੂੰ ਇਕ ਡਰੰਮ ਵਿੱਚ ਮਿਲਾ ਦਿਓ।

5 ਤੋਂ 6 ਦਿਨਾਂ ਦੇ ਫਾਸਲੇ ‘ਤੇ ਡਰੰਮ ਵਿੱਚ ਰੱਖੀ ਸਮੱਗਰੀ ਨੂੰ ਡੰਡੇ ਨਾਲ ਹਿਲਾਉਂਦੇ ਰਹੋ।

40 ਤੋਂ 45 ਦਿਨਾਂ ਵਿੱਚ ਹਰਬਲ ਸਪਰੇਅ ਤਿਆਰ ਹੋ ਜਾਂਦੀ ਹੈ।

ਵਰਤਣ ਦਾ ਤਰੀਕਾ

ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ 20 ਦਿਨਾਂ ਦੇ ਫਾਸਲੇ ‘ਤੇ ਹਰਬਲ ਸਪਰੇਅ ਕਰਦੇ ਰਹੋ।

20 ਲੀਟਰ ਹਰਬਲ ਸਪਰੇਅ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ 1 ਏਕੜ ਵਿੱਚ ਸਪਰੇਅ ਕਰਨ ਨਾਲ ਵਧੀਆ ਨਤੀਜਾ ਮਿਲਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ