ਪੀਲੀ ਕੁੰਗੀ, ਕਾਂਗਿਆਰੀ ਅਤੇ ਉੱਲੀ ਰੋਗ ਖ਼ਤਮ ਕਰਨ ਦਾ ਘਰੇਲੂ ਤਰੀਕਾ

ਖੱਟੀ ਲੱਸੀ ਦੀ ਸਪਰੇਅ:

Lassi_wm

ਖੱਟੀ ਲੱਸੀ ਦੁਨੀਆਂ ਦੀ ਸਭ ਤੋਂ ਵੱਡੀ ਉੱਲੀ ਰੋਗ-ਨਾਸ਼ਕ ਹੋਣ ਦੇ ਨਾਲ ਇੱਕ ਚੰਗੀ ਗਰੋਥ ਪ੍ਰਮੋਟਰ ਵੀ ਹੈ। ਕਿਸੇ ਵੀ ਫ਼ਸਲ ਨੂੰ ਲੱਗਣ ਵਾਲੇ ਉੱਲੀ ਰੋਗ ਜਿਵੇਂ ਕਿ ਪੀਲੀ ਕੁੰਗੀ, ਕਾਂਗਿਆਰੀ ਆਦਿ ਦੀ ਰੋਕਥਾਮ ਲਈ ਫ਼ਸਲ ‘ਤੇ ਖੱਟੀ ਲੱਸੀ (ਘੱਟੋ ਘੱਟ 15 ਦਿਨ ਪੁਰਾਣੀ) 1.5 ਲਿਟਰ ਪ੍ਰਤੀ ਪੰਪ ਦਾ ਛਿੜਕਾਅ ਕਰੋ। ਇਸ ਨਾਲ ਉੱਲੀ ਰੋਗ ਤੋਂ ਛੁਟਕਾਰਾ ਮਿਲ ਜਾਵੇਗਾ। ਫ਼ਸਲ ਦੇ ਚੰਗੇ ਵਾਧੇ ਲਈ ਖੱਟੀ ਲੱਸੀ ਦਾ ਛਿੜਕਾਅ ਕਾਫੀ ਲਾਹੇਵੰਦ ਰਹਿੰਦਾ ਹੈ।

ਨੋਟ- 15-20 ਲਿਟਰ ਖੱਟੀ ਲੱਸੀ ਪ੍ਰਤੀ ਏਕੜ ਖੇਤ ਵਿੱਚ ਸਿੰਚਾਈ ਸਮੇਂ ਪਾਉਣ ਨਾਲ ਜੜ੍ਹਾਂ ਦੀ ਉੱਲੀ ਤੋਂ ਬਚਾਅ ਹੁੰਦਾ ਹੈ।

bbz

ਚਿੱਟੀ ਫਟਕੜੀ-
ਕਿਸੇ ਵੀ ਫ਼ਸਲ ਦੇ ਪੌਦੇ ਜਦੋਂ ਉਪਰ ਤੋਂ ਲੈ ਕੇ ਹੇਠਾਂ ਤੱਕ ਇਕਸਾਰ ਸੁੱਕਣੇ ਸ਼ੁਰੂ ਹੋ ਜਾਣ ਤਾਂ ਸਮਝ ਲਓ ਕਿ ਪੌਦਿਆਂ ਦੀਆਂ ਜੜ੍ਹਾਂ ‘ਤੇ ਹਾਨੀਕਾਰਕ ਉੱਲੀ ਦਾ ਹਮਲਾ ਹੋ ਗਿਆ ਹੈ।
ਇਸ ਹਮਲੇ ਨੂੰ ਬੇਅਸਰ ਕਰਨ ਲਈ ਫ਼ਸਲ ਨੂੰ ਪਾਣੀ ਦਿੰਦੇ ਸਮੇਂ ਖੇਤ ਦੇ ਮੂੰਹ(ਨੱਕੇ) ‘ਤੇ ਪ੍ਰਤੀ ਏਕੜ ਇਕ ਕਿੱਲੋ ਚਿੱਟੀ ਫਟਕੜੀ ਰੱਖ ਦਿਓ। ਜੜ੍ਹਾਂ ਦੀਆਂ ਉੱਲੀਆਂ ਤੋਂ ਤੁਰੰਤ ਛੁਟਕਾਰਾ ਮਿਲੇਗਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ