ਦਾਲਾਂ ਦੀਆ ਫ਼ਸਲਾਂ ਵਿੱਚ ਲੱਗਣ ਵਾਲੇ ਕੀੜੇ ਅਤੇ ਉਹਨਾਂ ਦੀ ਰੋਕਥਾਮ

ਦਾਲਾਂ ਵਿੱਚ ਅਕਸਰ ਹੀ ਕੀੜੇ ਲੱਗ ਜਾਂਦੇ ਹਨ ਜਿਹਨਾਂ ਕਰਕੇ ਦਾਲਾਂ ਦੀ ਫ਼ਸਲ ਨੂੰ ਬਹੁਤ ਨੁਕਸਾਨ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਾਲਾਂ ਵਿਚ ਲੱਗਣ ਵਾਲੇ ਕੀੜੇ ਅਤੇ ਉਹਨਾਂ ਦੀ ਰੋਕਥਾਮ ਬਾਰੇ।

ਮਾਂਹ/ ਮੂੰਗੀ ਉਤੇ ਹਰੇ ਤੇਲੇ ਅਤੇ ਚਿੱਟੀ ਮੱਖੀ ਦਾ ਹਮਲਾ ਹੋ ਸਕਦਾ ਹੈ। ਇਹਨਾਂ ਦੀ ਰੋਕਥਾਮ ਲਈ 250 ਮਿ:ਲਿ: ਰੋਗਰ 30 ਤਾਕਤ ਜਾ ਮੈਟਾਸਿਸਟਾਕਸ 25 ਤਾਕਤ ਜਾਂ ਨੂੰ 80 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਚਿੱਟੀ ਮੱਖੀ ਦੀ ਰੋਕਥਾਮ 40 ਗ੍ਰਾਮ ਥਾਇਆਮੈਥੋਕਸਮ 25 ਤਾਕਤ ਜਾਂ 600 ਮਿ: ਲਿ: ਟਰਾਈਐਜੋਫਾਸ 40 ਤਾਕਤ ਨਾਲ ਵੀ ਕੀਤੀ ਜਾ ਸਕਦੀ ਹੈ।

insects
ਹਰਾ ਤੇਲਾ
pulse insect
ਚਿੱਟੀ ਮੱਖੀ

ਪੱਤੇ ਖਾਣ ਵਾਲੀਆ ਅਤੇ ਫਲੀਆ ਖਾਣ ਵਾਲੀਆ ਸੁੰਡੀਆ ਦੀ ਰੋਕਥਾਮ ਲਈ 500 ਮਿ: ਲਿ: ਏਕਾਲਕਸ 25 ਤਾਕਤ ਜਾ 200 ਮਿ਼ ਲਿ: ਨੂਵਾਨ 100 ਤਾਕਤ ਜਾਂ 800 ਗ੍ਰਾਮ ਐਸੀਫੇਟ 75 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਪੱਤੇ ਖਾਣ ਵਾਲੀਆਂ ਸੁੰਡੀਆਂ
ਪੱਤੇ ਖਾਣ ਵਾਲੀਆਂ ਸੁੰਡੀਆਂ

ਮੂੰਗੀ ਦੀ ਫ਼ਸਲ ਤੇ ਸਰਕੋਸਪੋਰਾ ਪੱਤਿਆ ਦੇ ਧੱਬਿਆਂ ਦੀ ਬੀਮਾਰੀ ਦੀ ਰੋਕਥਾਮ ਲਈ ਜਿਨੇਬ 75 ਘੁਲਣਸ਼ੀਲ 400 ਗ੍ਰਾਮ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨਾ ਦੇ ਵਕਫੇ ‘ਤੇ ਦੋ ਤੋਂ ਤਿੰਨ ਛਿੜਕਾਅ ਕਰੋ।

cerkospora
ਪੱਤਿਆਂ ਉੱਪਰ ਧੱਬੇ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ