ਜੇਕਰ ਇਹ ਨਸਲ ਨਾਲ ਕਰੋਗੇ ਸੂਰ ਪਾਲਣ ਦਾ ਕਿੱਤਾ ਤਾਂ ਹੋ ਸਕਦੀ ਹੈ ਵਧੇਰੇ ਆਮਦਨ 

ਆਪਣੀ ਖੇਤੀ ਨਾਲ ਜੁੜੇ ਬਹੁਤ ਸਾਰੇ ਕਿਸਾਨਾਂ ਦੇ ਪਿਛਲੇ ਦਿਨੀ ਸਵਾਲ ਆ ਰਹੇ ਹੈ ਕਿ ਸੂਰ ਪਾਲਣ ਦਾ ਕਿੱਤਾ ਕਿੰਨਾ ਕੁ ਮੁਨਾਫੇ ਵਾਲਾ ਸਿੱਧ ਹੋ ਸਕਦਾ ਹੈ ਜਾਂ ਸੂਰ ਪਾਲਣ ਸਬੰਧੀ ਜਾਣਕਾਰੀ ਸ਼ੇਅਰ ਕਰਨ ਬਾਰੇ ਕਿਹਾ ਜਾਂਦਾ ਹੈ । ਸੋ ਅੱਜ ਗੱਲ ਕਰਾਂਗੇ ਕਿ ਸਫ਼ਲ ਸੂਰ ਪਾਲਕਾਂ ਵੱਲੋਂ ਸਭ ਤੋਂ ਜ਼ਿਆਦਾ ਕਿਹੜੀ ਨਸਲ ਰੱਖੀ ਜਾਂਦੀ ਹੈ ਜੋ ਅਸਾਨੀ ਨਾਲ ਵੇਚੀ ਜਾਂ ਸਕੇ ਜਾਂ ਫਿਰ ਉਸਦੇ ਪ੍ਰੋਡਕਟ ਜਿਵੇਂ ਅਚਾਰ ਵਗੈਰਾ ਆਦਿ ਬਣਾਕੇ ਵੇਚੇ ਜਾਂ ਸਕਣ। ਸਭ ਤੋਂ ਜ਼ਿਆਦਾ ਰੱਖੀ ਜਾਣ ਵਾਲੀ ਨਸਲ ਹੈ “ਲਾਰਜ਼ ਵਾਈਟ ਯਾਰਕਸ਼ਾਇਰ”

ਇਸ ਨਸਲ ਦੀ ਸਹੀ ਪਹਿਚਾਣ 

ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ । ਇਸ ਨਸਲ ਦਾ ਮੂੰਹ ਥੋੜ੍ਹਾ ਲੰਬਾ ਹੁੰਦਾ ਹੈ। ਸਰੀਰ ਵਧੀਆ ਤੇ ਸਫ਼ੇਦ ਵਾਲਾਂ ਨਾਲ ਭਰਿਆ ਹੁੰਦਾ ਹੈ । ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ। ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ। ਬਾਲਗ ਸੂਰ ਦਾ ਭਾਰ 300-400 ਕਿੱਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿੱਲੋ ਹੁੰਦਾ ਹੈ।

ਕਿਵੇਂ ਇਸ ਨਸਲ ਤੋਂ ਹੁੰਦਾ ਹੈ ਜ਼ਿਆਦਾ ਮੁਨਾਫ਼ਾ ?

ਇਹ ਵੱਡੇ ਵੀ ਜਲਦੀ ਹੋ ਜਾਂਦੇ ਹਨ ਤੇ ਮੀਟ ਵੀ ਜ਼ਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ। ਸਫ਼ਲ ਸੂਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ। ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ। ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ।  ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿਉਂਕਿ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ।

ਕਿਸ ਤਰ੍ਹਾਂ ਲਗਾਤਾਰ ਆਉਂਦੀ ਹੈ ਇਨਕਮ ?

ਮੰਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ । ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ। ਜਦੋਂ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਭਣ ਹੋ ਜਾਂਦੀ ਹੈ ਸੂਰੀ। ਇਸ ਤਰ੍ਹਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ। ਇੱਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ। ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਂਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ। ਸੋ ਫੀਡ ਤੇ ਖਰਚਾ ਤਾਂ ਜ਼ਿਆਦਾ ਆਉਂਦਾ ਹੈ ਤੇ ਮੁਨਾਫ਼ਾ ਵੀ ਪੂਰਾ ਮਿਲ ਜਾਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ