ਖ਼ਰਗੋਸ਼ ਪਾਲਣ ਕਿਵੇਂ ਸ਼ੁਰੂ ਕਰੀਏ ?

ਘੱਟ ਨਿਵੇਸ਼ ਅਤੇ ਛੋਟੀ ਜਗ੍ਹਾ ਵਿੱਚ ਵੀ ਖਰਗੋਸ਼ ਪਾਲਣ ਸ਼ੁਰੂ ਕੀਤਾ ਜਾ ਸਕਦਾ ਹੈ। ਖਰਗੋਸ਼ ਬਹੁਤ ਹੀ ਸਧਾਰਨ ਖਾਣਾ ਖਾਂਦੇ ਹਨ ਅਤੇ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਭਰਪੂਰ ਮਾਸ ਉਪਲੱਬਧ ਕਰਵਾਉਂਦੇ ਹਨ। ਮੀਟ ਉਤਪਾਦਨ ਤੋਂ ਇਲਾਵਾ ਇਹ ਫਰ ਅਤੇ ਖੱਲ਼ ਲਈ ਵੀ ਪਾਲੇ ਜਾਂਦੇ ਹਨ। ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ, ਕਿ ਖਰਗੋਸ਼ ਦੀ ਵਰਤੋਂ ਵੈਕਸੀਨ ਭਾਵ ਟੀਕੇ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ। ਸੂਰਾਂ ਵਿੱਚ ਆਉਣ ਵਾਲੀ ਬਿਮਾਰੀ ਸਵਾਈਨ ਫਲੂ ਵਿੱਚ ਖਰਗੋਸ਼ ਤੋਂ ਬਣੇ ਟੀਕੇ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਖਰਗੋਸ਼ ਪਾਲਣ ਕਿਨ੍ਹਾਂ ਲਈ ਹੈ?

ਭੂਮੀ-ਹੀਣ ਕਿਸਾਨਾਂ, ਸਿੱਖਿਅਕ ਨੌਜਵਾਨਾਂ ਅਤੇ ਮਹਿਲਾਵਾਂ ਲਈ ਖਰਗੋਸ਼ ਪਾਲਣ ਵਧੇਰੇ ਆਮਦਨ ਲੈਣ ਦਾ ਇੱਕ ਬਹੁਤ ਵਧੀਆ ਸਾਧਨ ਹੈ।

ਖਰਗੋਸ਼ ਪਾਲਣ ਦੇ ਕੀ ਲਾਭ ਹਨ?

1. ਖਰਗੋਸ਼ ਪਾਲਣ ਨਾਲ ਕੋਈ ਵੀ ਕਿਸਾਨ ਖੁਦ ਲਈ ਅਤੇ ਪਰਿਵਾਰ ਲਈ ਉੱਚ ਕੁਆਲਿਟੀ ਵਾਲਾ ਪ੍ਰੋਟੀਨ ਭਰਪੂਰ ਮਾਸ ਉਪਲੱਬਧ ਕਰ ਸਕਦਾ ਹੈ।

2. ਖਰਗੋਸ਼ ਨੂੰ ਅਸਾਨੀ ਨਾਲ ਘਰਾਂ ਵਿੱਚ ਬਚੀਆਂ ਸਬਜ਼ੀਆਂ ਅਤੇ ਪੱਤੇ ਖਿਲਾਏ ਜਾ ਸਕਦੇ ਹਨ।

3. ਬ੍ਰਾਇਲਰ ਖਰਗੋਸ਼ ਦੀ ਵਿਕਾਸ ਦਰ ਬਹੁਤ ਜ਼ਿਆਦਾ ਹੁੰਦੀ ਹੈ। ਇਹ 3 ਮਹੀਨੇ ਦੀ ਉਮਰ ਵਿੱਚ ਹੀ 2 ਕਿੱਲੋ ਭਾਰ ਗ੍ਰਹਿਣ ਕਰ ਲੈਂਦਾ ਹੈ।

4. ਖਰਗੋਸ਼ ਵਿੱਚ ਲੀਟਰ ਸਾਈਜ਼(ਬੱਚਿਆਂ ਦੀ ਸੰਖਿਆ) ਸਭ ਤੋਂ ਵੱਧ(8 ਤੋਂ 12) ਹੁੰਦੀ ਹੈ। ਹੋਰ ਮਾਸ ਦੀ ਤੁਲਨਾ ਵਿੱਚ ਖਰਗੋਸ਼ ਦੇ ਮੀਟ ਵਿੱਚ ਉੱਚ ਪ੍ਰੋਟੀਨ ਹੁੰਦਾ ਹੈ। ਇਸ ਲਈ ਇਹ ਮਾਸ ਹਰ ਉਮਰ ਦੇ ਲੋਕਾਂ ਲਈ ਉਪਯੋਗੀ ਹੈ।

5. ਇਸ ਕਾਰੋਬਾਰ ਵਿੱਚ ਕਿਸੇ ਤਰ੍ਹਾਂ ਦਾ ਟੈੱਕਸ ਜਾਂ ਕਰ ਨਹੀਂ ਦੇਣਾ ਪੈਂਦਾ ਭਾਵ ਇਹ ਧੰਦਾ ਟੈੱਕਸ ਮੁਕਤ ਹੈ।

ਭਾਰਤ ਲਈ ਖਰਗੋਸ਼ ਦੀਆਂ ਮੁੱਖ ਪ੍ਰਜਾਤੀਆਂ

• ਨਿਊਜ਼ੀਲੈਂਡ ਵਾਈਟ
• ਸੋਵੀਅਤ ਚਿਨਚਲਾ
• ਗ੍ਰੇ ਜਾਅੰਟ
• ਡੱਚ
• ਬਲੈਕ

ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਕੀਮ

1. ਘੱਟ ਜਗ੍ਹਾ ਵਿੱਚ ਘੱਟ ਰਕਮ ਦੀ ਲੋੜ ਹੁੰਦੀ ਹੈ।

2. ਇਹ ਇੱਕ ਸ਼ਾਕਾਹਾਰੀ ਜੀਵ ਹੈ, ਜਿਸਨੂੰ ਘਾਹ, ਅਨਾਜ, ਫਲ, ਸਬਜ਼ੀ ਆਦਿ ਖਿਲਾਏ ਜਾ ਸਕਦੇ ਹਨ।

3. ਵਧੇਰੇ ਪ੍ਰਜਣਨ ਸਮਰੱਥਾ: ਲਗਭਗ ਹਰ 45 ਦਿਨ ਵਿੱਚ ਪ੍ਰਜਣਨ ਹੁੰਦਾ ਹੈ ਅਤੇ ਪ੍ਰਤੀ ਪ੍ਰਜਣਨ ਵਿੱਚ 4 ਤੋਂ 12 ਬੱਚੇ ਹੁੰਦੇ ਹਨ। ਬ੍ਰਾਇਲਰ ਖਰਗੋਸ਼ ਹੋਣ ਕਾਰਨ 3 ਮਹੀਨੇ ਵਿੱਚ ਭਾਰ 2 ਤੋਂ 2.5 ਕਿੱਲੋ ਹੋ ਜਾਂਦਾ ਹੈ।

4. ਖਰਗੋਸ਼ ਉਤਪਾਦ: ਮੀਟ, ਖੱਲ਼, ਵੈਕਸੀਨ, ਉੱਨ ਦੀ ਵਧੇਰੇ ਮੰਗ।

ਸ਼ੁਰੂ ਕਿਵੇਂ ਕਰੀਏ?

1.ਤੁਸੀਂ 10 ਯੂਨਿਟ ਤੋਂ ਸ਼ੁਰੂਆਤ ਕਰ ਸਕਦੇ ਹੋ। 1 ਯੂਨਿਟ ਵਿੱਚ 10 ਖਰਗੋਸ਼ ਹੁੰਦੇ ਹਨ ਅਤੇ 10 ਯੂਨਿਟ ਵਿੱਚ 70 ਮਾਦਾ ਅਤੇ 30 ਨਰ ਹੁੰਦੇ ਹਨ।

2. ਇੱਕ ਯੂਨਿਟ ਲਈ 30×35 ਦਾ ਸ਼ੈੱਡ ਲੱਗਦਾ ਹੈ।

3.10 ਯੂਨਿਟ ਦਾ ਖਰਚ 3-3.5 ਲੱਖ ਹੈ ਅਤੇ ਤੁਸੀਂ ਆਸਾਨੀ ਨਾਲ 40000 ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ।

4. ਖਰਗੋਸ਼ ਪਾਲਣ ਲਈ ਟ੍ਰੇਨਿੰਗ ਕਿੱਥੋਂ ਲਈਏ।

ਖਰਗੋਸ਼ ਪਾਲਣ ਦੀ ਟ੍ਰੇਨਿੰਗ ਤੁਸੀਂ ਸਰਕਾਰੀ ਯੂਨੀਵਰਸਿਟੀ ਤੋਂ ਵੀ ਲੈ ਸਕਦੇ ਹੋ ਅਤੇ ਜੇਕਰ ਇਹ ਕਾਰੋਬਾਰ ਕਾਂਟ੍ਰੈਕਟ ਦੀ ਤਰ੍ਹਾਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਜਿਸ ਵਿੱਚ ਤੁਹਾਨੂੰ ਹੇਠ ਲਿਖੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ:

1. 7 ਦਿਨ ਦੀ ਟ੍ਰੇਨਿੰਗ
2. ਖਰਗੋਸ਼ ਫਾਰਮ ‘ਤੇ ਛੱਡਣ ਅਤੇ ਖਰੀਦਣ ਦੀ ਸੁਵਿਧਾ
3. ਮੰਡੀਕਰਨ ਦੀ ਸੁਵਿਧਾ
4. ਫਾਰਮ ਬਣਾਉਣ ਦੀ ਲੋਕੇਸ਼ਨ ਦੇ ਬਾਰੇ ਪੂਰੀ ਜਾਣਕਾਰੀ
5. ਖਰਗੋਸ਼ ਪਾਲਣ-ਪੋਸ਼ਣ ਦੀ ਪੂਰੀ ਜਾਣਕਾਰੀ
6. ਫੀਡ ਘਰ ‘ਤੇ ਬਣਾਉਣ ਦੀ ਵਿਧੀ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ