ਸੂਰ ਦੇ ਮੀਟ ਤੋਂ ਵੱਖ – ਵੱਖ ਪਦਾਰਥ ਤਿਆਰ ਕਰਕੇ ਕਰੋ ਕਮਾਈ ਨੂੰ ਦੁੱਗਣਾ

ਭਾਰਤ ਵਿੱਚ ਵੱਧ ਰਹੇ ਆਧੁਨਿਕੀਕਰਣ ਅਤੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਨਾਲ ਸੂਰ ਦੇ ਮੀਟ ਦੀ ਮੰਗ ਵਿੱਚ ਚੋਖਾ ਵਾਧਾ ਕੀਤਾ ਹੈ । ਸੂਰ ਦੇ ਮੀਟ ਨੂੰ ‘ਪੌਰਕ’ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਸੂਰ ਦੇ ਮੀਟ ਦਾ ਕੁੱਲ ਉਤਪਾਦਨ ਲਗਭਗ 27% ਹੈ । ਪੌਰਕ ਉਤਮ ਕਿਸਮ ਦੇ ਪ੍ਰੋਟੀਨ, ਵਿਟਾਮਿਨ- ਬੀ ਅਤੇ ਜ਼ਰੂਰੀ ਤੱਤਾਂ ਦਾ ਇੱਕ ਵਧੀਆ ਸ੍ਰੋਤ ਹੈ । ਸੂਰ ਦੇ ਮੀਟ ਵਿੱਚ ਕੋਲੈਸਟਰੋਲ ਵੀ ਘੱਟ ਹੁੰਦਾ ਹੈ ਅਤੇ ਇਹ ਨਰਮ ਵੀ ਹੁੰਦਾ ਹੈ । ਸੂਰ ਦੇ ਮੀਟ ਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਏ ਜਾਂ ਸਕਦੇ ਹਨ ਜੋ ਕਿ ਆਮਦਨੀ ਵਧਾਉਣ ਦੇ ਨਾਲ ਨਾਲ ਮੀਟ ਨੂੰ ਸੰਭਾਲਣ ਦਾ ਵੀ ਇਕ ਵਧੀਆ ਤਰੀਕਾ ਹੈ ।

ਪੌਰਕ ਤੋਂ ਬਣਨ ਵਾਲੇ ਪਦਾਰਥ ਜਿਵੇ:

1.ਸੂਰ ਦੇ ਮੀਟ ਦਾ ਅਚਾਰ
2.ਮੀਟ ਬਰਗਰ ਪੈਟੀ
3.ਪੌਰਕ ਸੌਸੇਜ
4.ਮੀਟ ਵਾਲਜ਼ ਜਾਂ ਕੌਫਤੇ
5.ਮੀਟ ਨਗੈਟਸ ਅਤੇ ਮੀਟ ਲੌਵਸ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ