ਸਰ੍ਹੋਂ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਕੀਟ ਤੇ ਉਨਾਂ ਦੀ ਰੋਕਥਾਮ

ਇਹ ਭਾਰਤ ਦੀ ਚੌਥੇ ਨੰਬਰ ਦੀ ਤੇਲ ਬੀਜ ਫ਼ਸਲ ਹੈ ਅਤੇ ਤੇਲ ਬੀਜ ਫ਼ਸਲਾਂ ਵਿੱਚ ਸਰ੍ਹੋਂ ਦਾ ਹਿੱਸਾ 28.6 % ਹੈ। ਵਿਸ਼ਵ ਵਿੱਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫ਼ਸਲ ਹੈ। ਸਰ੍ਹੋਂ ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ਤੇ ਰਸੋਈ ਘਰ ਵਿੱਚ ਕੰਮ ਆਉਂਦਾ ਹੈ। ਸਰ੍ਹੋਂ ਦੇ ਪੱਤੇ ਸਬਜੀ ਬਣਾਉਣ ਦੇ ਕੰਮ ਆਉਦੇ ਹਨ। ਸਰ੍ਹੋਂ ਦੀ ਖਲ ਵੀ ਬਣਦੀ ਹੈ ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ। ਇਹ ਸਰੋਂ ਵਿੱਚ ਪਾਏ ਜਾਣ ਵਾਲੇ ਮੁੱਖ ਕੀਟ ਅਤੇ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਦਿੱਤੇ ਗਏ ਹਨ।

• ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਕੀੜੇ ਪੌਦੇ ਦਾ ਰਸ ਚੂਸਦੇ ਹਨ। ਜਿਸ ਕਰਕੇ ਪੌਦਾ ਕਮਜ਼ੌਰ ਅਤੇ ਛੋਟਾ ਰਹਿ ਜਾਂਦਾ ਹੈ ਅਤੇ ਫਲੀਆ ਸੁੱਕ ਕੇ ਛੋਟੀਆਂ ਰਹਿ ਜਾਦੀਆਂ ਹਨ।
ਰੋਕਥਾਮ: ਇਸ ਦੀ ਰੋਕਥਾਮ ਲਈ ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ। ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋ ਘੱਟ ਕਰੋ। ਜਦੋ ਖੇਤ ਵਿੱਚ ਚੇਪੇ ਦਾ ਨੁਕਸਾਨ ਦਿਖੇ ਤਾਂ ਕੀਟਨਾਸ਼ਕ ਜਿਵੇਂ ਥਾਈਆਮੈਥੋਅਕਸ@80 ਗ੍ਰਾਮ ਜਾਂ ਕੁਇਨਲਫੋਸ 250 ਮਿ:ਲੀ: ਜਾਂ ਕਲੋਰਪਾਈਰੀਫੋਸ 200 ਮਿਲੀਲੀਟਰ ਨੂੰ 100-125 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

aphid pb

ਚਿਤਕਬਰੀ ਭੂੰਡੀ: ਇਹ ਫ਼ਸਲ ਨੂੰ ਪੁੰਗਰਨ ਅਤੇ ਪੱਕਣ ਵੇਲੇ ਨੁਕਸਾਨ ਕਰਦੀ ਹੈ। ਇਹ ਪੱਤਿਆ ਦਾ ਰਸ ਚੂਸਦੀ ਹੈ ਜਿਸ ਕਾਰਨ ਉਹ ਸੁੱਕ ਜਾਂਦੇ ਹਨ। ਬਿਜਾਈ ਤੋ ਤਿੰਨ ਤੋ ਚਾਰ ਹਫ਼ਤਿਆਂ ਬਾਅਦ ਸਿੰਚਾਈ ਕਰਨ ਨਾਲ ਇਸ ਕੀੜੇ ਦੀ ਸੰਖਿਆ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਖੇਤਾਂ ਵਿੱਚ ਇਸ ਦਾ ਨੁਕਸਾਨ ਦਿਖੇ ਤਾਂ ਮੈਲਾਥਿਆਨ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

painted bug

ਵਾਲਾਂ ਵਾਲੀ ਸੁੰਡੀ: ਇਹ ਸੁੰਡੀ ਪੱਤਿਆ ਨੂੰ ਖਾਂਦੀ ਹੈ ਅਤੇ ਉਨਾਂ ਨੂੰ ਪੂਰੀ ਤਰਾਂ ਨਸ਼ਟ ਕਰ ਦਿੰਦੀ ਹੈ। ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇਂ ਤਾਂ ਮੈਲਾਥਿਆਨ 5 % ਡਸਟ 15 ਕਿਲੋ ਪ੍ਰਤੀ ਏਕੜ ਜਾਂ ਡਾਈਕਲੋਰਵੋਸ 200 ਮਿਲੀਲੀਟਰ ਨੁੰ 100-125 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

caterpillar pb

• ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਝੁਲਸ ਰੋਗ: ਪੌਦੇ ਦੇ ਪੱਤਿਆਂ, ਫੁੱਲਾਂ, ਤਣਿਆਂ ਅਤੇ ਫਲੀਆਂ ਤੇ ਗੂੜੇ ਭੂਰੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ। ਜਿਆਦਾ ਹਮਲੇ ਦੀ ਸੂਰਤ ਵਿੱਚ ਤਣੇ ਦਾ ਉਪਰਲਾ ਹਿੱਸਾ ਅਤੇ ਫਲੀਆਂ ਝੜ ਜਾਂਦੀਆਂ ਹਨ। ਬਿਜਾਈ ਲਈ ਰੋਧਕ ਕਿਸਮਾਂ ਵਰਤੋ। ਬਿਮਾਰੀ ਦੇ ਆਉਣ ਤੇ ਇੰਡੋਫਿਲ ਐੱਮ- 45 ਜਾਂ ਕਪਤਾਨ 260 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾਂ 15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।

blight pb

ਪੀਲੇ ਧੱਬਿਆਂ ਦਾ ਰੋਗ: ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਹਰੇ ਅਤੇ ਪੀਲੇ ਰੰਗ ਦੇ ਹੋ ਜਾਂਦੇ ਹਨ। ਪਿਛਲੀ ਫ਼ਸਲ ਦੀ ਰਹਿੰਦ  ਖੂੰਹਦ  ਨੂੰ ਨਸ਼ਟ ਕਰੋ। ਫ਼ਸਲ ਤੇ ਇੰਡੋਫਿਲ ਐੱਮ-45 ਨੂੰ  250 ਗ੍ਰਾਮ ਨੂੰ 100 ਲੀਟਰ ਪਾਣੀ ਨਾਲ ਪ੍ਰਤੀ ਏਕੜ 15 ਦਿਨਾਂ ਦੇ ਫਾਸਲੇ ਤੇ  ਚਾਰ ਵਾਰ ਸਪਰੇਅ ਕਰੋ।

downy mildw pb

ਚਿੱਟੀ ਕੁੰਗੀ: ਪੌਦੇ ਦੇ ਪੱਤਿਆਂ,ਤਣਿਆਂ ਅਤੇ ਫੁੱਲਾਂ ਉਤੇ ਚਿੱਟੇ ਰੰਗ ਦੇ ਦਾਣੇ ਦਿਖਾਈ ਦਿੰਦੇ ਹਨ। ਨੁਕਸਾਨਿਆਂ ਹਿੱਸਾ ਫੁੱਲ ਜਾਦਾ ਹੈ। ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਰੋਕਥਾਮ ਲਈ ਮੈਟਾਲੈਕਸਿਲ 8% + ਮੈਨਕੋਜ਼ੇਬ 64% 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਜੇਕਰ ਲੋੜ ਹੋਵੇ ਤਾ 10-15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ।

white rust

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ