crop of garlic

ਲਸਣ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

1. ਲਸਣ ਲਗਾਉਣ ਦਾ ਸਭ ਤੋਂ ਸਹੀ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਸਤੰਬਰ ਦਾ ਪਹਿਲਾ ਹਫ਼ਤਾ ਹੁੰਦਾ ਹੈ ।

2. ਬਿਜਾਈ ਦੇ ਲਈ ਤੁਹਾਨੂੰ ਇੱਕ ਏਕੜ ਵਿੱਚ 225 ਤੋਂ 250 ਕਿੱਲੋ ਸਿਹਤਮੰਦ ਲਸਣ ਦੀਆਂ ਤੁਰੀਆਂ ਦੀ ਜ਼ਰੂਰਤ ਹੁੰਦੀ ਹੈ।

3. ਖੇਤ ਵਿੱਚ ਬਿਜਾਈ ਦੇ ਸਮੇਂ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਪੌਦਿਆਂ ਵਿੱਚ 7.5 ਸੈਂਟੀਮੀਟਰ ਦਾ ਫਾਸਲਾ ਰੱਖੋ।

4. ਜੇਕਰ ਤੁਸੀ ਲਸਣ ਥੋੜ੍ਹੀ ਜਗ੍ਹਾ ਤੇ ਜਿਵੇਂ ਕਿ ਕਿਚਨ ਗਾਰਡਨ ਵਿੱਚ ਲਗਾਉਦੇ ਹੋ ਤਾਂ ਤੁਸੀ ਤੁਰੀਆਂ ਨੂੰ ਅਸਾਨੀ ਨਾਲ ਮਿੱਟੀ ਵਿੱਚ ਦਬਾ ਦਿਓ।

5. ਪਰ ਜੇਕਰ ਤੁਸੀ ਲਸਣ ਨੂੰ ਵਪਾਰਿਕ ਉਦੇਸ਼ ਦੇ ਲਈ ਉਗਾਉਂਦੇ ਤਾਂ ਤੁਹਾਨੂੰ ‘ਕੇਰਾ ਢੰਗ’ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

6. ਬਿਜਾਈ ਦੇ ਦੌਰਾਨ ਤੁਰੀਆਂ ਨੂੰ ਹਮੇਸ਼ਾ 3 ਤੋਂ 5 ਸੈਂਟੀਮੀਟਰ ਦੀ ਡੂੰਘਾਈ ਤੇ ਬੀਜੋ ।

7. ਲਸਣ ਦੀ ਬਿਜਾਈ ਹੱਥਾਂ ਨਾਲ ਚੱਲਣ ਵਾਲੇ ਲਸਣ ਪਲਾਂਟਰ ਦੁਆਰਾ ਵੀ ਕੀਤੀ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ