ਮੱਛੀ-ਪਾਲਣ ਦੇ ਕਾਰੋਬਾਰ ਦੇ ਲਈ ਰੱਖੋ ਇਹਨਾਂ ਗੱਲਾਂ ਦਾ ਧਿਆਨ

ਮੱਛੀ-ਪਾਲਣ ਦੇ ਕਾਰੋਬਾਰ ਵਿੱਚ ਸਫਲਤਾ ਹਾਸਲ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :

9062009_web1_fish-farm-letter-PM

1. ਇਕ ਏਕੜ ਲਈ 2000 ਛੋਟੀਆਂ ਮੱਛੀਆਂ ਦੀ ਜ਼ਰੂਰਤ ਹੁੰਦੀ ਹੈ

2. ਵਧੇਰੇ ਗਰਮੀ ਵਾਲੇ ਖੇਤਰਾਂ ਵਿੱਚ ਮੱਛੀ ਪਾਲਣ ਲਈ ਕੰਡੇ ਵਾਲੀ (ਕਾਰਪ) ਮੱਛੀ ਰੱਖੀ ਜਾਂਦੀ ਹੈ । ਇਹ ਦੋ ਪ੍ਰਕਾਰ ਦੀ ਹੈ- ਇੰਡੀਅਨ ਮੇਜ਼ਰ ਕਾਰਪ ਅਤੇ ਚਾਇਨੀਜ਼ ਕੌਮਨ ਕਾਰਪ ।

3. ਤਾਲਾਬ / ਛੱਪੜ ਵਿੱਚ ਮਾਸਖੋਰੀ ਅਤੇ ਪਾਬੰਦੀਸ਼ੁਦਾ ਮੱਛੀ ਅਫ਼ਰੀਕਨ ਮਾਗੂਰ ਦੀ ਕਾਸ਼ਤ ਨਾ ਕਰੋ । ਇਸ ਨੂੰ ਪਾਲਣਯੋਗ ਮੱਛੀਆਂ ਦੀ ਹੋਂਦ ਲਈ ਖ਼ਤਰਨਾਕ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀ ਹੈ ।

4. ਤਾਲਾਬ / ਛੱਪੜ ਦੇ ਕਿਨਾਰਿਆਂ ਦੀ ਉਚਾਈ ਆਲੇ-ਦੁਆਲੇ ਦੀਆਂ ਜ਼ਮੀਨਾਂ ਤੋਂ ਕਰੀਬ ਤਿੰਨ ਫੁੱਟ ਵੱਧ ਰੱਖੋ ਤਾਂ ਜੋ ਫ਼ਸਲਾਂ ਨੂੰ ਪਾਏ ਜਾਣ ਵਾਲੇ ਕੀਟਨਾਸ਼ਕ ਪਾਣੀ ਦੇ ਵਹਾਅ ਨਾਲ ਤਾਲਾਬ ਵਿੱਚ ਨਾ ਆ ਸਕਣ ।

5. ਖੁਰਾਕ ਦੇ ਤੌਰ ‘ਤੇ ਵੱਧ ਪ੍ਰੋਟੀਨ ਵਾਲਾ ਫਿਸ਼ ਮੀਲ ਦੇਣਾ ਚਾਹੀਦਾ ਹੈ । ਖੁਰਾਕ ਦਾ ਉਪਯੋਗ ਲੋੜ ਤੋਂ ਜ਼ਿਆਦਾ ਨਾ ਕਰੋ।

6. ਇਹ ਕਿਸਮਾਂ 1 ਤੋਂ 1.5 ਸਾਲ ਵਿੱਚ ਮੰਡੀਕਰਨ ਦੇ ਲਈ ਤਿਆਰ ਜਾਂਦੀਆਂ ਹਨ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ