ਮੀਟ ਲਈ ਮੁਰਗੀ-ਪਾਲਣ ਕਿਵੇਂ ਕਰੀਏ?

ਅੱਜ ਭਾਰਤ ਵਿੱਚ ਬ੍ਰਾਇਲਰ ਵਪਾਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਘੱਟ ਸਮੇਂ ਵਿੱਚ ਵਧੇਰੇ ਮੁਨਾਫਾ ਕਮਾਉਣ ਦਾ ਇੱਕ ਚੰਗਾ ਕਾਰੋਬਾਰ ਹੈ। ਬ੍ਰਾਇਲਰ ਪੰਛੀ ਨਰ ਅਤੇ ਮਾਦਾ ਜਾਤੀ ਦੇ ਕੁਕੁਟ(ਮੁਰਗੇ-ਮੁਰਗੀਆਂ) ਹਨ, ਜਿਨ੍ਹਾਂ ਦਾ ਭਾਰ 6 ਹਫ਼ਤਿਆਂ ਦੀ ਉਮਰ ਵਿੱਚ ਲਗਭਗ 2 ਕਿੱਲੋ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਾਸ ਲਈ ਵੇਚ ਦਿੱਤਾ ਜਾਂਦਾ ਹੈ। ਬ੍ਰਾਇਲਰ ਪਾਲਣ ਦੀ ਸਫ਼ਲਤਾ ਇਨ੍ਹਾਂ ਮੁੱਖ ਕੰਮਾਂ ‘ਤੇ ਨਿਰਭਰ ਕਰਦੀ ਹੈ:

  1. ਫਾਰਮ ਲਈ ਜਗ੍ਹਾ ਚੁਣਨਾ

2. ਜਗ੍ਹਾ ਸਮਤਲ ਅਤੇ ਉੱਚਾਈ ‘ਤੇ ਹੋਵੇ, ਜਿਸ ਨਾਲ ਮੀਂਹ ਦਾ ਪਾਣੀ ਫਾਰਮ ਵਿੱਚ ਨਾ ਜਾ ਸਕੇ।

3. ਬਿਜਲੀ ਪਾਣੀ ਦੀ ਸੁਵਿਧਾ ਸਹੀ ਰੂਪ ਵਿੱਚ ਉਪਲੱਬਧ ਹੋਵੇ।

4. ਚੂਚੇ, ਦਾਣਾ, ਦਵਾਈਆਂ ਖਰੀਦਣ ਅਤੇ ਬ੍ਰਾਇਲਰ ਵੇਚਣ ਲਈ ਬਜ਼ਾਰ ਉਪਲੱਬਧ ਹੋਵੇ।

5. ਫਾਰਮ ਮੁੱਖ ਸੜਕ ਤੋਂ ਦੂਰ ਨਾ ਹੋਵੇ, ਜਿਸ ਨਾਲ ਲੋਕਾਂ ਅਤੇ ਫਾਰਮ ਦੇ ਕੰਮ ਲਈ ਆਉਣਾ ਜਾਣਾ ਆਸਾਨ ਹੋਵੇ।

6. ਬ੍ਰਾਇਲਰ ਫਾਰਮ ਹਮੇਸ਼ਾ ਪੂਰਬ-ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ।

ਚੰਗੀ ਕਿਸਮ/ਪ੍ਰਜਾਤੀ ਦੇ ਚੂਚੇ

ਮੁਰਗੀ ਪਾਲਕਾਂ ਨੂੰ ਇੱਕ ਦਿਨ ਦੀ ਉਮਰ ਦੇ ਹੀ ਚੂਚੇ ਖਰੀਦਣੇ ਚਾਹੀਦੇ ਹਨ। ਚੂਚੇ ਹਮੇਸ਼ਾ ਮਾਨਤਾ ਪ੍ਰਾਪਤ ਹੈਚਰੀ ਤੋਂ ਹੀ ਖਰੀਦੋ। ਜੇਕਰ ਚੂਚਿਆਂ ਦੀ ਕਿਸਮ ਘਟੀਆ ਹੋਵੇਗੀ ਤਾਂ ਉਹ ਅਧਿਕ ਖੁਰਾਕ ਖਾ ਕੇ ਵੀ ਜ਼ਿਆਦਾ ਸਮੇਂ ਵਿੱਚ ਉੱਨਾ ਭਾਰ ਪ੍ਰਾਪਤ ਨਹੀਂ ਕਰ ਪਾਏਗਾ, ਜਿੰਨੀ ਚੰਗੀ ਨਸਲ ਦੇ ਚੂਚੇ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿੱਚ ਕਰ ਲੈਂਦੇ ਹਨ।

ਬ੍ਰਾਇਲਰ ਪੰਛੀਆਂ ਦਾ ਪਾਲਣ-ਪੋਸ਼ਣ

ਬ੍ਰਾਇਲਰ ਪਾਲਣ ਲਈ ਸਭ ਤੋਂ ਚੰਗੀ ਵਿਧੀ ਹੈ ‘ਆੱਲ ਇਨ ਆੱਲ ਆਊਟ’ ਭਾਵ ਇੱਕ ਵਾਰ ‘ਚ ਅੰਦਰ ਇੱਕ ਵਾਰ ਬਾਹਰ, ਜਿਸਦੇ ਵਿੱਚ ਇੱਕ ਦਿਨ ਦੀ ਉਮਰ ਤੋਂ ਲੈ ਕੇ ਉਨ੍ਹਾਂ ਨੂੰ 2 ਕਿਲੋ ਦੇ ਪੂਰਨ ਬ੍ਰਾਇਲਰ ਵਿਕਸਿਤ ਕਰਕੇ ਇੱਕੋ ਵਾਰ ‘ਚ ਵਿਕਰੀ ਲਈ 6 ਹਫਤੇ ਦੀ ਉਮਰ ਵਿੱਚ ਬਜ਼ਾਰ ਵਿੱਚ ਵੇਚਿਆ ਜਾ ਸਕਦਾ, ਜਿਸ ਤੋਂ ਬਾਅਦ ਸਫਾਈ ਅਤੇ ਨਵੀਂ ਖੇਪ ਲਈ ਬ੍ਰਾਇਲਰ ਘਰ ਨੂੰ ਤਿਆਰ ਕਰਨ ਦਾ ਸਮੇਂ ਮਿਲ ਜਾਂਦਾ ਹੈ। ਮੁਰਗੀ-ਪਾਲਕਾਂ ਨੂੰ ਹੇਚਰੀ ਤੋਂ ਚੂਚੇ ਖਰੀਦਣ ਦਾ ਸਮਾਂ-ਬੱਧ ਪ੍ਰੋਗਰਾਮ ਇਸ ਤਰ੍ਹਾਂ ਨਿਸ਼ਚਿਤ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਹਰ ਮਹੀਨੇ 10ਵੇਂ ਜਾਂ 15ਵੇਂ ਦਿਨ ਜਾਂ ਇੱਕ ਮਹੀਨੇ ਦੇ ਫਾਸਲੇ ‘ਤੇ ਬ੍ਰਾਇਲਰ ਖਰੀਦ ਜਾਂ ਵੇਚ ਸਕੇ। ਸਮੇਂ ਦੇ ਅੰਤਰਾਲ ਉਸਨੂੰ ਬ੍ਰਾਇਲਰਾਂ ਦੀ ਮੰਗ ‘ਤੇ ਨਿਰਧਾਰਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਉਤਪਾਦਨ ਚੱਕਰ ਵਿੱਚ ਸੁਚਾਰੂ ਪ੍ਰਬੰਧ ਅਤੇ ਦ੍ਰਿੜ ਬਜ਼ਾਰ ਵਿਵਸਥਾ ਕਰਨੀ ਚਾਹੀਦੀ ਹੈ, ਨਹੀਂ ਤਾਂ ਚੰਗੇ ਪਰਿਣਾਮ ਨਹੀਂ ਮਿਲਣਗੇ।

ਬ੍ਰਾਇਲਰ ਪਾਲਣ ਲਈ ਜ਼ਰੂਰੀ ਹਦਾਇਤਾਂ:

1.ਚੂਚੇ ਹਮੇਸ਼ਾ ਮਾਨਤਾ ਵਾਲੀਆਂ ਹੇਚਰੀ ਤੋਂ ਖਰੀਦੋ।

2.ਚੂਚਿਆਂ ਨੂੰ ਸ਼ੁਰੂ ਤੋਂ ਪਹਿਲੇ ਹਫ਼ਤੇ ਤੱਕ ਬਰੂਡਰ ਦੇ ਹੇਠਾਂ 95°ਫਾਰਨਹੀਟ ਦਾ ਤਾਪਮਾਨ ਦਿਓ। ਉਸ ਤੋਂ ਬਾਅਦ ਹਰ ਹਫ਼ਤੇ 5° ਫਾਰਨਹੀਟ ਤੋਂ ਤਾਪਮਾਨ ਘੱਟ ਕਰਦੇ ਰਹੋ।

3.ਚੂਚਿਆਂ ਨੂੰ ਹਰ ਰੋਜ਼ 23.5 ਘੰਟੇ ਰੌਸ਼ਨੀ ਅਤੇ ਅੱਧਾ ਘੰਟਾ ਹਨੇਰੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਚੂਚੇ ਹਨੇਰੇ ਵਿੱਚ ਨਾ ਡਰਨ।

4.ਤਾਜ਼ੇ ਅਤੇ ਸਵੱਛ ਪਾਣੀ ਅਤੇ ਸੰਤੁਲਿਤ ਆਹਾਰ ਦਾ ਹਰ ਸਮੇਂ ਪ੍ਰਬੰਧ ਰੱਖੋ।

5.ਉਮਰ ਅਨੁਸਾਰ ਮੁਰਗੀ-ਘਰ ਵਿੱਚ ਨਿਰਧਾਰਿਤ ਜਗ੍ਹਾ ਦਿਓ(0-3 ਹਫ਼ਤੇ ਤੱਕ 1/2 ਵਰਗ ਫੁੱਟ ਅਤੇ ਫਿਰ 1 ਵਰਗ ਫੁੱਟ ਪ੍ਰਤੀ ਬ੍ਰਾਇਲਰ)

6.ਬ੍ਰਾਇਲਰ ਫਾਰਮਿੰਗ ਵਿੱਚ 3 ਤਰ੍ਹਾਂ ਦੇ ਦਾਣਿਆਂ ਦੀ ਲੋੜ ਹੁੰਦੀ ਹੈ। ਇਹ ਦਾਣੇ ਬ੍ਰਾਇਲਰ ਚੂਚਿਆਂ ਦੀ ਉਮਰ ਅਤੇ ਭਾਰ ਅਨੁਸਾਰ ਦਿੱਤਾ ਜਾਂਦਾ ਹੈ।
*ਪ੍ਰੀ ਸਟਾਰਟਰ (0-7 ਦਿਨ)
*ਸਟਾਰਟਰ (8-21 ਦਿਨ)
*ਫਿਨਿਸ਼ਰ(22 ਦਿਨ ਤੋਂ ਮੁਰਗੀਆਂ ਦੀ ਵਿਕਰੀ ਤੱਕ)

ਫਾਰਮ ਦਾ ਲੇਖਾ ਜੋਖਾ

ਕਿਸਾਨਾਂ ਵਿੱਚ ਇਹ ਇੱਕ ਬੜੀ ਹੀ ਗਲਤ ਆਦਤ ਹੈ, ਕਿ ਉਹ ਆਪਣਾ ਪ੍ਰੋਜੈਕਟ ਬਿਨਾਂ ਕਿਸੇ ਵਿਵਰਣ ਰਿਕਾਰਡ ਦੇ ਚਲਾਉਂਦੇ ਹਨ। ਫਾਰਮ ਦਾ ਲੇਖਾ-ਜੋਖਾ ਰੱਖਣਾ ਨਾ ਕੇਵਲ ਲਾਗਤ ਅਤੇ ਉਮਰ ਆਦਿ ਜਾਣਨ ਲਈ, ਬਲਕਿ ਉਤਪਾਦਨ ਦੇ ਪਰਿਣਾਮਾਂ ਨੂੰ ਜਾਣਨ ਲਈ, ਉਨ੍ਹਾਂ ਵਿੱਚ ਤਰੱਕੀ ਕਰਕੇ ਸੁਧਾਰਨ ਲਈ ਅਤੇ ਲਾਭ ਵਧਾਉਣ ਲਈ ਵੀ ਜ਼ਰੂਰੀ ਹੈ। ਮੁੱਖ ਵਿਵਰਣ ਆਹਾਰ ਦੀ ਖਪਤ, ਆਹਾਰ(ਅਨੁਪਾਤ) ਦਵਾਈਆਂ ਅਤੇ ਮੌਤ ਦਰ ਹੈ। ਉਚਿੱਤ ਲਾਭ ਕਮਾਉਣ ਲਈ ਬ੍ਰਾਇਲਰ ਦੇ ਹੇਠਾਂ ਲਿਖੇ ਆਮ ਗੁਣ ਜ਼ਰੂਰੀ ਹਨ:

ਛੇ ਹਫ਼ਤੇ ਤੱਕ ਪ੍ਰਤੀ ਬ੍ਰਾਇਲਰ ਦੇ ਸਰੀਰ ਦਾ ਭਾਰ – 2 ਕਿੱਲੋ
ਇੱਕ ਕਿੱਲੋ ਭਾਰ ਲਈ ਆਹਾਰ ਖਪਤ – 1.8 ਕਿੱਲੋ
ਛੇ ਹਫ਼ਤੇ ਤੱਕ ਮੌਤ ਦਰ – < 4%

ਪਸ਼ੂ ਉਤਪਾਦਨ ਪ੍ਰਬੰਧਨ ਵਿਭਾਗ
ਹਿਸਾਰ, ਹਰਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ