bubble disease

ਮਸ਼ਰੂਮ ਵਿੱਚ ਵੈੱਟ ਬੱਬਲ ਬਿਮਾਰੀ ਦੇ ਹਮਲੇ ਨੂੰ ਰੋਕਣ ਲਈ ਕੁੱਝ ਸੁਝਾਅ

ਮਸ਼ਰੂਮ ਵਿੱਚ ਵੈੱਟ ਬੱਬਲ ਬਿਮਾਰੀ ਦੇ ਹਮਲੇ ਨੂੰ ਰੋਕਣ ਲਈ ਕੁੱਝ ਸੁਝਾਅ ਹੇਠ ਲਿਖੇ ਅਨੁਸਾਰ ਹਨ:

ਮਸ਼ਰੂਮ ਉਤਪਾਦਕ ਨੂੰ ਚਾਹੀਦਾ ਹੈ ਕਿ ਉਹ ਖਾਦ ਅਤੇ ਕੇਸਿੰਗ ਮਿੱਟੀ ਅਜਿਹੀ ਜਗ੍ਹਾ ਤੋਂ ਪ੍ਰਾਪਤ ਕਰਨ ਜਿੱਥੇ ਇਸ ਬਿਮਾਰੀ ਦਾ ਹਮਲਾ ਨਾ ਹੁੰਦਾ ਹੋਵੇ।

ਉਤਪਾਦਨ ਕਮਰੇ ਵਿੱਚ ਕੰਪੋਸਟ ਦੇ ਬੈਗ ਰੱਖਣ ਤੋਂ ਪਹਿਲਾਂ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ 24 ਘੰਟੇ ਪਹਿਲਾਂ 2% ਫਾਰਮਾਲਿਨ ਦੀ ਸਪਰੇਅ ਕਰੋ ਅਤੇ ਖਿੜਕੀਆਂ ਅਤੇ ਦਰਵਾਜੇ ਬੰਦ ਰੱਖੋ।

ਕੇਸਿੰਗ ਦੀ ਪਰਤ ਸ਼ਾਮਿਲ ਕਰਨ ਤੋਂ ਬਾਅਦ 0.1% ਕਲੋਰੋਥਾਲੋਨਿਲ ਜਾਂ ਵੇਨਲੈੱਟ ਜਾਂ ਸਪੋਰੋਗੋਨ ਦੇ ਘੋਲ ਦੀ ਸਪਰੇਅ ਕਰੋ।

ਮਸ਼ਰੂਮ ਉਤਪਾਦਨ ਸਮੇਂ ਜੇ ਫਿਰ ਵੀ ਗਿੱਲੇ ਬੁਲਬਲੇ ਦੇ ਲੱਛਣ ਨਜ਼ਰ ਆਉਣ, ਤਾਂ ਉਸ ਨੂੰ ਤੁਰੰਤ ਫਾਰਮਾਲਿਨ ਦੀ 2% ਸਪਰੇਅ ਕਰੋ ਅਤੇ ਬੈਗਾਂ ਨੂੰ ਮਿੱਟੀ ਵਿੱਚ ਦਬਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ