ਭਾਰਤ ਵਿੱਚ ਨਦੀਆਂ ਦਾ ਘਟਦਾ ਸਤਰ , ਚਿੰਤਾ ਦਾ ਵਿਸ਼ਾ

ਨਦੀਆਂ ਧਰਤੀ ਦੇ ਸਾਰੇ ਇਲਾਕਿਆਂ ਤੱਕ ਪਾਣੀ ਅਤੇ ਤੱਤ ਪਹੁੰਚਾਉਂਦੀਆਂ ਹਨ। ਇਹ ਪਾਣੀ ਦੇ ਨਿਕਾਸ ਦਾ ਮਾਧਿਅਮ ਬਣ ਕੇ ਜਲ-ਚੱਕਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨਦੀਆਂ ਧਰਤੀ ਦੇ 75% ਭਾਗ ‘ਤੇ ਵਗਦੀਆਂ ਹਨ। ਨਦੀਆਂ ਧਰਤੀ ਦੇ ਬਹੁਤ ਸਾਰੇ ਜੀਵਾਂ ਨੂੰ ਰਹਿਣ ਦੀ ਜਗ੍ਹਾ ਅਤੇ ਭੋਜਨ ਪ੍ਰਦਾਨ ਕਰਦੀਆਂ ਹਨ।

ਪਰ:
• ਭਾਰਤ ਦੀਆਂ ਸਾਰੀਆਂ ਨਦੀਆਂ ਖਾਤਮੇ ਦੇ ਭਿਆਨਕ ਪੱਧਰ ‘ਤੇ ਹਨ, ਜਿਸ ਦਾ ਭਾਵ ਹੈ ਕਿ ਆਉਣ ਵਾਲੇ 15 ਤੋਂ 20 ਸਾਲਾਂ ਵਿੱਚ ਜ਼ਿਆਦਾਤਰ ਨਦੀਆਂ ਸਦਾਬਹਾਰ ਨਾ ਰਹਿ ਕੇ ਮੌਸਮੀ ਬਣ ਕੇ ਰਹਿ ਜਾਣਗੀਆਂ।
• ਪੂਰਾ ਭਾਰਤ ਇੱਕ ਭੂਰੇ ਮਾਰੂਥਲ ਵਰਗਾ ਦਿਖਾਈ ਦੇਵੇਗਾ, ਕਿਉਂਕਿ ਸਾਰੀਆਂ ਨਦੀਆਂ ਸੁੱਕ ਰਹੀਆਂ ਹਨ।
• ਭਾਰਤ ਵਿੱਚ ਅਜਿਹੇ ਬਹੁਤ ਇਲਾਕੇ ਹਨ, ਜਿੱਥੇ ਲੋਕਾਂ ਨੂੰ ਪਾਣੀ ਦੀ ਪ੍ਰਾਪਤੀ ਲਈ ਮਜਬੂਰਨ ਨਦੀਆਂ ਦੀ ਪੁਟਾਈ ਕਰਨੀ ਪੈਂਦੀ ਹੈ।
• ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਨਦੀਆਂ ਮੁੜ ਤਿਆਰ ਕਰਨ ਲਈ ਸੋਚਣਾ ਪਵੇਗਾ।

ਨਦੀਆਂ ਬਚਾਉਣ ਲਈ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ:
• ਭਾਰਤ ਦੀਆਂ ਸਾਰੀਆਂ ਨਦੀਆਂ ਜੰਗਲਾਂ ‘ਤੇ ਨਿਰਭਰ ਕਰਦੀਆਂ ਹਨ।
• ਕਿਉਂਕਿ ਜੰਗਲਾਂ ਵਿੱਚ ਰੁੱਖਾਂ ਦੀ ਮਦਦ ਨਾਲ ਬੂੰਦਾਂ-ਬਾਂਦੀ ਤੋਂ ਛੋਟੇ ਨਾਲ਼ੇ ਤਿਆਰ ਹੁੰਦੇ ਹਨ, ਜਿਨ੍ਹਾਂ ਤੋਂ ਅੱਗੇ ਛੋਟੀਆਂ ਨਦੀਆਂ ਬਣਦੀਆਂ ਹਨ ਅਤੇ ਫਿਰ ਇਨ੍ਹਾਂ ਤੋਂ ਵੱਡੀਆਂ ਨਦੀਆਂ ਬਣਦੀਆਂ ਹਨ।
• ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਨਦੀਆਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਉਗਾਉਣੇ ਚਾਹੀਦੇ ਹਨ, ਕਿਉਂਕਿ ਅਸੀਂ ਪਾਣੀ ਤੋਂ ਬਿਨਾਂ ਕੁੱਝ ਵੀ ਉਗਾ ਨਹੀਂ ਸਕਦੇ। ਇਹ ਖੇਤੀਬਾੜੀ ਨਾਲ ਸੰਬੰਧਿਤ ਹਰ ਕਿਰਿਆ ਲਈ ਆਧਾਰ ਹੈ।
• ਇਸ ਲਈ ਸਾਨੂੰ ਹਰ ਸਾਲ 10 ਰੁੱਖ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ