ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਦਿੱਤੀ ਜਾ ਰਹੀ 6 ਹਫ਼ਤੇ ਦੀ ਸਿਖਲਾਈ ਦਾ ਵੇਰਵਾ

ਡੇਅਰੀ ਫਾਰਮਿੰਗ ਦੇ ਕੰਮ ਵਿੱਚ ਨਿਪੁੰਨ ਅਤੇ ਸਵੈ-ਨਿਰਭਰ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਉੱਦਮ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸਦਾ ਅਗਲਾ ਬੈਚ 28 ਅਗਸਤ 2017 ਤੋਂ ਹੇਠ ਲਿਖੇ ਸਿਖਲਾਈ ਕੇਂਦਰਾਂ ਵਿੱਚ ਸ਼ੁਰੂ ਹੋ ਰਿਹਾ ਹੈ ।
ਯੋਗਤਾ: 10ਵੀਂ ਪਾਸ

ਫੀਸ:
ਅਨੁਸੂਚਿਤ ਜਾਤੀ ਲਈ = 4000 ਰੁਪਏ
ਜਨਰਲ ਲਈ = 5000 ਰੁਪਏ

ਉਮਰ: 18-45 ਸਾਲ

• ਇਸ ਸਿਖਲਾਈ ਰਾਹੀਂ ਡੇਅਰੀ ਫਾਰਮਿੰਗ ਦੀਆਂ ਵੱਖ-ਵੱਖ ਤਕਨੀਕਾਂ ਦੇ ਨਾਲ ਨਾਲ ਪਸ਼ੂਆਂ ਦੇ ਮਨਸੂਈ ਗਰਭਦਾਨ, ਗੱਭਣ ਚੈੱਕ ਤੋਂ ਇਲਾਵਾ ਵੱਖ-ਵੱਖ ਦੁੱਧ ਪਦਾਰਥਾਂ ਦੀ ਬਣਤਰ ਸੰਬੰਧੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ।
• ਸਿਖਲਾਈ ਪੂਰੀ ਹੋਣ ਤੇ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਇਸ ਸਰਟੀਫਿਕੇਟ ਦੀ ਮਦਦ ਨਾਲ ਵਿਭਾਗ ਅਤੇ ਬੈਂਕ ਵੱਲੋਂ ਉਪਲੱਬਧ ਸਹੂਲਤਾਂ ਅਤੇ ਤਰਲ ਨਾਈਟ੍ਰੋਜਨ ਦਾ ਸਿਲੰਡਰ 25% ਸਬਸਿਡੀ ‘ਤੇ ਮਿਲਦਾ ਹੈ।
• ਵਪਾਰਕ ਡੇਅਰੀ ਫਾਰਮ ਸਥਾਪਿਤ ਕਰਨ ਲਈ ਇਹ ਸਿਖਲਾਈ ਬਹੁਤ ਹੀ ਉਪਯੋਗੀ ਹੈ।
• ਘੱਟੋ-ਘੱਟ ਪੰਜ ਪਸ਼ੂਆਂ ਵਾਲਾ ਡੇਅਰੀ ਫਾਰਮਰ ਦਾਖਲਾ ਲੈ ਸਕਦਾ ਹੈ।
• ਇਸ ਸਿਖਲਾਈ ਵਿੱਚ ਡੇਅਰੀ ਫਾਰਮਿਮਗ ਦੇ ਸਾਰੇ ਪਹਿਲੂਆਂ ਦੀਆਂ ਆਧੁਨਿਕ ਤਕਨੀਕਾਂ ਸ਼ਾਮਲ ਹਨ।
• ਯੋਗ ਉਮੀਦਵਾਰਾਂ ਦੀ ਚੋਣ ਵਿਭਾਗੀ ਚੋਣ ਕਮੇਟੀਆਂ ਵੱਲੋਂ ਸੰਬੰਧਿਤ ਸਿਖਲਾਈ ਕੇਂਦਰਾਂ ‘ਤੇ 18 ਅਗਸਤ 2017 ਨੂੰ ਕੀਤੀ ਜਾਵੇਗੀ
• ਦਾਖਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਕੀਤਾ ਜਾਵੇਗਾ।
• ਪ੍ਰਾਸਪੈਕਟਸ-100/- ਰੁਪਏ ਦੇ ਭੁਗਤਾਨ ਤੋਂ ਬਾਅਦ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਸਮੂਹ ਜ਼ਿਲ੍ਹਾ ਦਫਤਰਾਂ ਅਤੇ ਉਕਤ ਸਿਖਲਾਈ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
• ਬਿਨੈ ਪੱਤਰ-ਪ੍ਰਾਸਪੈਕਟਸ ਵਿੱਚ ਨੱਥੀ ਬਿਨੈ ਪੱਤਰ ਮੁਕੰਮਲ ਭਰ ਕੇ ਅਤੇ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾ ਕੇ ਆਪਣੇ ਪਹਿਲੇ ਤਰਜੀਹੀ ਸਿਖਲਾਈ ਕੇਂਦਰ ‘ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਜਾਂ ਇੰਟਰਵਿਊ ਸਮੇਂ ਦਸਤਾਵੇਜ਼ਾਂ ਸਮੇਤ ਨਾਲ ਲਿਆਂਦਾ ਜਾ ਸਕਦਾ ਹੈ।
• ਫੀਸ ਉਮੀਦਵਾਰ ਨੂੰ ਇੰਟਰਵਿਊ ਵਾਲੇ ਦਿਨ ਮੌਕੇ ‘ਤੇ ਹੀ ਜਮ੍ਹਾਂ ਕਰਵਾਉਣੀ ਹੋਵੇਗੀ।

ਇਹ ਟ੍ਰੇਨਿੰਗ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ 9 ਸੈਂਟਰ ਵਿੱਚ ਉਪਲੱਬਧ ਹੋਵੇਗੀ। ਇਨ੍ਹਾਂ ਸੈਂਟਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
• ਡੇਅਰੀ ਸਿਖਲਾਈ ਕੇਂਦਰ, ਬੀਜਾ(ਲੁਧਿਆਣਾ)
• ਡੇਅਰੀ ਸਿਖਲਾਈ ਕੇਂਦਰ, ਸਰਦੂਲਗੜ੍ਹ(ਮਾਨਸਾ)
• ਡੇਅਰੀ ਸਿਖਲਾਈ ਕੇਂਦਰ, ਤਰਨਤਾਰਨ(ਤਰਨਤਾਰਨ)
• ਡੇਅਰੀ ਸਿਖਲਾਈ ਕੇਂਦਰ, ਫਗਵਾੜਾ(ਕਪੂਰਥਲਾ)
• ਡੇਅਰੀ ਸਿਖਲਾਈ ਕੇਂਦਰ, ਚਤਾਮਲੀ(ਰੋਪੜ)
• ਡੇਅਰੀ ਸਿਖਲਾਈ ਕੇਂਦਰ, ਅਬੁਲ ਖੁਰਾਣਾ(ਮੁਕਤਸਰ)
• ਡੇਅਰੀ ਸਿਖਲਾਈ ਕੇਂਦਰ, ਗਿੱਲ(ਮੋਗਾ)
• ਡੇਅਰੀ ਸਿਖਲਾਈ ਕੇਂਦਰ, ਵੇਰਕਾ(ਅੰਮ੍ਰਿਤਸਰ)
• ਡੇਅਰੀ ਸਿਖਲਾਈ ਕੇਂਦਰ, ਸੰਗਰੂਰ(ਸੰਗਰੂਰ)

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ