ਜਾਣੋ ਫ਼ਸਲਾਂ ਦੇ ਵਿੱਚ ਹਲਦੀ ਦੀ ਸਪਰੇ ਦੇ ਫਾਇਦੇ

ਆਮ ਤੌਰ ‘ਤੇ ਹਲਦੀ ਘਰਾਂ ਵਿੱਚ ਭੋਜਨ ਦੇ ਲਈ ਵਰਤਿਆ ਜਾਣ ਵਾਲਾ ਮਸਾਲਾ ਹੈ, ਜਿਸ ਦੀ ਵਰਤੋਂ ਫ਼ਸਲਾਂ ਨੂੰ ਹਾਨੀਕਾਰਕ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਵੀ ਕਰ ਸਕਦੇ ਹਾਂ।

hldi
ਜਦ ਸੁੰਡੀਆਂ ਜਾਂ ਕੀੜੇ ਹਮਲਾ ਕਰਕੇ ਫ਼ਸਲ ਦੇ ਭਾਗਾਂ ਨੂੰ ਕੱਟ ਦਿੰਦੇ ਹਨ, ਉਸ ਸਮੇਂ ਹਲਦੀ ਦੀ ਸਪਰੇਅ ਪੌਦਿਆਂ ਲਈ ਬਹੁਤ ਲਾਭਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਜਦ ਫੰਗਸ ਪੌਦਿਆਂ ਦੇ ਭਾਗਾਂ ‘ਤੇ ਹਮਲਾ ਕਰਕੇ ਨੁਕਸਾਨ ਕਰ ਦਿੰਦੀ ਹੈ, ਉਸ ਸਮੇਂ ਇਹ ਪੌਦਿਆ ਲਈ ਐਂਟੀ-ਫੰਗਸ ਦਾ ਕੰਮ ਕਰਦੀ ਹੈ। ਇਨ੍ਹਾਂ ਦੀ ਰੋਕਥਾਮ ਲਈ 50 ਗ੍ਰਾਮ ਹਲਦੀ ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਏਕੜ ਵਿੱਚ ਸਪਰੇਅ ਕੀਤੀ ਜਾਂਦੀ ਹੈ। ਹਲਦੀ ਇਹਨਾਂ ਜ਼ਖ਼ਮਾਂ ਨੂੰ ਭਰਣ ਵਿੱਚ ਸਹਾਇਤਾ ਕਰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ