ਜਾਣੋ, ਘਰ ਵਿੱਚ ਪਾਲਕ ਕਿਵੇਂ ਉਗਾਈਏ

ਪਾਲਕ ਵਿੱਚ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੇਕਰ ਤੁਹਾਨੂੰ ਪਾਲਕ ਖਾਨ ਦਾ ਸ਼ੌਂਕ ਹੈ ਤਾ ਤੁਸੀ ਆਸਾਨੀ ਨਾਲ ਇਸਨੂੰ ਘਰ ਵਿੱਚ ਉਗਾ ਸਕਦੇ ਹੋ। ਇਸ ਨੂੰ ਵੱਡੇ ਗਮਲੇ ਵਿੱਚ ਉਗਾਉ ਜਿਸ ਨਾਲ ਹਰ ਵੇਲੇ ਤੁਸੀ ਇਸਦਾ ਸਵਾਦ ਲੈ ਸਕਦੇ ਹੋ।

ਗਮਲਾ ਅਤੇ ਜਗ੍ਹਾ ਚੁਣੋ: ਪਾਲਕ ਉਗਾਉਣ ਲਈ ਗਮਲਾ ਕਾਫੀ ਵੱਡਾ ਹੋਣਾ ਚਾਹੀਦਾ ਹੈ। ਜਿਹਦੇ ਵਿੱਚ ਇਹ ਅਰਾਮ ਨਾਲ ਲੱਗ ਜਾਏ, ਪਾਲਕ ਨੂੰ ਜ਼ਿਆਦਾ ਧੁੱਪ ਦੀ ਲੋੜ ਨਹੀਂ ਹੁੰਦੀ, ਇਸ ਲਈ ਗਮਲੇ ਨੂੰ ਜ਼ਿਆਦਾ ਧੁੱਪ ਤੋਂ ਦੂਰ ਰੱਖੋ।

ਬਿਜਾਈ: ਬੀਜ ਨੂੰ ਮੱਧ ਅਗਸਤ ਵਿੱਚ ਬੀਜਣਾ ਚਾਹੀਦਾ ਹੈ, ਫੇਰ ਇਹ ਅੱਠ ਹਫ਼ਤਿਆਂ ਬਾਅਦ ਬਿਲਕੁਲ ਠੰਡ ਵਿੱਚ ਉਗਦਾ ਹੈ। ਬੀਜ ਨੂੰ ਮਿੱਟੀ ਵਿੱਚ 2 ਇੰਚ ਥੱਲੇ ਬੀਜਣਾ ਚਾਹੀਦਾ ਹੈ।

ਪਾਣੀ: ਪਾਲਕ ਨੂੰ ਉੱਗਣ ਲਈ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਪਾਣੀ ਸਹੀ ਮਾਤਰਾ ਵਿੱਚ ਹੀ ਦਿਉ, ਜ਼ਿਆਦਾ ਪਾਣੀ ਵੀ ਨਾ ਦਿਉ ਕਿ ਇਹ ਸੜ ਜਾਏ। ਪਾਲਕ ਨੂੰ ਦਿਨ ਵਿੱਚ ਦੋ ਵਾਰ ਪਾਣੀ ਦਿਉ।

ਗਮਲੇ ਦੀ ਖਾਦ: ਪਾਲਕ ਦੇ ਪੌਦਿਆਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਖਾਦ ਦੀ ਜ਼ਰੂਰਤ ਹੁੰਦੀ ਹੈ ਇਸ ਲਈ 10 ਦਿਨ ਬਾਦ ਇਸ ਨੂੰ ਜੈਵਿਕ ਖਾਦ ਹੀ ਪਾਓ, 10 ਦਿਨਾਂ ਦੇ ਅੰਤਰਾਲ ਤੇ ਉਦੋਂ ਤਕ ਖਾਦ ਪਾਉ ਜਦ ਤੱਕ ਇਹ ਕੱਟਣ ਜੋਗ ਨਾ ਹੋ ਜਾਏ। ਜੈਵਿਕ ਖਾਦ ਵਿੱਚ ਰਸੋਈ ਦੀ ਰਹਿੰਦ ਖੂਹੰਦ, ਗੋਬਰ ਜਾਂ ਫਲ ਅਤੇ ਪੱਤਿਆਂ ਵੀ ਵਰਤ ਸਕਦੇ ਹੋ।

ਕਟਾਈ: ਪਾਲਕ ਦੇ ਪੌਦਿਆਂ ਨੂੰ ਉੱਗਣ ਲਈ 6-8 ਹਫ਼ਤੇ ਆਸਾਨੀ ਨਾਲ ਲੱਗ ਜਾਂਦੇ ਹਨ। ਤੁਸੀ ਚਾਹੋ ਤਾਂ ਗਮਲੇ ਤੋਂ ਪੱਤਿਆਂ ਤੋੜ ਸਕਦੇ ਹੋ ਜਾਂ ਫਿਰ ਪੂਰੇ ਪੌਦੇ ਨੂੰ ਜੜ ਤੋਂ ਹੀ ਕੱਢ ਸਕਦੇ ਹੋ। ਪੌਦੇ ਨੂੰ ਉਸ ਤੇ ਫੁੱਲ ਲੱਗਣ ਤੋਂ ਪਹਿਲਾਂ ਹੀ ਕੱਟ ਲੈਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ