Hydroponic technology

ਜਾਣੋ ਕੀ ਹੈ ਹਾਈਡ੍ਰੋਪੋਨਿਕ ਤਕਨੀਕ

ਇਹ ਮਿੱਟੀ ਤੋਂ ਬਿਨਾਂ ਪੌਦੇ ਉਗਾਉਣ ਦੀ ਤਕਨੀਕ ਹੈ। ਇਸ ਤਕਨੀਕ ਵਿੱਚ ਪੌਦੇ ਦਾ ਵਿਕਾਸ ਅਤੇ ਇਸਦੀ ਉਤਪਾਦਕਤਾ ਪਾਣੀ ਵਿੱਚ ਮੌਜੂਦ ਪੌਸ਼ਟਿਕ ਪੱਧਰ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ। ਹਾਈਡ੍ਰੋਪੋਨਿਕ ਸ਼ਬਦ ਤੋਂ ਭਾਵ “ਪਾਣੀ ਨਾਲ ਸੰਬੰਧਿਤ”। ਇਹ ਇੱਕ ਬਹੁਤ ਹੀ ਪ੍ਰਸਿੱਧ ਤਕਨੀਕ ਹੈ ਅਤੇ ਇਸਦਾ ਆਧੁਨਿਕ ਖੇਤੀ ਵਿੱਚ ਬਹੁਤ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਤਕਨੀਕ ਵਿੱਚ ਪੌਦਿਆਂ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਪਾਣੀ ਵਿੱਚ ਪੌਸ਼ਟਿਕ ਪੱਧਰ ਨੂੰ ਬਰਕਰਾਰ ਰੱਖਿਆ ਜਾਂਦਾ ਹੈ।

ਇਸ ਤਕਨੀਕ ਦਾ ਪ੍ਰਬੰਧਨ ਕਰਨਾ ਆਸਾਨ ਹੈ ਅਤੇ ਇਹ ਆੱਟੋਮੈਟਿਕਲੀ(ਸ੍ਵੈ-ਚਲਿਤ) ਕੰਮ ਕਰਦੀ ਹੈ। ਇਸਨੂੰ ਸਥਾਪਿਤ ਕਰਨ ਲਈ ਵੀ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਹੁੰਦੀ।

ਇਸ ਤਕਨੀਕ ਨਾਲ ਮੁੱਖ ਤੌਰ ‘ਤੇ ਸਬਜ਼ੀਆਂ ਜਿਵੇਂ ਕਿ ਬਰੌਕਲੀ, ਪਾਲਕ, ਬੰਦ-ਗੋਭੀ ਅਤੇ ਲੈਟੱਸ ਆਦਿ ਦੀ ਖੇਤੀ ਕੀਤੀ ਜਾਂਦੀ ਹੈ।

ਇਸ ਤਕਨੀਕ ਦੀ ਵਰਤੋਂ ਨਾਲ ਸਬਜ਼ੀਆਂ ਦੀ ਪੈਦਾਵਾਰ ਵੱਧ ਜਾਂਦੀ ਹੈ। ਨਾਲ ਹੀ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਖਪਤ ਵੀ ਘੱਟ ਜਾਂਦੀ ਹੈ।

ਵਧੀਆ ਨਤੀਜੇ ਲਈ ਇਸ ਤਕਨੀਕ ਨੂੰ ਗ੍ਰੀਨਹਾਊਸ ਤਕਨੀਕ ਨਾਲ ਜੋੜਿਆ ਜਾਂਦਾ ਹੈ। ਜੋ ਕਿਸਾਨਾਂ ਕੋਲ ਗ੍ਰੀਨ ਹਾਊਸ ਤਕਨੀਕ ਦੀ ਵਰਤੋਂ ਕਰ ਰਹੇ ਹਨ, ਉਹ ਪੀ ਏ ਯੂ ਦੇ ਮਾਹਿਰਾਂ ਤੋਂ ਗ੍ਰੀਨਹਾਊਸ ਹਾਈਡ੍ਰੋਪੋਨਿਕ ਤਕਨੀਕ ਬਾਰੇ ਟ੍ਰੇਨਿੰਗ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ