ਜਾਣੋ ਕਿਉਂ ਜ਼ਰੂਰੀ ਹੈ ਪਿਆਜ਼ ਨੂੰ ਰੋਜ਼ਾਨਾ ਭੋਜਨ ਵਿੱਚ ਸ਼ਾਮਲ ਕਰਨਾ

ਪੋਸ਼ਕ ਤੱਤਾਂ ਦਾ ਭੰਡਾਰ ਹੋਣ ਦੇ ਨਾਲ-ਨਾਲ ਪਿਆਜ਼ ਇੱਕ ਪ੍ਰਕਾਰ ਦੀ ਦਵਾਈ ਵੀ ਹੈ। ਪਿਆਜ ਭੋਜਨ ਨੂੰ ਮਜ਼ੇਦਾਰ ਬਣਾਉਂਦਾ ਹੀ ਹੈ ਅਤੇ ਨਾਲ ਹੀ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਦਾ ਹੈ। ਪਿਆਜ਼ ਵਿੱਚ ਵਿਟਾਮਿਨ ਸੀ, ਲੋਹਾ, ਸਲਫਰ, ਤਾਂਬਾ ਆਦਿ ਪਾਇਆ ਜਾਂਦਾ ਹੈ। ਜੇਕਰ ਤੁਹਾਨੂੰ ਪਿਆਜ਼ ਦੀ ਗੰਧ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ ਜਾਣ ਕੇ ਇਸ ਦੀ ਵਰਤੋਂ ਕਰਨਾ ਸ਼ੁਰੂ ਕਰ ਦਵੋਗੇ।

• ਪਿਆਜ਼ ਵਿੱਚ ਮੌਜੂਦ ਰੇਸ਼ੇ ਪੇਟ ਦੇ ਲਈ ਬਹੁਤ ਫਾਇਦੇਮੰਦ ਹੈ। ਪਿਆਜ਼ ਖਾਣ ਨਾਲ ਕਬਜ਼ ਨਹੀਂ ਹੁੰਦੀ ਹੈ। ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੈ ਤਾਂ ਕੱਚਾ ਪਿਆਜ਼ ਰੋਜ਼ ਖਾਣਾ ਸ਼ੁਰੂ ਕਰੋ।

• ਹਰਾ ਪਿਆਜ਼ ਕੋਲੇਸਟ੍ਰਾੱਲ ਦੇ ਪੱਧਰ ਨੂੰ ਘੱਟ ਰੱਖਦਾ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਵਿੱਚ ਥੈਂਟੀ-ਬੈਕਟੀਰੀਅਲ ਗੁਣਾਂ ਦੇ ਕਾਰਨ ਹੀ ਇਸ ਨੂੰ ਖਾਣ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ।

• ਪਿਆਜ਼ ਵਿੱਚ ਮੌਜੂਦ ਫਾਏਟੋਕੇਮੀਕਲ ਅਤੇ ਵਿਟਾਮਿਨ ਸੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ।

• ਹਰੇ ਪਿਆਜ਼ ਵਿਟਾਮਿਨ ਏ ਨਾਲ ਭਰਪੂਰ ਹੁੰਦੇ ਹਨ, ਜੋ ਕਿ ਅੱਖਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਅਤੇ ਸਰੀਰ ਵਿੱਚ ਵਿਟਾਮਿਨ ਏ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

• ਜੇਕਰ ਤੁਸੀਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪਿਆਜ਼ ਦਾ ਸੇਵਨ ਸ਼ੁਰੂ ਕਰ ਦਿਓ। ਪਿਆਜ਼ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਆੱਕਸੀਡੈਂਟ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਹੁੰਦੇ ਹਨ ਜੋ ਕਿ ਚਮੜੀ ਦੇ ਲਈ ਲਾਭਦਾਇਕ ਹੁੰਦੇ ਹਨ।

• ਪਿਆਜ਼ ਦਾ ਰਸ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਨਾਲ ਵਾਲਾਂ ਦਾ ਟੁੱਟਣਾ ਅਤੇ ਝੜਨਾ ਘੱਟ ਹੁੰਦਾ ਹੈ। ਹਫਤੇ ਵਿੱਚ ਘੱਟ ਤੋਂ ਘੱਟ ਦੋ ਵਾਰ ਪਿਆਜ਼ ਦੇ ਰਸ ਦੀ ਵਰਤੋਂ ਵਾਲਾਂ ਵਿੱਚ ਕਰਨੀ ਚਾਹੀਦੀ ਹੈ। ਇਹ ਵਾਲਾਂ ਨੂੰ ਸਵੱਸਥ ਅਤੇ ਮਜ਼ਬੂਤ ਬਣਾਉਂਦਾ ਹੈ।

• ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਆਜ਼ ਦਾ ਰਸ ਤੁਹਾਨੂੰ ਮਧੂ-ਮੱਖੀ ਦੇ ਡੰਗ ਤੋਂ ਬਚਾਉਂਦਾ ਹੈ। ਜੇਕਰ ਤੁਹਾਨੂੰ ਕਦੀ ਅਚਾਨਕ ਮਧੂ ਮੱਖੀ ਕੱਟ ਲਵੇ ਤਾਂ ਘਬਰਾਓ ਨਾ, ਪਿਆਜ਼ ਦੇ ਰਸ ਨੂੰ ਤੁਰੰਤ ਉਸ ਜਗ੍ਹਾ ‘ਤੇ ਲਾਓ, ਤੁਹਾਨੂੰ ਰਾਹਤ ਮਿਲੇਗੀ।

• ਗਰਮੀ ਦੇ ਮੌਸਮ ਵਿੱਚ ਗਰਮ ਹਵਾ ਦੇ ਕਾਰਨ ਅਸੀਂ ਬਿਮਾਰ ਹੋ ਜਾਂਦੇ ਹਾਂ। ਇਸ ਸਮੇਂ ਪਿਆਜ਼ ਦਾ ਰਸ ਅੰਮ੍ਰਿਤ ਦੇ ਸਮਾਨ ਹੈ। ਜੇਕਰ ਤੁਸੀਂ ਕਿਤੇ ਧੁੱਪ ਵਿੱਚ ਜਾਂਦੇ ਹੋ, ਤਾਂ ਆਪਣੇ ਨਾਲ ਇੱਕ ਪਿਆਜ਼ ਜ਼ਰੂਰ ਰੱਖੋ, ਇਹ ਤੁਹਾਨੂੰ ਲੂ ਤੋਂ ਬਚਾਵੇਗਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ