method of preparation

ਜਾਣੋ ਅਰਕ-ਸਪਤਧਨਿਆਂਕੁਰ ਅਰਕ (ਤਾਕਤਵਰ ਦਵਾਈ – ਟਾੱਨਿਕ) ਬਣਾਉਣ ਦੀ ਵਿਧੀ ਬਾਰੇ

ਇਸ ਦੀ ਵਰਤੋਂ ਕਰਨ ਨਾਲ ਦਾਣੇ, ਫਲ-ਫਲੀਆਂ, ਫੁੱਲਾਂ, ਸਬਜ਼ੀਆਂ ‘ਤੇ ਬਹੁਤ ਵਧੀਆਂ ਚਮਕ ਆਉਂਦੀ ਹੈ। ਆਕਾਰ, ਭਾਰ ਅਤੇ ਸੁਆਦ ਵੀ ਵੱਧਦਾ ਹੈ।

ਬਣਾਉਣ ਲਈ ਜ਼ਰੂਰੀ ਸਮੱਗਰੀ

ਤਿਲ 100 ਗ੍ਰਾਮ, ਮੂੰਗ ਦੇ ਦਾਣੇ 100 ਗ੍ਰਾਮ, ਉੜਦ ਦੇ ਦਾਣੇ 100 ਗ੍ਰਾਮ, ਲੋਬੀਆ ਦੇ ਦਾਣੇ 100 ਗ੍ਰਾਮ, ਮੋਠ/ਮਟਕੀ/ਮਸਰ ਦੇ ਦਾਣੇ 100 ਗ੍ਰਾਮ, ਕਣਕ ਦੇ ਦਾਣੇ 100 ਗ੍ਰਾਮ, ਦੇਸੀ ਚਨੇ ਦੇ ਦਾਣੇ 10 ਗ੍ਰਾਮ, ਪਾਣੀ 200 ਲੀਟਰ, ਗਊ ਮੂਤਰ 10 ਲੀਟਰ।

ਬਣਾਉਣ ਦੀ ਵਿਧੀ

ਇੱਕ ਛੋਟੇ ਬਾਟੇ ਵਿੱਚ ਤਿਲ ਲੈ ਕੇ ਉਸ ਵਿੱਚ ਪਾਣੀ ਉਚਿਤ ਮਾਤਰਾ ਵਿੱਚ ਪਾ ਕੇ ਡੁਬਾਓ ਅਤੇ ਘਰ ਵਿੱਚ ਰੱਖ ਦਿਓ।

ਅਗਲੇ ਦਿਨ ਸਵੇਰੇ ਇੱਕ ਥੋੜ੍ਹੇ ਵੱਡੇ ਬਾਟੇ ਵਿੱਚ ਮੂੰਗ, ਉੜਦ, ਮੋਠ/ਮਟਕੀ/ਮਸਰ, ਦੇਸੀ ਚਨੇ ਦੇ ਦਾਣਿਆਂ ਨੂੰ ਪਾ ਕੇ ਮਿਲਾਓ ਅਤੇ ਉਚਿਤ ਮਾਤਰਾ ਵਿੱਚ ਪਾਣੀ ਪਾ ਕੇ ਭਿਓਂ ਦਿਓ ਅਤੇ ਘਰ ਵਿੱਚ ਰੱਖੋ। 24 ਘੰਟੇ ਬਾਅਦ ਇਨ੍ਹਾਂ ਅੰਕੁਰ ਬੀਜਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਕੱਪੜੇ ਵਿੱਚ ਬੰਨ੍ਹ ਕੇ ਟੰਗ ਦਿਓ।

ਇੱਕ ਸੈਂਟੀਮੀਟਰ ਅੰਕੁਰ ਨਿਕਲਣ ‘ਤੇ ਸੱਤ ਪ੍ਰਕਾਰ ਦੇ ਬੀਜਾਂ ਦੀ ਸਿਲਬੱਟੇ ‘ਤੇ ਚਟਨੀ ਬਣਾਓ। ਸਭ ਪ੍ਰਕਾਰ ਦੇ ਬੀਜਾਂ ਦੇ ਅਲੱਗ ਹੋਏ ਪਾਣੀ ਨੂੰ ਸੰਭਾਲ ਕੇ ਰੱਖ ਲਓ।

ਹੁਣ 200 ਲੀਟਰ ਪਾਣੀ ਵਿੱਚ ਬੀਜਾਂ ਤੋਂ ਅਲੱਗ ਹੋਏ ਪਾਣੀ ਜਾਂ ਚਟਨੀ ਅਤੇ ਗਊ ਮੂਤਰ ਨੂੰ ਇੱਕ ਡਰੰਮ ਵਿੱਚ ਪਾ ਕੇ ਲੱਕੜ ਦੇ ਡੰਡੇ ਨਾਲ ਮਿਲਾ ਕੇ ਅਤੇ ਛਾਣ ਕੇ 42 ਘੰਟੇ ਦੇ ਅੰਦਰ ਵਿੱਚ ਇਸ ਪ੍ਰਕਾਰ ਛਿੜਕਾਅ ਕਰੋ।

ਫਸਲ ਦੇ ਦਾਣੇ ਬਣਨ ਦੀ ਅਵਸਥਾ ਵਿੱਚ ਹੋਣ।
ਫਲ-ਫਲੀਆਂ ਸ਼ੁਰੂਆਤੀ ਅਵਸਥਾ ਵਿੱਚ ਹੋਣ।
ਫੁੱਲਾਂ ਵਿੱਚ ਕਲੀ ਬਣਨ ਦੇ ਸਮੇਂ।
ਸਬਜ਼ੀਆਂ ਵਿੱਚ ਕਟਾਈ ਤੋਂ 5 ਦਿਨ ਪਹਿਲਾਂ ਛਿੜਕਾਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ