ਜਵਾਰ-1

ਜਵਾਰ ਦਾ ਝਾੜ ਘੱਟ ਕਰਾਉਂਦੇ ਹਨ ਇਹ ਰੋਗ

ਜਵਾਰ ਭਾਰਤ ਦੀ ਇਕ ਮਹਤੱਵਪੂਰਨ ਚਾਰੇ ਵਾਲੀ ਫ਼ਸਲ ਹੈ। ਜਵਾਰ ਵਿਚ ਕਈ ਬਿਮਾਰੀਆਂ ਆਉਂਦੀਆਂ ਹਨ ਜਿਵੇ ਦਾਣਿਆਂ ਦੀ ਕਾਲਖ/ਕਰਨਾਲ ਸਮੱਟ, ਅਰਗੌਟ ਬਿਮਾਰੀ/ਗੂੰਦੀਆ ਰੋਗ ਜ਼ਿਆਦਾ ਨੁਕਸਾਨਦਾਇਕ ਹੁੰਦੇ ਹਨ।ਇਸ ਲਈ ਇਹਨਾਂ ਰੋਗਾਂ ਦੀ ਰੋਕਥਾਮ ਬਹੁਤ ਜਰੂਰੀ ਹੈ।

1. ਦਾਣਿਆਂ ਦੀ ਕਾਲਖ

ਇਹ ਰੋਗ ਸਾਰੇ ਰੋਗਾਂ ਤੋਂ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਜਿਸਨੇ ਪੂਰੇ ਦੇਸ਼ ਵਿਚ ਅਨਾਜ ਦੀਆਂ ਫ਼ਸਲਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ। ਇਹ ਰੋਗ ਜ਼ਿਆਦਾਤਰ ਬਰਸਾਤ ਅਤੇ ਸਿੰਚਾਈ ਵਾਲੇ ਇਕੱਲੇ ਵਿਚ ਪਾਇਆ ਜਾਂਦਾ ਹੈ।

ਰੋਗ ਦੇ ਲੱਛਣ

ਇਹ ਰੋਗ ਕੇਵਲ ਦਾਣੇ ਬਨਣ ਦੇ ਸਮੇਂ ਜ਼ਿਆਦਾ ਫੈਲਦਾ ਹੈ। ਰੋਗ ਵਾਲੇ ਸਿੱਟੇ ਦੇ ਦਾਣੇ ਬਾਕੀ ਦਾਣਿਆਂ ਤੋਂ ਆਕਾਰ ਵਿਚ ਵੱਡੇ ਹੁੰਦੇ ਹਨ ਅਤੇ ਜਦੋ ਇਹ ਰੋਗ ਵੱਧ ਜਾਂਦਾ ਹੈ ਤਾ ਸਾਰੇ ਸਿੱਟੇ ਫੰਗਸ ਨਾਲ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਤੰਦਰੁਸਤ ਦਾਣਿਆਂ ਦੀ ਜਗਾਹ ਗੋਲ ਅੰਡਾਕਾਰ ਕਾਲੇ ਰੰਗ ਦੀ ਕਾਲਖ ਬਣ ਜਾਂਦੀ ਹੈ ਜਿਸਦੇ ਵਿਚ ਰੋਗ ਵਾਲੇ ਵਿਸ਼ਾਣੂ ਹੁੰਦੇ ਹਨ ਇਸ ਰੋਗ ਦੇ ਕਾਰਨ ਕੁਛ ਇਲਾਕਿਆਂ ਵਿਚ 25 % ਤਕ ਝਾੜ ਦਾ ਨੁਕਸਾਨ ਹੁੰਦਾ ਹੈ।

ਰੋਗ ਦਾ ਚੱਕਰ ਅਤੇ ਅਨੁਕੂਲ ਵਾਤਾਵਰਨ

ਸਭ ਤੋਂ ਜ਼ਿਆਦਾ ਰੋਗ ਦਾ ਹਮਲਾ ਪੁੰਗਰਨ ਵਾਲੇ ਬੀਜਾਂ ਤੇ ਹੁੰਦਾ ਹੈ ਬਾਰਿਸ਼ ਦੇ ਸਮੇਂ ਨਮੀ ਵਾਲਾ ਮੌਸਮ ਇਸ ਰੋਗ ਲਈ ਅਨੁਕੂਲ ਹੁੰਦਾ ਹੈ।

ਰੋਕਥਾਮ

ਰੋਗਮੁਕਤ ਬੀਜਾਂ ਦੀ ਪ੍ਰਯੋਗ ਕਰੋ। ਵਿਸ਼ਾਣੂ ਬਾਹਰੋਂ ਬੀਜਾਂ ਤੇ ਹਮਲਾ ਕਰਦੇ ਹਨ ਇਸਦੇ ਲਈ ਸਲਫਰ ਦਾ 4-6 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਨੂੰ ਸੋਧੋ। ਲਗਾਤਾਰ ਖੇਤ ਦੀ ਸਾਫ ਸਫਾਈ ਕਰਦੇ ਰਹੋ।

2. ਗੂੰਦੀਆ ਰੋਗ 

ਇਹ ਰੋਗ ਭਾਰਤ ਦੇ ਕਈ ਪ੍ਰਦੇਸ਼ਾਂ ਵਿਚ ਗੰਭੀਰ ਰੂਪ ਵਿਚ ਪਾਇਆ ਜਾਂਦਾ ਹੈ।ਆਮਤੌਰ ਤੇ ਜਵਾਰ ਦੀ ਹਾਇਬ੍ਰਿਡ ਕਿਸਮਾਂ ਵਿਚ ਇਹ ਰੋਗ ਦੇਖਣ ਨੂੰ ਮਿਲਦਾ ਹੈ।

ਰੋਗ ਦੇ ਲੱਛਣ

ਜਵਾਰ ਵਿਚ ਗੁੰਦੀਆਂ ਰੋਗ ਦੇ ਪਹਿਲੇ ਲੱਛਣਾਂ ਵਿਚ ਪੁੰਗਰੇ ਹੋਏ ਫੁੱਲਾਂ ਵਿਚ ਸ਼ਹਿਦ ਜਿਹਾ ਚਿਪਚਿਪਾ ਤਰਲ ਪਦਾਰਥ ਪੈਦਾ ਹੋ ਜਾਂਦਾ ਹੈ। ਜਦੋ ਰੋਗ ਦਾ ਹਮਲਾ ਵਧ ਜਾਂਦਾ ਹੈ ਤਾ ਚਿਪਚਿਪਾ ਤਰਲ ਪੌਦੇ ਦੇ ਪੱਤਿਆਂ ਅਤੇ ਜ਼ਮੀਨ ਵਿਚ ਡਿਗਣਾ ਸ਼ੁਰੂ ਹੋ ਜਾਂਦਾ ਹੈ ਇਸਤੋਂ ਇਲਾਵਾ ਰੋਗੀ ਪੌਦਿਆਂ ਦੇ ਫੁੱਲਾਂ ਵਿਚ ਦਾਣੇ ਨਹੀਂ ਬਣਦੇ। ਜਦੋ ਮੌਸਮ ਇਸ ਰੋਗ ਦੇ ਲਈ ਅਨੁਕੂਲ ਹੋ ਜਾਂਦਾ ਹੈ ਤਾ ਇਹ ਭੂਰੇ ਰੰਗ ਦੀ ਉੱਲੀ ਵਿਚ ਵਿਕਸਿਤ ਹੋ ਜਾਂਦਾ ਹੈ। ਪੌਦਿਆਂ ਉਪਰ ਸ਼ਹਿਦ ਵਰਗਾ ਤਰਲ ਕੀੜੇ ਅਤੇ ਕੀੜੀਆਂ ਨੂੰ ਆਕਰਸ਼ਿਤ ਕਰਦੀ ਹੈ ਜੋ ਰੋਗ ਨੂੰ ਫੈਲਣ ਵਿਚ ਮਦਦ ਕਰਦੀ ਹੈ।

ਰੋਕਥਾਮ

ਪ੍ਰਤੀਰੋਧਕ ਕਿਸਮਾਂ ਦੀ ਬਿਜਾਈ ਕਰੋ। ਲਗਾਤਾਰ ਇਕ ਹੀ ਫ਼ਸਲ ਦੀ ਬਿਜਾਈ ਨਹੀਂ ਕਰਨੀ ਚਾਹੀਦੀ।20 ਜੁਲਾਈ ਤੋਂ ਪਹਿਲਾਂ ਇਸਦੀ ਬਿਜਾਈ ਰੋਗ ਦੀ ਸੰਭਾਵਨਾ ਘੱਟ ਜਾਂਦੀ ਹੈ। ਬੀਜ ਨੂੰ 20% ਲੂਣ ਦੇ ਘੋਲ ਵਿਚ ਡੁਬਾਓ ਅਤੇ ਹੇਠਾਂ ਬੈਠੇ ਹੋਏ ਬੀਜਾਂ ਨੂੰ ਪਾਣੀ ਨਾਲ ਧੋ ਲਉ।ਇਸ ਤੋਂ ਬਾਦ ਸਹੀ ਬੀਜਾਂ ਨੂੰ ਛਾਂ ਵਿਚ ਸੁਕਾ ਕੇ ਉਹਨਾਂ ਦੀ ਬਿਜਾਈ ਕਰੋ। ਜ਼ੀਰਮ ਜਾ ਕੈਪਟਾਨ ਦਾ 2 ਗ੍ਰਾਮ ਨੂੰ ਪ੍ਰਤੀ ਲੀਟਰ ਦੇ ਹਿਸਾਬ ਨਾਲ ਫੁੱਲ ਬਨਣ ਦੇ ਸਮੇਂ ਇਸਦੀ ਸਪਰੇ ਫਾਇਦੇਮੰਦ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ