use of rose

ਗੁਲਕੰਦ ਦੇ ਇਹਨਾਂ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ !

ਤੁਸੀਂ ਗੁਲਕੰਦ ਜਾਂ ਪਾਨ ਗਿਲੋਰੀ ਅਕਸਰ ਖਾਧੀ ਹੋਵੇਗੀ। ਪਰ ਜੇਕਰ ਸਵੇਰ ਦੇ ਸਮੇਂ ਖਾਲੀ ਪੇਟ ਗੁਲਾਬ ਦੀਆਂ ਦੋ ਪੰਖੁੜੀਆਂ ਖਾਧੀਆਂ ਜਾਣ ਤਾਂ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ। ਗੁਲਾਬ ਦੀ ਪੰਖੁੜੀਆਂ ਤੋਂ ਬਣਿਆ ਇਹ ਗੁਲਕੰਦ ਤੁਹਾਡੀ ਸਿਹਤ ਬਹੁਤ ਫਾਇਦੇਮੰਦ ਹੈ। ਗੁਲਾਬ ਦੀ ਪੰਖੁੜੀਆਂ ਦਾ ਇਸਤੇਮਾਲ ਚਾਹ ਬਣਾਉਣ ਵਿੱਚ ਵੀ ਹੁੰਦਾ ਹੈ। ਗੁਲਕੰਦ ਨੂੰ ਸਿੱਧੇ ਵੀ ਖਾਧਾ ਜਾ ਸਕਦਾ ਹੈ।

ਮੂੰਹ ਵਿੱਚ ਛਾਲੇ: ਜੇਕਰ ਤੁਹਾਡੇ ਮਸੂੜਿਆਂ ਵਿੱਚ ਸੋਜ ਰਹਿੰਦੀ ਹੈ ਤਾਂ ਸਵੇਰ-ਸ਼ਾਮ ਇੱਕ-ਇੱਕ ਚਮਚ ਗੁਲਕੰਦ ਖਾਓ। ਇਸ ਤੋਂ ਮਸੂੜਿਆਂ ਦੀ ਸੋਜ ਜਾਂ ਖੂਨ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਾਲ ਹੀ ਮੂੰਹ ਦੇ ਛਾਲੇ ਵੀ ਦੂਰ ਕਰਨ ਲਈ ਵੀ ਗੁਲਕੰਦ ਖਾਣਾ ਫਾਇਦੇਮੰਦ ਹੁੰਦਾ ਹੈ।

ਐਸੀਡਿਟੀ ਅਤੇ ਡਿਹਾਈਡ੍ਰੇਸ਼ਨ: ਗਰਮੀਆਂ ਵਿੱਚ ਅਕਸਰ ਪਾਣੀ ਦੀ ਕਮੀ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਸਮੱਸਿਆ ਵਿੱਚ ਗੁਲਕੰਦ ਸਰੀਰ ਨੂੰ ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਪੇਟ ਨੂੰ ਵੀ ਠੰਡਕ ਪਹੁੰਚਾਉਂਦਾ ਹੈ। ਰੋਜ਼ਾਨਾ 1-2 ਚਮਚ ਗੁਲਕੰਦ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਗੁਲਕੰਤ ਖਾਣ ਨਾਲ ਪੇਟ ਦਰਦ ਵਿੱਚ ਵੀ ਆਰਾਮ ਮਿਲਦਾ ਹੈ।

ਜ਼ਹਿਰੀਲੇ ਪਦਾਰਥ ਬਾਹਰ ਕੱਢਦਾ: ਇਸ ਨੂੰ ਖਾਣ ਨਾਲ ਸਰੀਰ ਵਿੱਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ ਕਿਉਂਕਿ ਗੁਲਕੰਦ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰ ਸਾਫ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।

ਥਕਾਵਟ: ਗੁਲਕੰਦ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਖਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ਵਿੱਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ।

ਚਿਹਰੇ ਲਈ ਵਧੀਆ: ਗੁਲਕੰਦ ਸਰੀਰ ਵਿੱਚੋਂ ਟਾੱਕਸਿਨ ਬਾਹਰ ਕੱਢਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ। ਜਿਸ ਨਾਲ ਚਿਹਰੇ ਦਾ ਰੰਗ ਨਿੱਖਰਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਲੂੰ ਤੋਂ ਰਾਹਤ: ਬਾਹਰ ਨਿਕਲਣ ਤੋਂ ਪਹਿਲਾ 2 ਚਰਚ ਗੁਲਕੰਦ ਖਾਣ ਨਾਲ ਗਰਮੀਆਂ ਵਿੱਚ ਲੂੰ ਤੋਂ ਰਾਹਤ ਮਿਲਦੀ ਹੈ। ਜ਼ਿਆਦਾ ਗਰਮੀ ਵਿੱਚ ਨੱਕ ਤੋਂ ਖੂਨ ਵਹਿਣ ਦੀ ਸਮੱਸਿਆ ਹੋਣ ‘ਤੇ ਵੀ ਗੁਲਕੰਦ ਖਾਓ, ਇਸ ਦਾ ਸੇਵਨ ਕਰਨ ਨਾਲ ਗਰਮੀ ਦੀ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ।

ਤਣਾਅ: ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ਵਿੱਚ ਰਾਹਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ। ਆਧੁਨਿਕ ਲਾਈਫ ਸਟਾਇਲ ਵਿੱਚ ਤਣਾਅ ਹੋਣਾ ਆਮ ਹੈ, ਪਰ ਤਣਾਅ ਦੇ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅਜਿਹੇ ਵਿੱਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਆਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।

ਸਮੱਗਰੀ
ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ 250 ਗ੍ਰਾਮ, ਬੂਰਾ ਖੰਡ 250 ਗ੍ਰਾਮ, ਛੋਟੀ ਇਲਾਇਚੀ ਦਾ ਪਾਉਡਰ 10 ਗ੍ਰਾਮ, ਸੌਂਫ ਦਾ ਪਾਊਡਰ 20 ਗ੍ਰਾਮ।

ਵਿਧੀ:
ਤੁਸੀਂ ਇੱਕ ਕੱਚ ਜਾਂ ਪਲਾਸਟਿਕ ਦਾ ਉਹ ਭਾਂਡਾ ਲਓ ਜਿਸ ਦਾ ਢੱਕਣ ਚੰਗੀ ਤਰ੍ਹਾਂ ਬੰਦ ਹੋ ਜਾਵੇ| ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਇੱਕ ਪਤਲੀ ਜਿਹੀ ਪਰਤ ਭਾਂਡੇ ਵਿੱਚ ਵਿਛਾ ਕੇ ਉੱਪਰ ਕਿਸੇ ਸੁੱਕੇ ਚਮਚੇ ਨਾਲ ਖੰਡ ਦਾ ਬੂਰਾ ਥੋੜ੍ਹਾ ਥੋੜ੍ਹਾ ਛਿੜਕੋ ਅਤੇ ਚੁਟਕੀ ਨਾਲ ਥੋੜਾ ਜਿਹਾ ਇਲਾਇਚੀ ‘ਤੇ ਸੌਂਫ ਦਾ ਪਾਉਡਰ ਵੀ ਛਿੜਕੋ। ਫਿਰ ਉਸ ਦੇ ਉੱਪਰ ਇੱਕ ਹੋਰ ਪਤਲੀ ਜਿਹੀ ਪਰਤ ਗੁਲਾਬ ਦੀਆਂ ਪੱਤੀਆਂ ਦੀ ਵਿਛਾ ਕੇ ਖੰਡ ਦੇ ਬੂਰੇ ਦੀ ਪਰਤ ਬਣਾਉਣ ਤੋਂ ਬਾਅਦ ਫਿਰ ਇਲਾਇਚੀ ‘ਤੇ ਸੌਂਫ ਦਾ ਪਾਉਡਰ ਛਿੜਕੋ। ਇਸ ਭਾਂਡੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਧੁੱਪ ਵਿੱਚ ਰੱਖੋ। 2-3 ਦਿਨ ਵਿੱਚ ਗੁਲਕੰਦ ਤਿਆਰ ਹੋ ਜਾਵੇਗੀ। ਯਾਦ ਰੱਖੋ ਕਿ ਇਸ ਦੌਰਾਨ ਉਸ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ‘ਤੇ ਭਾਂਡਾ ਵੀ ਸੁੱਕਾ ਹੋਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ