ਗਰਮੀ ਦੀ ਰੁੱਤ ਵਿੱਚ ਦਾਲਾਂ ਦੇ ਖਤਰਨਾਕ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ

ਇਸ ਤਰ੍ਹਾਂ ਕਰੋ ਗਰਮੀ ਦੀ ਰੁੱਤ ਵਿੱਚ ਦਾਲਾਂ ਦੇ ਖਤਰਨਾਕ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ:

1.ਥਰਿੱਪ-

ਇਸ ਕੀੜੇ ਦਾ ਆਕਾਰ ਬਹੁਤ ਛੋਟਾ ਅਤੇ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ ਇਹ ਕੀੜਾ ਗਰਮੀ ਰੁੱਤ ਦੇ ਮੂੰਗੀ ਅਤੇ ਮਾਂਹ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਖੁਸ਼ਕ ਮੌਸਮ ਵਿਚ ਇਹ ਕੀੜਾ ਫ਼ਲਾਂ ਦਾ ਰੱਸ ਚੂਸਦਾ ਹੈ|
ਰੋਕਥਾਮ: ਇਸ ਕੀੜੇ ਦੀ ਰੋਕਥਾਮ ਲਈ ਫ਼ਸਲ ਨੂੰ ਫੁੱਲ ਪੈਣ ਸਮੇਂ 300 ਮਿ.ਲੀ. ਟ੍ਰਾਈਜੋਫੋਸ ਜਾਂ 200 ਮਿ.ਲੀ. ਰੋਗੋਰ 30 ਈ ਸੀ (ਡਾਈਮੈਥੋਏਟ) ਜਾਂ ਮੈਲਾਥਿਆਨ ਜਾਂ 120 ਮਿਲੀਲਿਟਰ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਛਿੜਕਾਅ ਕਰਨਾ ਚਾਹੀਦਾ ਹੈ।

2. ਫ਼ਲੀ ਛੇਦਕ ਸੁੰਡੀ

ਪੰਜਾਬ ਵਿਚ ਇਹ ਸੁੰਡੀ ਗਰਮੀ ਰੁੱਤ ਦੇ ਮੂੰਗੀ ਅਤੇ ਮਾਂਹ ਦੀ ਕਾਸ਼ਤ ਲਈ ਇਕ ਗੰਭੀਰ ਸਮਸਿਆ ਬਾਣੀ ਹੋਈ ਹੈ, ਇਹ ਸੁੰਡੀ ਫ਼ਸਲ ਦੇ ਪੱਤੇ, ਫੁੱਲਾਂ ਅਤੇ ਡੋਡੀਆਂ ਨੂੰ ਖਾ ਕੇ ਬਹੁਤ ਜਾਂਦਾ ਨੁਕਸਾਨ ਕਰਦੀ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ ਹਮਲਾ ਸ਼ੁਰੂ ਹੋਣ ਤੋਂ 60 ਮਿਲੀਲਿਟਰ ਟਰੇਸਰ 45 ਐੱਸ ਸੀ 800gm ਐਸਾਟਾਫ 75 ਐੱਸ ਪੀ ( ਐਸੀਫੇਟ) ਨੂੰ 80-100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਵ ਕਰਨਾ ਚਾਹੀਦਾ ਹੈ।

3.ਚਿਤਕਬਰਾ ਰੋਗ

ਇਸ ਰੋਗ ਕਾਰਨ ਪੱਤਿਆਂ ਉਪਰ ਪੀਲੇ ਅਤੇ ਹਰੇ ਰੰਗ ਦੇ ਬੇ-ਢੰਗੇ ਧੱਬੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿਚ ਸਾਰਾ ਖੇਤ ਪੀਲਾ ਪੈ ਜਾਂਦਾ ਹੈ।
ਰੋਕਥਾਮ: ਬਿਮਾਰੀ ਫੈਲਾਉਣ ਵਾਲੀ ਚਿੱਟੀ ਮੱਖੀ ਦੀ ਰੋਕਥਾਮ ਲਈ ਪੋਲੋ 200 ਮਿ.ਲੀ. ਨੂੰ 80-100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ