dos disease

ਕੁੱਤਿਆਂ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ ਅਤੇ ਇਲਾਜ਼

ਕੁੱਤਿਆਂ ਵਿੱਚ ਛੇ ਅਜਿਹੇ ਛੂਤ ਦੇ ਰੋਗ ਦੇਖਣ ਨੂੰ ਮਿਲਦੇ ਹਨ, ਜਿਹਨਾ ਦਾ ਸਮੇਂ ਸਿਰ ਇਲਾਜ਼ ਨਾ ਹੋਵੇ ਤਾਂ ਜਾਨਵਰ ਦੀ ਮੌਤ ਹੋ ਜਾਂਦੀ ਹੈ। ਆਓ ਜਾਣੀਏ ਇਨ੍ਹਾਂ ਬਿਮਾਰੀਆਂ ਬਾਰੇ:

1. ਹਲਕਾਅ: ਇਹ ਇੱਕ ਲਾ-ਇਲਾਜ਼ ਵਿਸ਼ਾਣੂ ਰੋਗ ਹੈ। ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ। ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ। ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ ।
ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ , ਮੂੰਹ ਵਿੱਚੋਂ ਥੁੱਕ ਸੁੱਟਦਾ ਹੈ।

2. ਪਾਰਵੋ ਦੀ ਬਿਮਾਰੀ: ਇਹ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਪੇਟ ਅਤੇ ਆਂਤੜੀਆਂ ਵਿੱਚ ਸੋਜ ਕਰਦਾ ਹੈ।
ਇਸ ਬਿਮਾਰੀ ਦੇ ਲੱਛਣ: ਹਲਕਾ, ਬੁਖਾਰ , ਉਲਟੀਆਂ ਅਤੇ ਖੂਨੀ ਦਸਤ ਹਨ ।

3. ਜਿਗਰ ਦੀ ਸੋਜ: ਇਹ ਵਿਸ਼ਾਣੂ ਰੋਗ ਬਿਮਾਰੀ ਹੈ।
ਇਸ ਬਿਮਾਰੀ ਦੇ ਲੱਛਣ: ਇਸ ਬਿਮਾਰੀ ਦਾ ਪਹਿਲਾ ਲੱਛਣ 2-3 ਦਿਨ ਤੱਕ ਬੁਖਾਰ ਦਾ ਰਹਿਣਾ, ਕੁੱਝ ਦਿਨਾਂ ਬਾਅਦ ਉਲਟੀਆਂ , ਖੂਨੀ ਦਸਤ , ਪੀਲੀਆ , ਪੇਟ ਦਰਦ ।

4. ਲੈਪਟੋਸਾਪਾਇਰੋਸਿਸ: ਇਸ ਬਿਮਾਰੀ ਦਾ ਕਾਰਨ ਲੈਪਟੋਸਪਾਇਰਾ ਨਾਮੀ ਕੀਟਾਣੂ ਹੈ। ਇਹ ਕੀਟਾਣੂ ਕੁੱਤੇ ਦੇ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਖੂਨ ਰਾਹੀ ਸਾਰੇ ਸਰੀਰ ਵਿੱਚ ਫੈਲ ਜਾਂਦੇ ਹਨ ।
ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਤੇਜ਼ ਬੁਖਾਰ , ਨੱਕ ਵਿੱਚੋਂ ਖੂਨ ਵਗਣਾ , ਖੂਨੀ ਦਸਤ।

5. ਪੈਰਾਇੰਨਫਲੂਐਂਜਾ ਵਿਸ਼ਾਣੂ ਰੋਗ: ਇਸ ਰੋਗ ਨੂੰ ‘ਕੈਨਲ ਕਫ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਬਿਮਾਰੀ ਦੇ ਲੱਛਣ: ਖੰਘ ਇਸਦੀ ਮੁੱਖ ਨਿਸ਼ਾਨੀ ਹੈ।

6. ਡਿਸਟੈਂਪਰ ਦੀ ਬਿਮਾਰੀ : ਇਹ ਇੱਕ ਵਿਸ਼ਾਣੂ ਰੋਗ ਹੈ।
ਇਸ ਬਿਮਾਰੀ ਦੇ ਲੱਛਣ: ਇਸ ਰੋਗ ਵਿੱਚ ਤੇਜ਼ ਬੁਖਾਰ (104°-106°), ਅੱਖਾਂ ਵਿੱਚ ਪਾਣੀ , ਉਲਟੀਆਂ ਅਤੇ ਮਿਰਗੀ ਦੇ ਦੌਰੇ ਮੁੱਖ ਹਨ, ਪੇਟ ਦੀ ਚਮੜੀ ਉੱਤੇ ਛਾਲੇ ਵੀ ਹੋ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ