ਕੀ ਹਨ ਗੁਲਮੇਂਹਦੀ ਦੇ ਸਰੀਰਕ ਲਾਭ?

ਪੌਦੇ ਦਾ ਕੋਈ ਵੀ ਹਿੱਸਾ ਹੋਵੇ ਜਿਵੇਂ ਫਲ, ਬੀਜ, ਤਣਾ, ਫੁੱਲ, ਪੱਤੇ, ਜੜ੍ਹ ਜਿਸ ਦੇ ਸਿਹਤਮੰਦ ਲਾਭ ਹੋਣ, ਜੜ੍ਹੀ ਬੂਟੀ ਕਹਾਉਂਦਾ ਹੈ। ਜੜ੍ਹੀ ਬੂਟੀ ਆਪਣੀ ਸੁਗੰਧ, ਸੁਆਦ, ਚਿਕਿਤਸਕ ਲਾਭ ਜਾਂ ਹੋਰ ਵਿਸ਼ੇਸ਼ਤਾਵਾਂ ਲਈ ਮੁੱਲਵਾਨ ਹੁੰਦੀ ਹੈ।

ਅੱਜ ਅਸੀਂ ਅਜਿਹੀ ਜੜ੍ਹੀ ਬੂਟੀ, ਜਿਸ ਨੂੰ ਰੋਜ਼ਮੇਰੀ ਕਿਹਾ ਜਾਂਦਾ ਹੈ, ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਸ ਦਾ ਨਾ ਕੇਵਲ ਅਦਭੁੱਤ ਸੁਆਦ ਅਤੇ ਸੁਗੰਧ ਹੁੰਦੀ ਹੈ ਬਲਕਿ ਇਸ ਦੇ ਕਈ ਸਿਹਤ ਸੰਬੰਧੀ ਲਾਭ ਵੀ ਹਨ।

ਰੋਜ਼ਮੇਰੀ ਕੀ ਹੈ?

ਗੁਲਮੇਂਹਦੀ ਨੂੰ ਅੰਗਰੇਜ਼ੀ ਵਿੱਚ ਰੋਜ਼ਮੇਰੀ ਕਿਹਾ ਜਾਂਦਾ ਹੈ। ਇਹ ਭੂ-ਮੱਧ ਸਾਗਰੀ ਖੇਤਰ ਵਿੱਚ ਉਗਾਇਆ ਜਾਣ ਵਾਲਾ ਚਿਕਿਤਸਕ ਪੌਦਾ ਹੈ। ਇਸ ਬਾਰਾਮਾਸੀ ਜੜ੍ਹੀ ਬੂਟੀ ਦਾ ਵਿਗਿਆਨਿਕ ਨਾਮ Rosamarinus officinalis ਹੈ, ਪਰ ਦੁਨੀਆਂ ਵਿੱਚ ਇਸ ਨੂੰ ਆਮ ਤੌਰ ‘ਤੇ ਰੋਜ਼ਮੇਰੀ ਜਾਂ ਗੁਲਮੇਂਹਦੀ ਦੇ ਨਾਮ ਨਾਲ ਹੀ ਜਾਣਿਆਂ ਜਾਂਦਾ ਹੈ। ਇਸ ਦੇ ਪੌਦੇ 4—5 ਫੁੱਟ ਤੱਕ ਹੁੰਦੇ ਹਨ। ਇਹ ਪੁਦੀਨਾ ਪਰਿਵਾਰ ਲੈਮੀਏਸੀ ਦੀ ਪ੍ਰਜਾਤੀ ਦਾ ਪੌਦਾ ਹੈ। ਇਸ ਦੀ ਵਰਤੋਂ ਸੂਪ ਅਤੇ ਸੋਸ ਆਦਿ ਚੀਜ਼ਾਂ ਵਿੱਚ ਸੁਆਦ ਲਿਆਉਣ ਲਈ ਕੀਤੀ ਜਾਂਦੀ ਹੈ। ਇਸ ਦੇ ਕਈ ਸਿਹਤ ਸੰਬੰਧੀ ਲਾਭ ਵੀ ਹਨ, ਇਹ ਵੱਧਦੀ ਉਮਰ ਵਿੱਚ ਲੱਛਣਾਂ ਨੂੰ ਰੋਕਦੇ ਹਨ, ਦਰਦ ਤੋਂ ਛੁਟਕਾਰਾ ਦਵਾਉਣ ਅਤੇ ਸੋਜ ਘੱਟ ਕਰਨ ਵਿੱਚ ਸਹਾਇਕ ਹੈ।

ਜੋ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗੁਲਮੇਂਹਦੀ ਨਾਲ ਹੋਣ ਵਾਲੇ ਸਰੀਰਕ ਫਾਇਦੇ:

ਚਮੜੀ ਲਈ ਫਾਇਦੇਮੰਦ- ਗੁਲਮੇਂਹਦੀ ਵਿੱਚ ਬਹੁਤ ਤਰ੍ਹਾਂ ਦੇ ਐਂਟੀ-ਏਜ਼ਿੰਗ ਤੱਤ ਹੁੰਦੇ ਹਨ। ਜੋ ਚਮੜੀ ਨੂੰ ਸਵੱਸਥ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਗੁਲਮੇਂਹਦੀ ਯੁਕਤ ਕਰੀਮ ਲਗਾਉਣ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ।

ਤਣਾਅ ਨੂੰ ਦੂਰ ਕਰਦਾ- ਗੁਲਮੇਂਹਦੀ ਦੀ ਸੁਗੰਧ ਬਹੁਤ ਵਧੀਆ ਹੁੰਦੀ ਹੈ। ਇਸ ਦੀ ਖੂਸ਼ਬੂ ਨਾਲ ਮਨ ਅਤੇ ਦਿਮਾਗ ਸ਼ਾਂਤ ਹੁੰਦਾ ਹੈ। ਅਸੀਂ ਅਰੋਮਾ ਥੈਰੇਪੀ ਕਰਵਾਉਂਦੇ ਹਾਂ ਉਸ ਵਿੱਚ ਗੁਲਮੇਂਹਦੀ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਸਰੀਰ ਦੀ ਸੋਜ ਨੂੰ ਦੂਰ ਕਰੇ- ਗੁਲਮੇਂਹਦੀ ਦੀ ਵਰਤੋਂ ਨਾਲ ਸਰੀਰ ਦੀ ਸੋਜ ਘੱਟ ਹੁੰਦੀ ਹੈ। ਇਸ ਵਿੱਚ ਕਾਰਨੋਸਾੱਲ ਅਤੇ ਕਾਰਨੋਸਿਕ ਨਾਮ ਦੇ ਦੋ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕਰਦੇ ਹਨ।

ਸਾਹ ਦੀ ਬਦਬੂ ਨੂੰ ਦੂਰ ਕਰੇ- ਇਹ ਇੱਕ ਮਾਊਥ ਫਰੈੱਸ਼ਨਰ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਵਿੱਚ ਸਾਹ ਦੀ ਬਦਬੂ ਨੂੰ ਦੂਰ ਕਰਨ ਦੇ ਗੁਣ ਮੌਜੂਦ ਹੁੰਦੇ ਹਨ। ਇੱਕ ਗਿਲਾਸ ਗਰਮ ਪਾਣੀ ਵਿੱਚ ਗੁਲਮੇਂਹਦੀ ਦੇ ਪੱਤਿਆਂ ਨੂੰ ਉਬਾਲੋ ਅਤੇ ਉਸ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਦੇ ਬੈਕਟੀਰੀਆ ਅਤੇ ਗੰਧ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ।

ਸਰੀਰ ਦੀ ਇਮਿਊਨਿਟੀ ਵਧਾਉਂਦਾ ਹੈ- ਗੁਲਮੇਂਹਦੀ ਵਿੱਚ ਬਹੁਤ ਤਰ੍ਹਾਂ ਦੇ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਬਾਹਰੀ ਤੱਤਾਂ ਅਤੇ ਬਹੁਤ ਸਾਰੇ ਰੋਗਾਂ ਤੋਂ ਸਰੀਰ ਦੀ ਰੱਖਿਆ ਕਰਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।

ਸਰੀਰ ਨੂੰ ਡੀਟਾੱਕਸੀਫਾਈ ਕਰਦਾ ਹੈ- ਗੁਲਮੇਂਹਦੀ ਮੂਤਰ ਵਰਧਕ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਦਾ ਅਰਥ ਹੈ ਕਿ ਇਹ ਪਿਸ਼ਾਬ ਦੇ ਦੌਰਾਨ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

ਇੰਨਫੈਕਸ਼ਨ ਤੋਂ ਬਚਾਉਂਦਾ ਹੈ- ਗੁਲਮੇਂਹਦੀ ਵਿੱਚ ਇਮਿਊਨਿਟੀ ਸਿਸਟਮ ਵਧਾਉਣ ਵਾਲੇ ਗੁਣਾਂ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਵਿਸ਼ੇਸ਼ ਰੂਪ ਨਾਲ ਬੈਕਟੀਰੀਆ ਦੇ ਸੰਕ੍ਰਮਣ ਦੇ ਵਿਰੁੱਧ ਸ਼ਕਤੀਸ਼ਾਲੀ ਹੁੰਦਾ ਹੈ, ਵਿਸ਼ੇਸ਼ ਤੌਰ ‘ਤੇ ਪੇਟ ਦੇ ਬੈਕਟੀਰੀਆ। ਐੱਚ.ਪਿਲੋਰੀ ਬੈਕਟੀਰੀਆ ਇੱਕ ਆਮ ਅਤੇ ਬਹੁਤ ਖਤਰਨਾਕ ਰੋਗ-ਜਨਕ ਹੈ ਜੋ ਪੇਟ ਦੇ ਅਲਸਰ ਦਾ ਕਾਰਨ ਬਣ ਸਕਦਾ ਹੈ। ਇਸ ਤਰ੍ਹਾਂ ਇਹ ਸਟੈਫ ਸੰਕ੍ਰਮਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

ਨੋਟ- ਜੇਕਰ ਤੁਹਾਨੂੰ ਪੁਦੀਨੇ ਦੀ ਪ੍ਰਜਾਤੀ ਦੇ ਕਿਸੇ ਵੀ ਪੌਦੇ ਤੋਂ ਐਲਰਜੀ ਹੈ, ਤਾਂ ਤੁਹਾਨੂੰ ਗੁਲਮੇਂਹਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ